ਦੇਸ਼ ਦੇ ਸਭ ਤੋਂ ਉੱਚੇ ਬੂਥਾਂ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ ਮਹਿਲਾ ਅਫਸਰ
Saturday, Apr 27, 2019 - 04:50 PM (IST)

ਨਵੀਂ ਦਿੱਲੀ- ਹੌਸਲਿਆਂ ਦੀ ਉਡਾਣ ਦੇ ਸਾਹਮਣੇ ਜ਼ਜਬਾਤਾਂ ਦੀਆਂ ਚੁਣੌਤੀਆਂ ਵੀ ਧੁੰਦਲੀਆਂ ਪੈ ਜਾਂਦੀਆਂ ਹਨ। ਇਸ ਤਰ੍ਹਾਂ ਦੇ ਮਾਮਲਾ ਨੂੰ ਸੱਚ ਸਾਬਿਤ ਕਰ ਰਹੀ ਹੈ ਲੇਹ ਦੀ ਡੀ. ਸੀ. ਅਵਨੀ ਲਾਵਾਸਾ, ਜੋ ਲੋਕ ਸਭਾ 'ਚ ਦੇਸ਼ ਦੀ ਛੱਤ ਕਹੇ ਜਾਣ ਵਾਲੇ 'ਲੇਹ' 'ਚ ਚੋਣਾਂ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ। ਅਵਨੀ ਲਾਵਾਸਾ ਕਹਿੰਦੀ ਹੈ ਕਿ ਉਨ੍ਹਾਂ ਦੀ ਕੋਸ਼ਿਸ਼ 100 ਫੀਸਦੀ ਵੋਟਿੰਗ ਕਰਵਾਉਣਾ ਹੈ। ਸਭ ਤੋਂ ਉੱਚੇ ਬੂਥਾਂ ਦੀ ਜ਼ਿੰਮੇਵਾਰੀ ਸੰਭਾਲ ਰਹੀ ਅਵਨੀ ਲਵਾਸਾ 2013 ਬੈਚ ਦੀ ਆਈ. ਏ. ਐੱਸ. ਹੈ ਅਤੇ ਚੋਣ ਕਮਿਸ਼ਨ ਅਸ਼ੋਕ ਲਵਾਸਾ ਦੀ ਬੇਟੀ ਹੈ। ਇਹ ਪਹਿਲਾਂ ਮੌਕਾ ਹੈ, ਜਿੱਥੇ ਬਾਪ-ਬੇਟੀ ਦੋਵੇ ਚੋਣਾਂ ਨੂੰ ਚਲਾ ਰਹੇ ਹਨ। ਅਵਨੀ ਨਾਲ ਚੁਣੌਤੀਆਂ ਨੂੰ ਲੈ ਕੇ ਗੱਲਬਾਤ ਕੀਤੀ...
ਸ. ਲੇਹ 'ਚ ਚੋਣਾਂ ਕਿੰਨੀਆਂ ਚੁਣੌਤੀਪੂਰਨ?
ਜ. ਇੱਥੇ 294 ਚੋਣ ਖੇਤਰ ਜ਼ਿਆਦਾ ਉਚਾਈ 'ਤੇ ਹਨ। ਵੋਟਰਾਂ ਦੀ ਗਿਣਤੀ ਵੀ ਘੱਟ ਹੈ। ਕੁੱਲ 11,316 ਪੋਲਿੰਗ ਕੇਂਦਰ ਹਨ। ਗੇਅਕ ਪਿੰਡ ਸਭ ਤੋਂ ਉਚਾਈ 'ਤੇ ਹੈ ਅਤੇ ਸਿਰਫ 12 ਵੋਟਰ ਹਨ। ਜ਼ਿਆਦਾਤਰ ਵੋਟਿੰਗ ਕੇਂਦਰ 8,001 ਤੋਂ 13,000 ਫੁੱਟ 'ਤੇ ਹਨ। ਇਸ 'ਚ ਜ਼ਿਆਦਾਤਰ ਉਚਾਈ ਵਾਲੇ ਸਟੇਸ਼ਨਾਂ ਦੀ ਗਿਣਤੀ 183 ਹੈ, ਅਲਨਾਲ ਫੋ ਤਾਂ ਸਮੁੰਦਰ ਤਲ ਤੋਂ 14,890 ਫੁੱਟ ਦੀ ਉਚਾਈ 'ਤੇ ਹੈ। ਲੇਹ 'ਚ ਕੁੱਲ 1,71,125 ਵੋਟਰ ਹਨ।
ਸ. ਚੋਣ ਪ੍ਰਬੰਧਨ ਕਿਸ ਤਰਾਂ ਕਰ ਰਹੀ ਹੈ?
ਜ. ਠੰਡ ਬਹੁਤ ਹੈ।ਕਈ ਥਾਵਾਂ 'ਤੇ ਸੰਪਰਕ ਮਾਰਗ ਵੀ ਨਹੀਂ ਹੈ। ਖੱਚਰਾਂ ਦੀ ਮਦਦ ਨਾਲ ਈ. ਵੀ. ਐੱਮ. ਤੇ ਵੀ. ਵੀ. ਪੈਟ ਪਹੁੰਚਾਈਆਂ ਗਈਆਂ ਹਨ। ਲਗਭਗ ਦੋ ਹਜ਼ਾਰ ਵੋਟਰ ਹਨ।
ਸ. ਔਰਤ ਹੋਣ ਕਰਕੇ ਚੁਣੌਤੀ?
ਜ. 5 ਮਹੀਨੇ ਪੂਰਾ ਇਲਾਕਾ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕੱਟਿਆ ਰਹਿੰਦਾ ਹੈ। ਜ਼ਰੂਰਤ ਹੈ ਕਿ ਹਰ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।
ਸ. ਬਾਪ-ਬੇਟੀ ਇੱਕਠੇ ਚੋਣ ਕਰਵਾ ਰਹੇ ਹਨ।
ਜ. ਇਹ ਬਹੁਤ ਮਾਣ ਦੀ ਗੱਲ ਹੈ ਕਿ ਮੇਰੇ ਪਿਤਾ ਉਦੋਂ ਦਿੱਲੀ 'ਚ ਅਤੇ ਮੈਂ ਇੱਥੇ ਲੇਹ 'ਚ ਲੋਕਤੰਤਰ ਦੇ ਦਾ ਹਿੱਸਾ ਹਾਂ। ਅਧਿਕਾਰੀਆਂ, ਸਾਥੀਆਂ ਅਤੇ ਜਨਤਾ ਦੀ ਉਮੀਦਾਂ ਜੁੜੀਆਂ ਹੁੰਦੀਆਂ ਹਨ। ਲੇਹ 'ਚ ਅਸੀਂ ਗ੍ਰੀਨ ਇਲੈਕਸ਼ਨ, ਨੌਜਵਾਨ ਵੋਟਰ, ਕੋਈ ਵੋਟ ਰਹਿ ਨਾ ਜਾਵੇ ਵਰਗੀਆਂ ਮੁਹਿੰਮਾਂ 'ਚ ਵਾਧਾ ਕੀਤਾ। ਹੁਣ ਤੱਕ ਅਸੀਂ ਪੂਰੇ ਸੂਬੇ 'ਚ ਨਵੀਆਂ ਖੋਜਾਂ 'ਚ ਪਹਿਲੇ ਸਥਾਨ 'ਤੇ ਹਾਂ।
ਦੱਸਣਯੋਗ ਹੈ ਕਿ ਲੇਹ 'ਚ 6 ਮਈ ਨੂੰ ਚੋਣਾਂ ਹੋ ਰਹੀਆਂ ਹਨ।