ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਜਾਰੀ, ਹੁਣ ਤੱਕ 4.71 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ

06/23/2020 1:20:23 PM

ਬੀਜਿੰਗ/ਜਿਨੇਵਾ/ਨਵੀਂ ਦਿੱਲੀ (ਵਾਰਤਾ) : ਜਾਨਲੇਵਾ ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਅਤੇ ਦੁਨੀਆ ਭਰ ਵਿਚ ਹੁਣ ਤੱਕ ਇਸ ਨਾਲ 4.71 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦੋਂਕਿ ਇਸ ਨਾਲ ਪੀੜਤਾਂ ਦਾ ਅੰਕੜਾ 90.74 ਲੱਖ ਤੋਂ ਜ਼ਿਆਦਾ ਹੋ ਗਿਆ ਹੈ। ਅਮਰੀਕਾ ਦੀ ਜਾਨ ਹਾਪਕਿੰਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨਿਅਰਿੰਗ ਕੇਂਦਰ (ਸੀ.ਐਸ.ਐਸ.ਈ.) ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਨਾਲ ਦੁਨੀਆ ਭਰ ਵਿਚ ਹੁਣ ਤੱਕ 9,074,624 ਲੋਕ ਪੀੜਤ ਹੋਏ ਹਨ ਅਤੇ 471,640 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਵਿਡ-19 ਦੇ ਮਾਮਲੇ ਵਿਚ ਅਮਰੀਕਾ ਦੁਨੀਆ ਭਰ ਵਿਚ ਪਹਿਲੇ, ਬ੍ਰਾਜ਼ੀਲ ਦੂਜੇ ਅਤੇ ਰੂਸ ਤੀਜੇ ਸਥਾਨ 'ਤੇ ਹੈ।

ਦੂਜੇ ਪਾਸੇ ਇਸ ਲਾਗ (ਮਹਾਮਾਰੀ) ਨਾਲ ਹੋਈਆਂ ਮੌਤਾਂ ਦੇ ਅੰਕੜਿਆਂ ਦੇ ਮਾਮਲੇ ਵਿਚ ਅਮਰੀਕਾ ਪਹਿਲੇ, ਬ੍ਰਾਜ਼ੀਲ ਦੂਜੇ ਅਤੇ ਬ੍ਰਿਟੇਨ ਤੀਜੇ ਸਥਾਨ 'ਤੇ ਹੈ। ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ ਦੇ 14, 933 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਹੁਣ ਕੁੱਲ ਪੀੜਤ ਦੀ ਗਿਣਤੀ 4,40,215 ਹੋ ਗਈ ਹੈ। ਇਸ ਮਿਆਦ ਵਿਚ 312 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 14,011 ਹੋ ਗਈ ਹੈ। ਦੇਸ਼ ਵਿਚ ਇਸ ਸਮੇਂ ਕੋਰੋਨਾ ਦੇ 1,78,014 ਸਰਗਰਮ ਮਾਮਲੇ ਹਨ ਅਤੇ ਹੁਣ ਤੱਕ 2,48,190 ਲੋਕ ਇਸ ਲਾਗ (ਮਹਾਮਾਰੀ) ਤੋਂ ਨਿਜ਼ਾਤ ਪਾ ਚੁੱਕੇ ਹਨ। ਭਾਰਤ ਇਨਫੈਕਸ਼ਨ ਦੇ ਮਾਮਲੇ ਵਿਚ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਚੌਥੇ ਸਥਾਨ 'ਤੇ ਹੈ।

ਦੁਨੀਆ ਭਰ ਦੀ ਮਹਾਸ਼ਕਤੀ ਮੰਨੇ ਜਾਣ ਵਾਲੇ ਅਮਰੀਕਾ ਵਿਚ ਕੋਰੋਨਾ ਨਾਲ ਹੁਣ ਤੱਕ 2,310,786 ਲੋਕ ਪੀੜਤ ਹੋ ਚੁੱਕੇ ਹਨ ਅਤੇ 120,393 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਾਜ਼ੀਲ ਵਿਚ ਹੁਣ ਤੱਕ 1,106,470 ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ, ਜਦੋਂਕਿ 51,271 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੂਸ ਵਿਚ ਵੀ ਕੋਵਿਡ-19 ਦਾ ਕਹਿਰ ਵਧਦਾ ਹੀ ਜਾ ਰਿਹਾ ਹੈ ਅਤੇ ਇੱਥੇ ਇਸ ਨਾਲ ਹੁਣ ਤੱਕ 591,465 ਲੋਕ ਪ੍ਰਭਾਵਿਤ ਹੋਏ ਹਨ ਅਤੇ 8,196 ਲੋਕਾਂ ਨੇ ਜਾਨ ਗਵਾਈ ਹੈ। ਬ੍ਰਿਟੇਨ ਵਿਚ ਇਸ ਕਾਰਨ ਹਾਲਾਤ ਲਗਾਤਾਰ ਖ਼ਰਾਬ ਹੁੰਦੇ ਜਾ ਰਹੇ ਹਨ। ਇੱਥੇ ਹੁਣ ਤੱਕ ਇਸ ਲਾਗ (ਮਹਾਮਾਰੀ) ਨਾਲ 306,761 ਲੋਕ ਪੀੜਤ ਹੋਏ ਹਨ ਅਤੇ 42,731 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨਫੈਕਸ਼ਨ ਦੇ ਮਾਮਲੇ ਵਿਚ ਪੇਰੂ ਅਤੇ ਚਿਲੀ ਦੁਨੀਆ ਭਰ ਵਿਚ ਕਰਮਵਾਰ 6ਵੇਂ ਅਤੇ 7ਵੇਂ ਸਥਾਨ 'ਤੇ ਹਨ। ਪੇਰੂ ਵਿਚ ਪੀੜਤਾਂ ਦੀ ਗਿਣਤੀ 257,447 ਅਤੇ ਮ੍ਰਿਤਕਾਂ ਦੀ ਗਿਣਤੀ 8,223 ਹੋ ਗਈ ਹੈ। ਚਿਲੀ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 2,46,963 ਲੋਕ ਪੀੜਤ ਹੋਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 4,502 ਹੈ। 8ਵੇਂ ਸਥਾਨ 'ਤੇ ਸਪੇਨ ਵਿਚ ਹੁਣ ਤੱਕ 246,504 ਲੋਕ ਪੀੜਤ ਹੋਏ ਹਨ, ਜਦੋਂਕਿ 28,324 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਯੂਰਪੀ ਦੇਸ਼ ਇਟਲੀ ਵਿਚ ਵੀ ਇਸ  ਲਾਗ (ਮਹਾਮਾਰੀ) ਨੇ ਬਹੁਤ ਕਹਿਰ ਮਚਾਇਆ ਹੈ। ਇੱਥੇ ਹੁਣ ਤੱਕ ਕੋਵਿਡ-19 ਨਾਲ 238,720 ਲੋਕ ਪੀੜਤ ਹੋਏ ਹਨ ਅਤੇ 34,657 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਵਾਇਰਸ ਨਾਲ ਗੰਭੀਰ ਰੂਪ ਤੋਂ ਪ੍ਰਭਾਵਿਤ ਖਾੜੀ ਦੇਸ਼ ਈਰਾਨ ਵਿਚ ਪੀੜਤਾਂ ਦੀ ਗਿਣਤੀ 2 ਲੱਖ 75 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਇੱਥੇ ਹੁਣ ਤੱਕ 207,525 ਲੋਕ ਪੀੜਤ ਹੋਏ ਹਨ, ਜਦੋਂਕਿ 9,742 ਲੋਕਾਂ ਦੀ ਇਸ ਕਾਰਨ ਮੌਤ ਹੋਈ ਹੈ। ਯੂਰਪੀ ਦੇਸ਼ ਫ਼ਰਾਂਸ ਅਤੇ ਜਰਮਨੀ ਵਿਚ ਵੀ ਇਸ ਜਾਨਲੇਵਾ ਵਿਸ਼ਾਣੁ ਕਾਰਨ ਹਾਲਾਤ ਕਾਫ਼ੀ ਖ਼ਰਾਬ ਹਨ। ਫ਼ਰਾਂਸ ਵਿਚ ਹੁਣ ਤੱਕ 197,381 ਲੋਕ ਇਸ ਤੋਂ ਪੀੜਤ ਹੋਏ ਹਨ ਅਤੇ 29,666 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਰਮਨੀ ਵਿਚ ਕੋਰੋਨਾ ਵਾਇਰਸ ਨਾਲ 191,768 ਲੋਕ ਪੀੜਤ ਹੋਏ ਹਨ ਅਤੇ 8,899 ਲੋਕਾਂ ਦੀ ਮੌਤ ਹੋਈ ਹੈ। ਤੁਕਰੀ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 188,897 ਹੋ ਗਈ ਹੈ ਅਤੇ 4,974 ਲੋਕਾਂ ਦੀ ਮੌਤ ਹੋ ਚੁੱਕੀ ਹੈ। ਗੁਆਂਢੀ ਦੇਸ਼ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 181,088 ਲੋਕ ਪੀੜਤ ਹੋਏ ਹਨ ਅਤੇ 3,590 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਵਿਚ ਹੁਣ ਤੱਕ 84,624 ਲੋਕ ਪੀੜਤ ਹੋਏ ਹਨ ਅਤੇ 4,639 ਲੋਕਾਂ ਦੀ ਮੌਤ ਹੋਈ ਹੈ। ਮੈਕਸੀਕੋ ਵਿਚ 22,584, ਬੈਲਜੀਅਮ ਵਿਚ 9,696, ਕੈਨੇਡਾ ਵਿਚ 8,494, ਨੀਦਰਲੈਂਡ ਵਿਚ 6,109, ਸਵੀਡਨ ਵਿਚ 5,122, ਇਕਵਾਡੋਰ ਵਿਚ 4,223, ਸਵਿਟਜ਼ਰਲੈਂਡ ਵਿਚ 1,956, ਆਇਰਲੈਂਡ ਵਿਚ 1,717 ਅਤੇ ਪੁਰਤਗਾਲ ਵਿਚ 1,534 ਲੋਕਾਂ ਦੀ ਮੌਤ ਹੋਈ ਹੈ।


cherry

Content Editor

Related News