ਵਿਸ਼ਾਖਾਪਟਨਮ ’ਚ ਬਣਿਆ ਵਿਸ਼ਵ ਰਿਕਾਰਡ, PM ਮੋਦੀ ਨਾਲ 3 ਲੱਖ 3 ਹਜ਼ਾਰ ਲੋਕਾਂ ਨੇ ਕੀਤਾ Yoga

Sunday, Jun 22, 2025 - 11:54 AM (IST)

ਵਿਸ਼ਾਖਾਪਟਨਮ ’ਚ ਬਣਿਆ ਵਿਸ਼ਵ ਰਿਕਾਰਡ, PM ਮੋਦੀ ਨਾਲ 3 ਲੱਖ 3 ਹਜ਼ਾਰ ਲੋਕਾਂ ਨੇ ਕੀਤਾ Yoga

ਨੈਸ਼ਨਲ ਡੈਸਕ- ਬੀਤੇ ਦਿਨ 21 ਜੂਨ ਨੂੰ ਦੁਨੀਆ ਭਰ 'ਚ ਵਿਸ਼ਵ ਯੋਗ ਦਿਵਸ ਮਨਾਇਆ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਾਖਾਪਟਨਮ 'ਚ ਵਿਸ਼ਵ ਰਿਕਾਰਡ ਬਣਾਉਂਦੇ ਹੋਏ 3 ਲੱਖ 3 ਹਜ਼ਾਰ ਲੋਕਾਂ ਨਾਲ ਯੋਗ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਸਮੇਂ ਦੁਨੀਆ ਤਣਾਅ ਵਿਚੋਂ ਲੰਘ ਰਹੀ ਹੈ, ਕਈ ਖੇਤਰਾਂ ਵਿਚ ਅਸ਼ਾਂਤੀ ਅਤੇ ਅਸਥਿਰਤਾ ਵਧ ਰਹੀ ਹੈ ਅਤੇ ਅਜਿਹੀ ਸਥਿਤੀ ਵਿਚ ਯੋਗ ਸਾਨੂੰ ਸ਼ਾਂਤੀ ਦੀ ਦਿਸ਼ਾ ਦਿੰਦਾ ਹੈ।

ਇੱਥੇ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਦਿਨ ਮਨੁੱਖਤਾ ਲਈ ਪ੍ਰਾਚੀਨ ਅਭਿਆਸ ਦੀ ਸ਼ੁਰੂਆਤ ਦਾ ਪ੍ਰਤੀਕ ਹੈ ਜਿੱਥੇ ਅੰਦਰੂਨੀ ਸ਼ਾਂਤੀ ਇਕ ਵਿਸ਼ਵਵਿਆਪੀ ਨੀਤੀ ਬਣ ਗਈ ਹੈ।

PunjabKesari

ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੀ ਅਗਵਾਈ ਵਾਲੀ ਰਾਸ਼ਟਰੀ ਲੋਕਤੰਤਰੀ ਗੱਠਜੋੜ (ਰਾਜਗ) ਸਰਕਾਰ ਵੱਲੋਂ ਆਯੋਜਿਤ ਮੈਗਾ ਯੋਗ ਦਿਵਸ ਸਮਾਰੋਹ ਨੇ ਇਕ ਰਿਕਾਰਡ ਬਣਾਇਆ ਹੈ। ਸੂਬਾ ਸਰਕਾਰ ਨੇ ਕਿਹਾ ਕਿ ਇਸ ਸਮਾਗਮ ਦੌਰਾਨ 23 ਨਵੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਗਈਆਂ ਹਨ। ਮੋਦੀ ਨੇ ਕਿਹਾ ਕਿ ਯੋਗਾ ਇਕ ‘ਪੌਜ਼ ਬਟਨ’ ਹੈ ਜਿਸ ਦੀ ਮਨੁੱਖਤਾ ਨੂੰ ਲੋੜ ਹੈ, ਤਾਂ ਜੋ ਉਹ ਖੁੱਲ੍ਹ ਕੇ ਸਾਹ ਲੈ ਸਕੇ, ਜੀਵਨ ਵਿਚ ਸੰਤੁਲਨ ਬਣਾਈ ਰੱਖ ਸਕੇ ਅਤੇ ਦੁਬਾਰਾ ਤੰਦਰੁਸਤ ਬਣ ਸਕੇ।

PunjabKesari

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਦੁਨੀਆ ਨੂੰ ਅਪੀਲ ਕਰਦਾ ਹਾਂ ਕਿ ਆਓ, ਇਸ ਯੋਗ ਦਿਵਸ ਨੂੰ ਮਨੁੱਖਤਾ ਲਈ ਯੋਗ ਦੇ ਇਕ ਹੋਰ ਸੰਸਕਰਣ ਦੀ ਸ਼ੁਰੂਆਤ ਦਾ ਪ੍ਰਤੀਕ ਬਣਾਈਏ ਜਿੱਥੇ ਅੰਦਰੂਨੀ ਸ਼ਾਂਤੀ ਵਿਸ਼ਵਵਿਆਪੀ ਨੀਤੀ ਬਣ ਜਾਵੇ। ਉਨ੍ਹਾਂ ਕਿਹਾ ਕਿ ਯੋਗ ਦਾ ਸਿੱਧਾ-ਸਾਦਾ ਅਰਥ ਹੁੰਦਾ ਹੈ ‘ਜੁੜਨਾ’ ਅਤੇ ਇਹ ਦੇਖਣਾ ਸੁਖਦ ਹੈ ਕਿ ਕਿਵੇਂ ਯੋਗ ਨੇ ਪੂਰੀ ਦੁਨੀਆ ਨੂੰ ਜੋੜਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਸਾਰਿਆਂ ਦਾ ਹੈ ਅਤੇ ਸਾਰਿਆਂ ਲਈ ਹੈ। ਇਹ ਸੀਮਾਵਾਂ, ਪਿਛੋਕੜ, ਉਮਰ ਜਾਂ ਯੋਗਤਾ ਨਾਲ ਬੱਝਿਆ ਨਹੀਂ ਹੈ।

PunjabKesari

ਉਨ੍ਹਾਂ ਕਿਹਾ ਕਿ ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ ‘ਇਕ ਧਰਤੀ, ਇਕ ਸਿਹਤ ਲਈ ਯੋਗ’ ਹੈ, ਜੋ ਇਸ ਡੂੰਘੇ ਸੱਚ ਨੂੰ ਦਰਸਾਉਂਦਾ ਹੈ ਕਿ ਧਰਤੀ ’ਤੇ ਹਰੇਕ ਇਕਾਈ ਦੀ ਸਿਹਤ ਆਪਸ ਵਿਚ ਜੁੜੀ ਹੋਈ ਹੈ।

ਇਹ ਵੀ ਪੜ੍ਹੋ- ਪਰਮਾਣੂ ਠਿਕਾਣਿਆਂ 'ਤੇ ਅਮਰੀਕੀ ਹਮਲਿਆਂ ਕਾਰਨ ਹੋਈ ਰੇਡੀਏਸ਼ਨ ਲੀਕੇਜ ! ਜਾਣੋ ਕੀ ਹੈ ਈਰਾਨ ਦਾ ਕਹਿਣਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News