ਚਿੰਤਾਜਨਕ : ਦੁਨੀਆਭਰ ’ਚ ਕੋਰੋਨਾ ਦਾ ਕਹਿਰ ਜਾਰੀ, 7.70 ਲੱਖ ਤੋਂ ਵਧੇਰੇ ਲੋਕਾਂ ਦੀ ਹੋਈ ਮੌਤ

Sunday, Aug 16, 2020 - 12:59 PM (IST)

ਬੀਜਿੰਗ/ਜਿਨੇਵਾ/ਨਵੀਂ ਦਿੱਲੀ (ਵਾਰਤਾ) : ਕੋਰੋਨਾ ਵਾਇਰਸ ਨਾਲ ਦੁਨੀਆਭਰ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ 7.70 ਲੱਖ ਤੋਂ ਜ਼ਿਆਦਾ ਹੋ ਗਈ ਹੈ ਅਤੇ 2.13 ਕਰੋੜ ਤੋਂ ਜ਼ਿਆਦਾ ਲੋਕ ਹੁਣ ਤੱਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਕੋਵਿਡ-19 ਦੇ ਪੀੜਤਾਂ ਦੇ ਮਾਮਲੇ ਵਿਚ ਅਮਰੀਕਾ ਦੁਨੀਆਭਰ ਵਿਚ ਪਹਿਲੇ, ਬ੍ਰਾਜ਼ੀਲ ਦੂਜੇ ਅਤੇ ਭਾਰਤ ਤੀਜੇ ਸਥਾਨ 'ਤੇ ਹੈ। ਉਥੇ ਹੀ ਇਸ ਮਹਾਮਾਰੀ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿਚ ਅਮਰੀਕਾ ਪਹਿਲੇ, ਬ੍ਰਾਜ਼ੀਲ ਦੂਜੇ ਅਤੇ ਭਾਰਤ ਤੀਜੇ ਸਥਾਨ 'ਤੇ ਹੈ।

ਅਮਰੀਕਾ ਦੀ ਜਾਨ ਹਾਪਕਿੰਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ (ਸੀ.ਐਸ.ਐਸ.ਈ.) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੋਰੋਨਾ ਨਾਲ ਦੁਨੀਆਭਰ ਵਿਚ 21380892 ਲੋਕ ਪੀੜਤ ਹੋਏ ਹਨ ਅਤੇ 770112 ਲੋਕਾਂ ਦੀ ਮੌਤ ਹੋਈ ਹੈ। ਵਿਸ਼ਵ ਮਹਾ ਸ਼ਕਤੀ ਮੰਨੇ ਜਾਣ ਵਾਲੇ ਅਮਰੀਕਾ ਵਿਚ ਕੋਰੋਨਾ ਨਾਲ ਹੁਣ ਤੱਕ 53.60 ਲੱਖ ਲੋਕ ਪੀੜਤ ਹੋ ਚੁੱਕੇ ਹਨ ਅਤੇ 169467 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਾਜ਼ੀਲ ਵਿਚ ਹੁਣ ਤੱਕ 33.17 ਲੱਖ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ, ਜਦੋਂ ਕਿ 107232 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 63,489 ਕੋਰੋਨਾ ਦੇ ਮਾਮਲੇ ਆਉਣ ਨਾਲ ਪੀੜਤਾਂ ਦੀ ਗਿਣਤੀ 25,89,682 ਹੋ ਗਈ ਹੈ। ਉਥੇ ਹੀ ਇਸ ਦੌਰਾਨ 944 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 49,980 'ਤੇ ਪਹੁੰਚ ਗਈ ਹੈ। ਦੇਸ਼ ਵਿਚ ਤੰਦਰੁਸਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 18,62,258 ਹੋ ਗਈ ਹੈ। ਦੇਸ਼ ਵਿਚ ਇਸ ਸਮੇਂ ਕੋਰੋਨਾ ਦੇ ਕੁੱਲ 6,77,444 ਸਰਗਰਮ ਮਾਮਲੇ ਹਨ।

ਰੂਸ ਕੋਵਿਡ-19 ਨਾਲ ਪੀੜਤ ਮਾਮਲਿਆਂ ਵਿਚ ਚੌਥੇ ਨੰਬਰ 'ਤੇ ਹੈ ਅਤੇ ਇੱਥੇ ਇਸ ਨਾਲ ਹੁਣ ਤੱਕ 9.16 ਲੱਖ ਲੋਕ ਪ੍ਰਭਾਵਿਤ ਹੋਏ ਹਨ ਅਤੇ 15585 ਲੋਕਾਂ ਨੇ ਜਾਨ ਗਵਾਈ ਹੈ। ਦੱਖਣੀ ਅਫਰੀਕਾ ਵਿਚ ਕੋਰੋਨਾ ਮਹਾਮਾਰੀ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ ਜਿਸ ਕਾਰਨ ਕੋਰੋਨਾ ਨਾਲ ਪੀੜਤ ਹੋਣ ਦੇ ਮਾਮਲੇ ਵਿਚ ਉਹ 5ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇੱਥੇ ਇਸ ਵਾਇਰਸ ਨਾਲ ਹੁਣ ਤੱਕ 5.84 ਲੱਖ ਲੋਕ ਪੀੜਤ ਹੋਏ ਹਨ ਅਤੇ 11667 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਮੈਕਸੀਕੋ ਵਿਚ ਕੋਰੋਨਾ ਨਾਲ ਹੁਣ ਤੱਕ 5.18 ਲੱਖ ਲੋਕ ਪੀੜਤ ਹੋਏ ਹਨ ਅਤੇ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 56543 ਹੋ ਗਈ ਹੈ।  ਪੇਰੂ ਵਿਚ ਵੀ ਕੋਰੋਨਾ ਨਾਲ ਹਾਲਾਤ ਖ਼ਰਾਬ ਹਨ। ਇੱਥੇ ਪੀੜਤਾਂ ਦੀ ਗਿਣਤੀ 5.16 ਲੱਖ ਹੋ ਗਈ ਅਤੇ 25856 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਵਿਡ-19 ਨਾਲ ਪੀੜਤ ਹੋਣ ਦੇ ਮਾਮਲੇ ਵਿਚ ਕੋਲੰਬੀਆ ਚਿਲੀ ਨੂੰ ਪਿੱਛੇ ਛੱਡ ਕੇ ਹੁਣ 8ਵੇਂ ਨੰਬਰ 'ਤੇ ਕਾਬਿਜ ਹੈ। ਇੱਥੇ ਇਸ ਨਾਲ ਹੁਣ ਤੱਕ 4.56 ਲੱਖ ਲੋਕ ਪੀੜਤ ਹੋਏ ਹਨ ਅਤੇ ਮ੍ਰਿਤਕਾ ਦੀ ਗਿਣਤੀ 14810 ਹੈ। ਉਥੇ ਹੀ ਚਿਲੀ 9ਵੇਂ ਸਥਾਨ 'ਤੇ ਹੈ, ਇੱਥੇ ਹੁਣ ਤੱਕ 3.84 ਲੱਖ ਲੋਕ ਪ੍ਰਭਾਵਿਤ ਹੋਏ ਹਨ ਅਤੇ 10395 ਲੋਕਾਂ ਦੀ ਮੌਤ ਹੋਈ ਹੈ। ਉਥੇ ਹੀ ਸਪੇਨ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 3.43 ਲੱਖ ਹੈ, ਜਦੋਂ ਕਿ 28617 ਲੋਕਾਂ ਦੀ ਮੌਤ ਹੋ ਚੁੱਕੀ ਹੈ। ਈਰਾਨ ਵਿਚ ਹੁਣ ਤੱਕ ਇਸ ਮਹਾਮਾਰੀ ਨਾਲ 3.41 ਲੱਖ ਲੋਕ ਪੀੜਤ ਹੋਏ ਹਨ ਅਤੇ 19492 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਿਟੇਨ ਵਿਚ ਪੀੜਤਾਂ ਦੀ ਗਿਣਤੀ 3.19 ਲੱਖ ਹੋ ਗਈ ਹੈ ਅਤੇ 46791 ਲੋਕਾਂ ਦੀ ਇਸ ਕਾਰਨ ਮੌਤ ਹੋਈ ਹੈ। ਸਊਦੀ ਅਰਬ ਵਿਚ ਕੋਰੋਨਾ ਨਾਲ ਹੁਣ ਤੱਕ 2.97 ਲੱਖ ਲੋਕ ਪ੍ਰਭਾਵਿਤ ਹੋਏ ਹਨ ਅਤੇ 3369 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਰੋਨਾ ਨਾਲ ਪ੍ਰਭਾਵਿਤ ਹੋਣ ਦੇ ਮਾਮਲੇ ਵਿਚ ਅਰਜਨਟੀਨਾ ਨੇ ਪਾਕਿਸਤਾਨ ਨੂੰ ਪਿੱਛੇ ਛੱਡ ਦਿੱਤਾ ਹੈ। ਇੱਥੇ ਇਸ ਮਹਾਮਾਰੀ ਨਾਲ ਹੁਣ ਤੱਕ 2.89 ਲੱਖ ਲੋਕ ਪ੍ਰਭਾਵਿਤ ਹੋਏ ਹਨ ਅਤੇ 5637 ਲੋਕਾਂ ਦੀ ਮੌਤ ਹੋਈ ਹੈ। ਉਥੇ ਹੀ ਪਾਕਿਸਤਾਨ ਵਿਚ ਕੋਰੋਨਾ ਨਾਲ ਹੁਣ ਤੱਕ 2.88 ਲੱਖ ਲੋਕ ਪੀੜਤ ਹੋਏ ਹਨ ਅਤੇ 6162 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੰਗਲਾਦੇਸ਼ ਵਿਚ 2.75 ਲੱਖ ਲੋਕ ਕੋਰੋਨਾ ਦੀ ਲਪੇਟ ਵਿਚ ਆਏ ਹਨ, ਜਦੋਂ ਕਿ 3625 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰਪੀ ਦੇਸ਼ ਇਟਲੀ ਵਿਚ ਇਸ ਜਾਨਲੇਵਾ ਵਿਸ਼ਾਣੁ ਨਾਲ 2.53 ਲੱਖ ਲੋਕ ਪੀੜਤ ਹੋਏ ਹਨ ਅਤੇ 35392 ਲੋਕਾਂ ਦੀ ਮੌਤ ਹੋਈ ਹੈ। ਫ਼ਰਾਂਸ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 2.53 ਲੱਖ ਹੋ ਗਈ ਹੈ ਅਤੇ 30410 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੁਕਰੀ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 2.48 ਲੱਖ ਹੋ ਗਈ ਹੈ ਅਤੇ 5955 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਰਮਨੀ ਵਿਚ ਹੁਣ ਤੱਕ 2.24 ਲੱਖ ਲੋਕ ਇਸ ਦੀ ਲਪੇਟ ਵਿਚ ਆਏ ਹਨ ਅਤੇ 9235 ਲੋਕਾਂ ਦੀ ਮੌਤ ਹੋਈ ਹੈ।

ਇਰਾਕ ਵਿਚ ਕੋਰੋਨਾ ਨਾਲ 1.73 ਲੱਖ ਲੋਕ ਪੀੜਤ ਹੋਏ ਹਨ ਅਤੇ 5785 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਵਾਇਰਸ ਨਾਲ ਬੈਲਜੀਅਮ ਵਿਚ 9935, ਕੈਨੇਡਾ ਵਿਚ 9072, ਨੀਦਰਲੈਂਡ ਵਿਚ 6191, ਇੰਡੋਨੇਸ਼ੀਆ ਵਿਚ 6071, ਇਕਵਾਡੋਰ ਵਿਚ 6055, ਸਵੀਡਨ ਵਿਚ 5783, ਮਿਸਰ ਵਿਚ 5141, ਚੀਨ ਵਿਚ 4703, ਬੋਲੀਵੀਆ ਵਿਚ 4003, ਰੋਮਾਨੀਆ ਵਿਚ 2954, ਫਿਲੀਪੀਨਜ਼ ਵਿਚ 2600, ਗਵਾਟੇਮਾਲਾ ਵਿਚ 2355, ਯੂਕਰੇਨ ਵਿਚ 2076, ਸਵਿਟਜਰਲੈਂਡ ਵਿਚ 1991, ਪੋਲੈਂਡ 1869, ਪੁਰਤਗਾਲ ਵਿਚ 1775,ਆਇਰਲੈਂਡ ਵਿਚ 1774, ਪਨਾਮਾ ਵਿਚ 1746, ਹੋਂਡੁਰਾਸ ਵਿਚ 1567, ਕਿਰਗਿਜਸਤਾਨ ਵਿਚ 1493 ਅਤੇ ਅਫਗਾਨਿਸਤਾਨ 1370 ਲੋਕਾਂ ਦੀ ਮੌਤ ਹੋ ਚੁੱਕੀ ਹੈ।  


cherry

Content Editor

Related News