ਵਰਲਡ ਚੈਂਪੀਅਨਸ਼ਿਪ ''ਚ ਮਾਰ ਸਕਦਾ ਹੈ ਮੱਲਾਂ ਇਹ ਅੰਗਹੀਣ ਖਿਡਾਰੀ

Tuesday, Jan 08, 2019 - 01:14 PM (IST)

ਨਾਹਨ— ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦਾ ਦਿਵਯਾਂਗ (ਅੰਗਹੀਣ) ਖਿਡਾਰੀ ਵਰਿੰਦਰ ਸਿੰਘ ਵਰਲਡ ਚੈਂਪੀਅਨਸ਼ਿਪ ਵਿਚ ਦੌੜਦਾ ਨਜ਼ਰ ਆਵੇਗਾ। ਸਿਰਮੌਰ ਨਾਲ ਸਬੰਧ ਰੱਖਣ ਵਾਲੇ ਅੰਗਹੀਣ ਖਿਡਾਰੀ ਵਰਿੰਦਰ ਸਿੰਘ ਨੇ ਦਿੱਲੀ ਵਿਚ ਵਰਲਡ ਚੈਂਪੀਅਨਸ਼ਿਪ ਲਈ ਟਰਾਇਲ ਦਿੱਤਾ ਹੈ ਅਤੇ ਉਨ੍ਹਾਂ ਨੂੰ ਚੋਣ ਦੀ ਪੂਰੀ ਉਮੀਦ ਹੈ। 

ਇੱਥੇ ਦੱਸ ਦੇਈਏ ਕਿ ਦੁਬਈ ਵਿਚ ਫਰਵਰੀ ਮਹੀਨੇ ਵਿਚ ਆਯੋਜਿਤ ਹੋਣ ਜਾ ਰਹੀ 11ਵੀਂ ਫੈਜਾ ਇੰਟਰਨੈਸ਼ਨਲ ਚੈਂਪੀਅਨਸ਼ਿਪ ਲਈ 2 ਅਤੇ 3 ਜਨਵਰੀ ਨੂੰ ਦਿੱਲੀ ਦੇ ਜਵਾਹਰਲਾਲ ਨਹਿਰੂ ਇੰਟਰਨੈਸ਼ਨਲ ਸਟੇਡੀਅਮ ਵਿਚ ਟਰਾਇਲ ਆਯੋਜਿਤ ਹੋਇਆ ਸੀ। ਇਸ ਵਿਚ ਸਿਰਮੌਰ ਦੇ ਖਿਡਾਰੀ ਵਰਿੰਦਰ ਸਿੰਘ ਨੇ ਵਧੀਆ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੋਣ ਦੀ ਪੂਰੀ ਉਮੀਦ ਹੈ। 

ਵਰਿੰਦਰ ਨੇ 5 ਕਿਲੋਮੀਟਰ ਦੀ ਦੌੜ 18 ਮਿੰਟ 35 ਸੈਕਿੰਡ ਜਦਕਿ 800 ਮੀਟਰ ਦੀ ਦੌੜ 2 ਮਿੰਟ 25 ਸੈਕਿੰਡ 'ਚ ਪੂਰੀ ਕਰ ਕੇ ਦੋਹਾਂ ਮੁਕਾਬਲਿਆਂ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ, ਜਿਸ ਲਈ ਉਨ੍ਹਾਂ ਨੂੰ ਚੋਣ ਦੀ ਉਮੀਦ ਹੈ। ਦਿੱਲੀ ਵਿਚ ਆਯੋਜਿਤ ਟਰਾਇਲ 'ਚ ਹਿਮਾਚਲ ਤੋਂ ਕੁੱਲ 3 ਖਿਡਾਰੀਆਂ ਨੇ ਹਿੱਸਾ ਲਿਆ ਸੀ, ਜਿਸ ਵਿਚ ਵਰਿੰਦਰ ਦਾ ਪ੍ਰਦਰਸ਼ਨ ਸਭ ਤੋਂ ਚੰਗਾ ਰਿਹਾ। ਵਰਿੰਦਰ ਨੇ ਹਾਲ ਹੀ ਵਿਚ ਦਿੱਲੀ 'ਚ ਆਯੋਜਿਤ 21ਵੀਂ ਊਸ਼ਾ ਐਥਲੀਟ ਚੈਂਪੀਅਨਸ਼ਿਪ 'ਚ ਹਿਮਾਚਲ ਨੂੰ 3 ਸਿਲਵਰ  ਤਮਗੇ ਦਿਵਾਏ। ਇਸ ਦੌੜਾਕ ਕਈ ਵਾਰ ਸੂਬੇ ਅਤੇ ਰਾਸ਼ਟਰੀ ਪੱਧਰ 'ਤੇ ਜ਼ਿਲਾ ਅਤੇ ਪ੍ਰਦੇਸ਼ ਦਾ ਨਾਂ ਰੋਸ਼ਨ ਕੀਤਾ ਹੈ।


Tanu

Content Editor

Related News