ਕੇਦਾਰਨਾਥ ''ਚ ਫਸੇ ਯਾਤਰੀਆਂ ਨੂੰ ਬਚਾਉਣ ਦਾ ਕੰਮ ਜਾਰੀ, ਹੁਣ ਤੱਕ 7234 ਯਾਤਰੀ ਕੀਤੇ ਰੇਸਕਿਊ

Saturday, Aug 03, 2024 - 02:44 PM (IST)

ਕੇਦਾਰਨਾਥ ''ਚ ਫਸੇ ਯਾਤਰੀਆਂ ਨੂੰ ਬਚਾਉਣ ਦਾ ਕੰਮ ਜਾਰੀ, ਹੁਣ ਤੱਕ 7234 ਯਾਤਰੀ ਕੀਤੇ ਰੇਸਕਿਊ

ਨੈਸ਼ਨਲ ਡੈਸਕ : ਉੱਤਰਾਖੰਡ ਦੀ ਕੇਦਾਰ ਘਾਟੀ 'ਚ ਬੁੱਧਵਾਰ ਰਾਤ ਨੂੰ ਹੋ ਰਹੀ ਭਾਰੀ ਬਾਰਿਸ਼ ਕਾਰਨ ਕੇਦਾਰ ਘਾਟੀ 'ਚ ਕਈ ਥਾਵਾਂ 'ਤੇ ਸੜਕਾਂ ਟੁੱਟ ਗਈਆਂ ਹਨ। ਵੱਖ-ਵੱਖ ਸਟਾਪਾਂ 'ਤੇ ਫਸੇ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਜ਼ਿਲ੍ਹਾ ਪ੍ਰਸ਼ਾਸਨ, ਪੁਲਸ ਅਤੇ ਹੋਰ ਸੁਰੱਖਿਆ ਬਲ ਲਗਾਤਾਰ ਕੰਮ ਕਰ ਰਹੇ ਹਨ। ਹੁਣ ਤੱਕ ਕੁੱਲ 7234 ਯਾਤਰੀਆਂ ਨੂੰ ਹੈਲੀਕਾਪਟਰ ਅਤੇ ਮੈਨੁਅਲ ਤਰੀਕੇ ਨਾਲ ਸੁਰੱਖਿਅਤ ਬਚਾ ਲਿਆ ਗਿਆ ਹੈ। 

ਇਹ ਵੀ ਪੜ੍ਹੋ - TV ਤੇ Mobile ਦੇਖਣ ਨੂੰ ਲੈ ਕੇ ਹੋਇਆ ਝਗੜਾ, ਮਾਪਿਆਂ ਖਿਲਾਫ਼ ਥਾਣੇ ਪਹੁੰਚ ਗਏ ਪੁੱਤ ਤੇ ਧੀ

ਹਰੇਕ ਪੱਧਰ 'ਤੇ ਸਾਰੇ ਲੋਕਾਂ ਦੇ ਸੁਰੱਖਿਅਤ ਬਚਾਅ ਲਈ ਯਤਨ ਕੀਤੇ ਜਾ ਰਹੇ ਹਨ। ਬਚਾਅ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਯਾਤਰੀਆਂ ਨੂੰ ਹਵਾਈ ਸੈਨਾ ਦੇ ਚਿਨੂਕ ਅਤੇ ਐੱਮਆਈ 17 ਜਹਾਜ਼ਾਂ ਦੁਆਰਾ ਏਅਰਲਿਫਟ ਕੀਤਾ ਗਿਆ। ਹੱਥੀਂ ਬਚਾਅ ਵੀ ਲਗਾਤਾਰ ਜਾਰੀ ਹੈ। ਰੁਦਰਪ੍ਰਯਾਗ ਪ੍ਰਸ਼ਾਸਨ ਨੇ ਹਾਦਸੇ 'ਚ ਮ੍ਰਿਤਕਾਂ ਅਤੇ ਲਾਪਤਾ ਯਾਤਰੀਆਂ ਦੇ ਸਬੰਧ 'ਚ ਸਥਿਤੀ ਸਪੱਸ਼ਟ ਕਰਦੇ ਹੋਏ ਕਿਹਾ ਹੈ ਕਿ ਹੁਣ ਤੱਕ ਦੋ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। 

ਇਹ ਵੀ ਪੜ੍ਹੋ - ਮੁਰਗੀ ਪਹਿਲਾਂ ਆਈ ਜਾਂ ਅੰਡਾ ਪੁੱਛਣ 'ਤੇ ਦੋਸਤ ਨੂੰ ਦਿੱਤੀ ਦਰਦਨਾਕ ਮੌਤ, ਚਾਕੂਆਂ ਨਾਲ ਵਿੰਨ੍ਹ ਸੁੱਟਿਆ ਸਰੀਰ

ਦੋਵਾਂ ਦੀਆਂ ਲਾਸ਼ਾਂ ਲੰਚੋਲੀ ਇਲਾਕੇ ਤੋਂ ਬਰਾਮਦ ਹੋਈਆਂ ਹਨ। ਕਿਸੇ ਦੇ ਲਾਪਤਾ ਹੋਣ ਦੀ ਕੋਈ ਸੂਚਨਾ ਨਹੀਂ ਹੈ। ਨੈੱਟਵਰਕ ਕਨੈਕਟੀਵਿਟੀ ਦੀ ਸਮੱਸਿਆ ਕਾਰਨ ਯਾਤਰੀਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ 'ਚ ਮੁਸ਼ਕਲ ਹੋ ਰਹੀ ਹੈ। ਵੱਖ-ਵੱਖ ਯਾਤਰਾ ਸਟਾਪਾਂ 'ਤੇ ਠਹਿਰਣ ਵਾਲੇ ਯਾਤਰੀਆਂ ਲਈ ਪ੍ਰਸ਼ਾਸਨ ਵੱਲੋਂ ਭੋਜਨ, ਪਾਣੀ ਅਤੇ ਰਿਹਾਇਸ਼ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਪੁਲਸ ਦੇ ਪੱਧਰ ਤੋਂ ਹੈਲਪਲਾਈਨ ਨੰਬਰ 7579257572, 01364-233387 ਅਤੇ ਐਮਰਜੈਂਸੀ ਨੰਬਰ 112 ਜਾਰੀ ਕਰਕੇ ਯਾਤਰੀਆਂ ਦੇ ਪਰਿਵਾਰਕ ਮੈਂਬਰਾਂ ਦੀਆਂ ਕਾਲਾਂ 'ਤੇ ਲੋੜੀਂਦੀ ਜਾਣਕਾਰੀ ਦਿੱਤੀ ਜਾ ਰਹੀ ਹੈ। 

ਇਹ ਵੀ ਪੜ੍ਹੋ - ਨੌਕਰੀ ਨਾ ਮਿਲੀ ਤਾਂ ਦੇ ਦਿੱਤੀ ਕੇਂਦਰ ਵਿਦਿਆਲਿਆ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਹੈਰਾਨੀਜਨਕ ਖੁਲਾਸਾ

ਭਿੰਬਲੀ ਵਿਖੇ ਰੁੱਕੇ ਯਾਤਰੀਆਂ ਨੂੰ ਪ੍ਰੀਪੇਡ ਕਾਊਂਟਰ 'ਤੇ ਲੱਗਿਆ ਵਾਈ-ਫਾਈ ਨੈੱਟਵਰਕ ਦਿੱਤਾ ਗਿਆ, ਜਿਸ ਰਾਹੀਂ 150 ਯਾਤਰੀਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰ ਆਪਣੀ ਨਿੱਜੀ ਜਾਣਕਾਰੀ ਦਿੱਤੀ। ਸ਼ੁੱਕਰਵਾਰ ਨੂੰ ਹੈਲੀ ਸੇਵਾਵਾਂ ਰਾਹੀਂ 599 ਲੋਕਾਂ ਨੂੰ ਏਅਰ ਲਿਫਟ ਰਾਹੀਂ ਬਚਾਇਆ ਗਿਆ, ਜਦੋਂ ਕਿ ਸੋਨਪ੍ਰਯਾਗ ਤੋਂ ਜੰਗਲਚੱਟੀ ਵਿਚਕਾਰ ਫਸੇ 2024 ਸ਼ਰਧਾਲੂਆਂ ਅਤੇ ਚੌਮਾਸੀ ਤੋਂ 161 ਸ਼ਰਧਾਲੂਆਂ ਨੂੰ ਬਚਾਇਆ ਗਿਆ। ਫਿਲਹਾਲ ਮੀਂਹ ਕਾਰਨ ਬਚਾਅ ਕਾਰਜ ਰੋਕ ਦਿੱਤਾ ਗਿਆ ਹੈ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਰੱਖਿਆ ਗਿਆ ਹੈ। ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ., ਡੀ.ਡੀ.ਆਰ.ਐੱਫ., ਜੰਗਲਾਤ ਵਿਭਾਗ, ਸਬੰਧਿਤ ਜ਼ਿਲ੍ਹਾ ਪੁਲਸ ਅਤੇ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਦੀਆਂ ਟੀਮਾਂ ਬਚਾਅ ਕਾਰਜਾਂ 'ਚ ਲੱਗੀਆਂ ਹੋਈਆਂ ਹਨ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਤੁਰੰਤ ਕਰਵਾਇਆ ਖਾਲੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News