ਆਗਰਾ ਤੋਂ ਵ੍ਰਿੰਦਾਵਨ ਤੱਕ ਕਾਰ ਖਿੱਚ ਕੇ ਪਹਿਲਵਾਨ ਨੇ ਪੂਰੀ ਕੀਤੀ ਭਗਤੀ ਯਾਤਰਾ

Tuesday, Apr 07, 2026 - 01:35 AM (IST)

ਆਗਰਾ ਤੋਂ ਵ੍ਰਿੰਦਾਵਨ ਤੱਕ ਕਾਰ ਖਿੱਚ ਕੇ ਪਹਿਲਵਾਨ ਨੇ ਪੂਰੀ ਕੀਤੀ ਭਗਤੀ ਯਾਤਰਾ

ਮਥੁਰਾ - ਆਗਰਾ ਦੇ ਇਕ ਪਹਿਲਵਾਨ ਗੌਰਵ ਚਾਹਰ ਨੇ ਸੰਤ ਪ੍ਰੇਮਾਨੰਦ ਮਹਾਰਾਜ ਨੂੰ ਮਿਲਣ ਲਈ ਆਪਣੀ ਕਮਰ ਨਾਲ ਰੱਸੀ ਬੰਨ੍ਹ ਕੇ ਆਗਰਾ ਤੋਂ ਵ੍ਰਿੰਦਾਵਨ ਤੱਕ ਇਕ ਭਾਰੀ ਕਾਰ ਖਿੱਚੀ। ਇਹ ਦੂਰੀ ਲੱਗਭਗ 90 ਕਿਲੋਮੀਟਰ ਹੈ।

ਸਥਾਨਕ ਲੋਕਾਂ ਤੇ ਸ਼ਰਧਾਲੂਆਂ ਨੇ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਨੂੰ ਦੇਖਦੇ ਹੋਏ ‘ਰਾਧੇ-ਰਾਧੇ’ ਦੇ ਨਾਅਰੇ ਲਾਏ ਤੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ। ਗੌਰਵ ਨੇ ਦੱਸਿਆ ਕਿ ਇਸ ਭਗਤੀ ਯਾਤਰਾ ਦੌਰਾਨ ਉਨ੍ਹਾਂ ਦਾ ਟੀਚਾ ਸਿਰਫ਼ ਇਕ ਰਿਕਾਰਡ ਬਣਾਉਣਾ ਨਹੀਂ ਸੀ ਸਗੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਸਰੀਰਕ ਅਤੇ ਅਧਿਆਤਮਿਕ ਵਿਕਾਸ ਲਈ ਪ੍ਰੇਰਿਤ ਕਰਨਾ ਸੀ।

ਹਾਲਾਂਕਿ ਸੁਰੱਖਿਆ ਕਾਰਨਾਂ ਕਰ ਕੇ ਉਹ ਐਤਵਾਰ ਨੂੰ ਮਹਾਰਾਜ ਨੂੰ ਨਹੀਂ ਮਿਲ ਸਕਿਆ ਪਰ ਉਹ ਦਰਸ਼ਨ ਕੀਤੇ ਬਿਨਾਂ ਵਾਪਸ ਜਾਣ ਦਾ ਇਰਾਦਾ ਨਹੀਂ ਰੱਖਦਾ।


author

Inder Prajapati

Content Editor

Related News