ਹੁਣ ਔਰਤਾਂ ਵੀ ਕਰ ਸਕਣਗੀਆਂ ਨਾਈਟ ਸ਼ਿਫ਼ਟ ''ਚ ਕੰਮ ! ਸੂਬਾ ਸਰਕਾਰ ਨੇ ਕੀਤਾ ਐਲਾਨ
Tuesday, Aug 05, 2025 - 04:34 PM (IST)

ਭੁਵਨੇਸ਼ਵਰ- ਓਡੀਸ਼ਾ 'ਚ ਔਰਤਾਂ ਹੁਣ ਰਾਤ ਦੀ ਸ਼ਿਫਟ 'ਚ ਵੀ ਕੰਮ ਕਰ ਸਕਦੀਆਂ ਹਨ, ਪਰ ਇਸ ਲਈ ਲਿਖਤੀ ਸਹਿਮਤੀ ਲਾਜ਼ਮੀ ਹੋਵੇਗੀ। ਇਹ ਜਾਣਕਾਰੀ ਰਾਜ ਸਰਕਾਰ ਦੇ ਇਕ ਨੋਟੀਫਿਕੇਸ਼ਨ 'ਚ ਦਿੱਤੀ ਗਈ ਸੀ। ਕਿਰਤ ਅਤੇ ਕਰਮਚਾਰੀ ਰਾਜ ਬੀਮਾ ਵਿਭਾਗ ਨੇ ਇਕ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਹੈ, ਜਿਸ ਦੇ ਤਹਿਤ ਔਰਤਾਂ ਨੂੰ ਫੈਕਟਰੀਆਂ, ਦੁਕਾਨਾਂ ਅਤੇ ਹੋਰ ਵਪਾਰਕ ਅਦਾਰਿਆਂ 'ਚ ਰਾਤ ਦੀ ਸ਼ਿਫਟ 'ਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਰਾਤ ਦੀ ਸ਼ਿਫਟ 'ਚ ਘੱਟੋ-ਘੱਟ ਤਿੰਨ ਮਹਿਲਾ ਕਰਮਚਾਰੀਆਂ ਦੀ ਮੌਜੂਦਗੀ ਜ਼ਰੂਰੀ ਹੈ ਅਤੇ ਉਨ੍ਹਾਂ ਦੀ ਆਵਾਜਾਈ ਲਈ GPS ਟਰੈਕਿੰਗ ਸਿਸਟਮ ਸਮੇਤ ਢੁਕਵੀਂ ਆਵਾਜਾਈ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਕੋਈ ਵੀ ਨਾਬਾਲਗ ਕੁੜੀ ਰਾਤ ਨੂੰ ਕਿਸੇ ਵੀ ਸੰਸਥਾ 'ਚ ਕੰਮ ਨਹੀਂ ਕਰ ਸਕੇਗੀ, ਨਾ ਤਾਂ ਕਰਮਚਾਰੀ ਵਜੋਂ ਅਤੇ ਨਾ ਹੀ ਕਿਸੇ ਹੋਰ ਰੂਪ 'ਚ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਵੀ ਪਤਨੀ ਨੇ ਨਹੀਂ ਛੱਡਿਆ ਆਸ਼ਕ ਦਾ ਖਹਿੜਾ ! ਅੱਕੇ ਪਤੀ ਨੇ ਜੋ ਕੀਤਾ...
ਨੋਟੀਫਿਕੇਸ਼ਨ ਅਨੁਸਾਰ, "ਮਾਲਕ ਨੂੰ ਕੰਮ ਵਾਲੀ ਥਾਂ ਦੇ ਨੇੜੇ ਟਾਇਲਟ ਜਾਂ ਵਾਸ਼ਰੂਮ ਅਤੇ ਪੀਣ ਵਾਲੇ ਪਾਣੀ ਦੀਆਂ ਸਹੂਲਤ ਉਪਲੱਬਧ ਕਰਵਾਉਣੀ ਹੋਵੇਗੀ, ਜਿੱਥੇ ਔਰਤਾਂ ਕੰਮ ਕਰਦੀਆਂ ਹਨ। ਨਾਲ ਹੀ ਸੀਸੀਟੀਵੀ ਨਿਗਰਾਨੀ ਅਤੇ ਉੱਚਿਤ ਰੋਸ਼ਨੀ ਦਾ ਪ੍ਰਬੰਧ ਵੀ ਕਰਨਾ ਹੋਵੇਗਾ, ਜਿਸ 'ਚ ਸਹੂਲਤਾਂ ਲਈ ਮਾਰਗ ਵੀ ਸ਼ਾਮਲ ਹੋਣਗੇ।" ਇਸ 'ਚ ਕਿਹਾ ਗਿਆ ਹੈ ਕਿ ਇਹ ਫੈਸਲਾ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਵਧਾਏਗਾ। ਰਾਜ ਸਰਕਾਰ ਨੇ ਹਾਲ ਹੀ 'ਚ ਓਡੀਸ਼ਾ ਦੁਕਾਨਾਂ ਅਤੇ ਵਪਾਰਕ ਸਥਾਪਨਾ ਐਕਟ, 1956 'ਚ ਸੋਧ ਕੀਤਾ ਹੈ, ਜਿਸ ਨਾਲ ਔਰਤਾਂ ਨੂੰ ਰਾਤ ਦੀ ਸ਼ਿਫਟ 'ਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਕਿਰਤ ਮੰਤਰੀ ਗਣੇਸ਼ ਰਾਮ ਸਿੰਘਖੁੰਟੀਆ ਨੇ ਕਿਹਾ, "ਕੇਂਦਰ ਤੋਂ ਨਿਰਦੇਸ਼ ਮਿਲਣ ਤੋਂ ਬਾਅਦ, ਅਸੀਂ ਔਰਤਾਂ ਨੂੰ ਰਾਤ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ। ਮਹਿਲਾ ਕਰਮਚਾਰੀਆਂ ਨੂੰ ਰਾਤ ਨੂੰ ਕੰਮ ਕਰਨ ਦੀ ਇੱਛਾ ਜ਼ਾਹਰ ਕਰਦੇ ਹੋਏ ਆਪਣੀ ਲਿਖਤੀ ਸਹਿਮਤੀ ਦੇਣੀ ਪਵੇਗੀ।" ਹਾਲਾਂਕਿ, ਵਿਰੋਧੀ ਪਾਰਟੀ ਬੀਜੇਡੀ ਨੇ ਸਰਕਾਰ ਦੀ ਆਲੋਚਨਾ ਕੀਤੀ। ਬੀਜੂ ਜਨਤਾ ਦਲ ਦੀ ਨੇਤਾ ਪ੍ਰਮਿਲਾ ਮਲਿਕ ਨੇ ਦੋਸ਼ ਲਗਾਇਆ, "ਰਾਤ ਦੀ ਸ਼ਿਫਟ 'ਚ ਕੰਮ ਕਰਨ ਲਈ ਔਰਤਾਂ ਨੂੰ ਸਵੈ-ਘੋਸ਼ਣਾ ਫਾਰਮ ਦੇਣਾ ਪਵੇਗਾ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਆਪਣੀ ਰੱਖਿਆ ਕਰਨੀ ਪਵੇਗੀ। ਅਜਿਹਾ ਕਰਕੇ, ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਹੈ।"
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e