ਬਾਹਰੀ ਮਜ਼ਦੂਰ ਨੂੰ ਅੱਤਵਾਦੀਆਂ ਨੇ ਫਿਰ ਮਾਰੀ ਗੋਲੀ, ਇਕ ਸਥਾਨਕ ਨਾਗਰਿਕ ਦੀ ਹੋਈ ਮੌਤ

Monday, Mar 21, 2022 - 10:08 PM (IST)

ਬਾਹਰੀ ਮਜ਼ਦੂਰ ਨੂੰ ਅੱਤਵਾਦੀਆਂ ਨੇ ਫਿਰ ਮਾਰੀ ਗੋਲੀ, ਇਕ ਸਥਾਨਕ ਨਾਗਰਿਕ ਦੀ ਹੋਈ ਮੌਤ

ਨੈਸ਼ਨਲ ਡੈਸਕ : ਜੰਮੂ-ਕਸ਼ਮੀਰ ਦੇ ਬਡਗਾਮ ਅਤੇ ਪੁਲਵਾਮਾ ਜ਼ਿਲਿਆਂ 'ਚ ਸੋਮਵਾਰ ਨੂੰ ਅੱਤਵਾਦੀਆਂ ਨੇ 2 ਵੱਖ-ਵੱਖ ਘਟਨਾਵਾਂ 'ਚ ਇਕ ਨਾਗਰਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਇਕ ਪ੍ਰਵਾਸੀ ਰੇਹੜੀ ਵਾਲੇ ਨੂੰ ਜ਼ਖਮੀ ਕਰ ਦਿੱਤਾ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਾਮ ਕਰੀਬ 7.20 'ਤੇ ਅੱਤਵਾਦੀਆਂ ਨੇ ਮੱਧ ਕਸ਼ਮੀਰ ਦੇ ਬਡਗਾਮ ਦੇ ਗੋਥਪੋਰਾ ਇਲਾਕੇ 'ਚ ਤਾਜਮੁਲ ਮੋਹੀਉਦੀਨ ਰਾਠੇਰ ਨਾਂ ਦੇ ਇਕ ਨਾਗਰਿਕ ਨੂੰ ਉਸ ਦੇ ਘਰ ਦੇ ਨੇੜੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ।

ਇਹ ਵੀ ਪੜ੍ਹੋ : ਰਾਜ ਸਭਾ ਲਈ ਬਾਹਰਲੇ ਵਿਅਕਤੀ ਨਾਮਜ਼ਦ ਕਰ ‘ਆਪ’ ਨੇ ਪੰਜਾਬ ਤੇ ਪੰਜਾਬੀਅਤ ਨੂੰ ਮਾਰੀ ਵੱਡੀ ਸੱਟ : ਅਕਾਲੀ ਦਲ

ਉਨ੍ਹਾਂ ਦੱਸਿਆ ਕਿ ਰਾਠੇਰ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਅਧਿਕਾਰੀ ਨੇ ਦੱਸਿਆ ਕਿ ਦੂਜੀ ਘਟਨਾ ਪੁਲਵਾਮਾ 'ਚ ਵਾਪਰੀ, ਜਿੱਥੇ ਅੱਤਵਾਦੀਆਂ ਨੇ ਸਰਕਲ ਰੋਡ 'ਤੇ ਬਿਹਾਰ ਦੇ ਰਹਿਣ ਵਾਲੇ ਬਿਸੂਜੀਤ ਕੁਮਾਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕੁਮਾਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।


author

Manoj

Content Editor

Related News