''ਖਾਕੀ'' ਪਹਿਨੇ ਦਿੱਲੀ ਪੁਲਸ ਦੀ ਮਹਿਲਾ ਕਾਂਸਟੇਬਲ ''ਮੌਸਮ'' ਨੂੰ ਤੁਸੀਂ ਜ਼ਰੂਰ ਕਰੋਗੇ ਸਲਾਮ

04/25/2020 2:52:13 PM

ਨਵੀਂ ਦਿੱਲੀ—  ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਪੁਲਸ ਮੁਲਾਜ਼ਮ ਜੰਗ ਲੜ ਰਹੇ ਹਨ। ਕੋਈ ਭੁੱਖਿਆ ਨੂੰ ਰੋਟੀ ਖੁਆ ਰਿਹਾ ਹੈ ਤਾਂ ਕੋਈ ਦਵਾਈਆਂ ਅਤੇ ਮਾਸਕ ਵਰਗੇ ਸਾਮਾਨ ਮੁਫ਼ਤ ਵਿਚ ਵੰਡ ਰਿਹਾ ਹੈ। ਕੋਰੋਨਾ ਨੂੰ ਹਰਾਉਣ ਦੀ ਲੜਾਈ ਵਿਚ ਦਿੱਲੀ ਪੁਲਸ ਦੀ ਮਹਿਲਾ ਕਾਂਸਟੇਬਲ ਮੌਸਮ ਯਾਦਵ ਵੀ ਮੈਦਾਨ 'ਚ ਰੋਜ਼ਾਨਾ ਉਤਰ ਰਹੀ ਹੈ। ਮੌਸਮ ਯਾਦਵ ਨੇ ਲੋਕਾਂ ਦੀ ਸੇਵਾ ਕਰਨ ਲਈ ਖਾਕੀ ਪਹਿਨੀ ਹੈ। ਦਿੱਲੀ ਪੁਲਸ ਦੀ ਮਹਿਲਾ ਕਾਂਸਟੇਬਲ ਮੌਸਮ ਯਾਦਵ ਨੇ ਬੇਟੇ ਦੀ ਦੇਖਭਾਲ ਕਰਨ ਤੋਂ ਪਹਿਲਾਂ ਡਿਊਟੀ ਨੂੰ ਚੁਣਿਆ ਹੈ।

ਉਂਝ ਤਾਂ ਦਿੱਲੀ ਪੁਲਸ 'ਚ ਤਾਇਨਾਤ ਹਜ਼ਾਰਾਂ ਮਹਿਲਾ ਕਾਂਸਟੇਬਲ ਰੋਜ਼ਾਨਾ ਆਪਣੀ ਡਿਊਟੀ ਕਰ ਰਹੀਆਂ ਹਨ ਪਰ ਮੌਸਮ ਯਾਦਵ ਆਪਣੀ ਖਾਸ ਛਾਪ ਛੱਡ ਰਹੀ ਹੈ। ਦਰਅਸਲ 3 ਸਾਲ ਪਹਿਲਾਂ ਵਿਆਹੀ ਮੌਸਮ ਯਾਦਵ ਦਾ ਇਕ ਬੇਟਾ ਹੈ ਪਰ ਉਨ੍ਹਾਂ ਨੂੰ ਕੋਰੋਨਾ ਵਾਇਰਸ ਕਰ ਕੇ ਲੱਗੇ ਲਾਕਡਾਊਨ ਵਰਗੀ ਮੁਸ਼ਕਲ ਸਥਿਤੀ ਵਿਚ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੈ। ਇਹ ਹੀ ਵਜ੍ਹਾ ਹੈ ਕਿ ਆਪਣੇ ਡੇਢ ਸਾਲ ਦੇ ਮਾਸੂਮ ਬੇਟੇ ਨੂੰ ਪਰਿਵਾਰ ਕੋਲ ਛੱਡ ਕੇ ਆਪਣੀ ਡਿਊਟੀ ਈਮਾਨਦਾਰੀ ਨਾਲ ਨਿਭਾਉਂਦੀ ਹੈ।

ਦੱਸਿਆ ਜਾਂਦਾ ਹੈ ਕਿ ਪਰਿਵਾਰ ਮੌਸਮ ਯਾਦਵ ਨੂੰ ਕਹਿੰਦਾ ਹੈ ਕਿ ਉਹ ਆਪਣੇ ਇੰਨੇ ਛੋਟੇ ਬੱਚੇ ਨੂੰ ਛੱਡ ਕੇ ਡਿਊਟੀ 'ਤੇ ਨਾ ਜਾਵੇ। ਇਸ ਦੇ ਜਵਾਬ 'ਚ ਮੌਸਮ ਕਹਿੰਦੀ ਹੈ ਜ਼ਿੰਮੇਵਾਰੀ ਤੋਂ ਕਿਉਂ ਦੌੜਾਂ। ਉਹ ਕਹਿੰਦੀ ਹੈ ਕਿ ਜੇਕਰ ਉਹ ਹੁਣ ਡਿਊਟੀ ਨਹੀਂ ਕਰੇਗੀ ਤਾਂ ਕਦੋਂ ਕਰੇਗੀ। ਇਸ ਸਮੇਂ ਦਿੱਲੀ ਨੂੰ ਮੇਰੀ ਸਭ ਤੋਂ ਜ਼ਿਆਦਾ ਲੋੜ ਹੈ। ਅਜਿਹੇ ਵਿਚ ਇਸ ਜ਼ਿੰਮੇਵਾਰੀ ਤੋਂ ਦੌੜਨ ਦਾ ਤਾਂ ਸਵਾਲ ਹੀ ਨਹੀਂ। ਮੌਸਮ ਦੇ ਪਤੀ ਪ੍ਰਵੀਨ ਗੁਰੂਗ੍ਰਾਮ 'ਚ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੇ ਹਨ ਪਰ ਲਾਕਡਾਊਨ ਕਾਰਨ ਇਨ੍ਹੀਂ ਦਿਨੀਂ ਘਰ ਤੋਂ ਕੰਮ ਕਰ ਰਹੇ ਹਨ।

ਮੌਸਮ ਕਹਿੰਦੀ ਹੈ ਕਿ ਉਹ ਆਪਣੀ ਡਿਊਟੀ 'ਤੇ ਹੁੰਦੀ ਹੈ ਤਾਂ ਪਤੀ ਬੱਚੇ ਦੀ ਦੇਖਭਾਲ 'ਚ ਆਪਣੀ ਭੂਮਿਕਾ ਨਿਭਾਉਂਦੇ ਹਨ। ਆਪਣੀ ਇਸ ਜ਼ਿੰਮੇਵਾਰੀ ਕਾਰਨ ਮੌਸਮ ਮਹਰੌਲੀ ਥਾਣੇ ਦੀ ਸ਼ਾਨ ਬਣ ਗਈ ਹੈ। ਉਸ ਦੇ ਸੀਨੀਅਰ ਅਧਿਕਾਰੀ ਵੀ ਮੌਸਮ ਦੇ ਜਜ਼ਬੇ ਨੂੰ ਸਲਾਮ ਕਰਦਾ ਹੈ। ਦੱਸ ਦੇਈਏ ਕਿ ਮੌਸਮ ਯਾਦਵ ਸਾਲ 2017 'ਚ ਬਤੌਰੀ ਸਿਪਾਹੀ ਦਿੱਲੀ ਪੁਲਸ 'ਚ ਭਰਤੀ ਹੋਈ। ਉਸ ਦੀ ਪੋਸਟਿੰਗ ਮਹੌਰਲੀ ਥਾਣੇ ਵਿਚ ਹੋਈ ਹੈ। ਥਾਣੇ ਦੇ ਐੱਸ. ਐੱਚ. ਓ. ਹਰਿੰਦਰ ਸਿੰਘ ਦੱਸਦੇ ਹਨ ਕਿ ਫਿਲਹਾਲ ਥਾਣੇ ਵਿਚ 14 ਮਹਿਲਾਵਾਂ ਤਾਇਨਾਤ ਹਨ ਅਤੇ ਮੌਸਮ ਵੀ ਉਨ੍ਹਾਂ 'ਚੋਂ ਇਕ ਹੈ।


Tanu

Content Editor

Related News