ਲਾਕਡਾਊਨ ''ਚ ਸੋਸ਼ਲ ਡਿਸਟੈਂਸਿੰਗ ਦਾ ਕਿਵੇਂ ਕਰੀਏ ਪਾਲਣ, ਇਸ ਸੂਬੇ ਤੋਂ ਸਿੱਖਣ ਦੀ ਲੋੜ

Sunday, Apr 26, 2020 - 12:31 PM (IST)

ਲਾਕਡਾਊਨ ''ਚ ਸੋਸ਼ਲ ਡਿਸਟੈਂਸਿੰਗ ਦਾ ਕਿਵੇਂ ਕਰੀਏ ਪਾਲਣ, ਇਸ ਸੂਬੇ ਤੋਂ ਸਿੱਖਣ ਦੀ ਲੋੜ

ਇੰਫਾਲ— ਕੋਰੋਨਾ ਵਾਇਰਸ ਲੈ ਕੇ ਪੂਰੇ ਦੇਸ਼ 'ਚ ਹਾਹਾਕਾਰ ਮਚੀ ਹੋਈ ਹੈ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਕਡਾਊਨ ਲਾਗੂ ਕੀਤਾ ਗਿਆ ਹੈ। ਲਾਕਡਾਊਨ ਦਰਮਿਆਨ ਸੋਸ਼ਲ ਡਿਸਟੈਂਸਿੰਗ ਬੇਹੱਦ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਮਾਸਕ ਪਹਿਨਣਾ ਵੀ। ਸੋਸ਼ਲ ਡਿਸਟੈਂਸਿੰਗ ਦੀ ਕੁਝ ਇਲਾਕਿਆਂ 'ਚ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਪਰ ਮਣੀਪੁਰ ਇਸ ਮਾਮਲੇ ਵਿਚ ਚੰਗੀ ਮਿਸਾਲ ਪੇਸ਼ ਕਰ ਰਿਹਾ ਹੈ। ਇੱਥੇ ਲਾਕਡਾਊਨ 'ਚ ਸੋਸ਼ਲ ਡਿਸਟੈਂਸਿੰਗ ਦਾ ਬਹੁਤ ਹੀ ਖੂਬਸੂਰਤੀ ਨਾਲ ਪਾਲਣ ਹੋ ਰਿਹਾ ਹੈ।

 

ਮਣੀਪੁਰ ਵਿਚ ਕੋਰੋਨਾ ਵਾਇਰਸ ਦੇ ਦੋ ਮਾਮਲੇ ਆਏ ਸਨ, ਦੋਵੇਂ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬਾ ਕੋਰੋਨਾ ਮੁਕਤ ਹੋ ਗਿਆ ਹੈ। ਫਿਰ ਵੀ ਇੱਥੇ ਲੋਕਾਂ 'ਚ ਖਾਣਾ ਅਤੇ ਰਾਹਤ ਸਮੱਗਰੀ ਜਿਸ ਅਨੋਖੇ ਢੰਗ ਨਾਲ ਵੰਡੀ ਜਾ ਰਹੀ ਹੈ, ਉਸ ਦੀ ਜੰਮ ਕੇ ਤਾਰੀਫ ਹੋ ਰਹੀ ਹੈ। ਇਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਲੋਕ ਕਹਿ ਰਹੇ ਹਨ ਕਿ ਮਣੀਪੁਰ ਤੋਂ ਲੋਕਾਂ ਨੂੰ ਸਿੱਖਣ ਦੀ ਲੋੜ ਹੈ।

ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਜ਼ਰੂਰਤ ਦੀ ਸਾਮਾਨ ਦੇ ਵੱਖ-ਵੱਖ ਪੈਕੇਟ ਵੱਡੇ-ਵੱਡੇ ਟੇਬਲਾਂ 'ਤੇ ਰੱਖੇ ਹੋਏ ਹਨ। ਹਰ ਟੇਬਲ ਤੋਂ ਦੂਰੀ ਬਣਾ ਕੇ ਇਕ ਸ਼ਖਸ ਖੜ੍ਹਾ ਹੈ ਪਰ ਉਹ ਸਾਮਾਨ ਨਹੀਂ ਵੰਡ ਰਹੇ ਹਨ। ਸਾਮਾਨ ਲੈਣ ਲਈ ਲੋਕਾਂ ਦੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਲਾਈਨ ਲਗਵਾਈ ਗਈ ਹੈ। ਲਾਈਨ ਮੁਤਾਬਕ ਇਕ-ਇਕ ਵਿਅਕਤੀ ਨੂੰ ਅੱਗੇ ਭੇਜਿਆ ਜਾ ਰਿਹਾ ਹੈ। ਅੱਗੇ ਵੱਧ ਕੇ ਮਦਦ ਲੈਣ ਵਾਲੇ ਹਰ ਇਕ ਟੇਬਲ 'ਤੇ ਰੱਖਿਆ ਇਕ ਪੈਕੇਟ ਚੁੱਕੇ ਕੇ ਲੋਕ ਆਪਣੇ-ਆਪਣੇ ਬੈਗ ਵਿਚ ਪਾ ਰਹੇ ਹਨ। ਸੋਸ਼ਲ ਡਿਸਟੈਂਸਿੰਗ ਨੂੰ ਦੇਖ ਕੇ ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਵਿਚ ਹਰ ਕਿਸੇ ਨੂੰ ਇਸ ਤੋਂ ਸੀਖ ਲੈਣੀ ਚਾਹੀਦੀ ਹੈ। ਹਰ ਇਕ ਸੂਬੇ ਅਤੇ ਜ਼ਿਲੇ ਵਿਚ ਇਸ ਨਿਯਮ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।


author

Tanu

Content Editor

Related News