ਹਿਮਾਚਲ ਦੀ ਸੁੱਖੂ ਸਰਕਾਰ ਦਾ ਤੋਹਫ਼ਾ, ਔਰਤਾਂ ਨੂੰ ਹਰ ਮਹੀਨੇ ਮਿਲਣਗੇ 1500 ਰੁਪਏ

05/11/2023 6:00:57 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀਆਂ 2.31 ਲੱਖ ਔਰਤਾਂ ਨੂੰ ਜੂਨ ਤੋਂ 1500 ਰੁਪਏ ਪ੍ਰਤੀ ਮਹੀਨਾ ਮਿਲਣਾ ਸ਼ੁਰੂ ਹੋ ਜਾਣਗੇ। ਇਸ ਸਬੰਧੀ ਅਨੁਸੂਚਿਤ ਜਾਤੀਆਂ, ਹੋਰ ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀ ਵਿਭਾਗ ਨੇ ਨਿਯਮਾਂ 'ਚ ਸੋਧ ਕਰਕੇ ਸਰਕਾਰ ਨੂੰ ਪ੍ਰਸਤਾਵ ਸੌਂਪਿਆ ਹੈ। ਹੁਣ ਜਲਦੀ ਹੀ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਸੂਬੇ ਵਿਚ ਪਹਿਲੇ ਪੜਾਅ 'ਚ 1,000 ਰੁਪਏ ਅਤੇ 1,150 ਰੁਪਏ ਦੀ ਪੈਨਸ਼ਨ ਲੈਣ ਵਾਲੀਆਂ ਔਰਤਾਂ ਨੂੰ 1500 ਰੁਪਏ ਦਿੱਤੇ ਜਾਣਗੇ।

18 ਤੋਂ 59 ਸਾਲ ਦੀ ਉਮਰ ਵਰਗ ਦੀਆਂ ਹੋਰ ਯੋਗ ਔਰਤਾਂ ਨੂੰ ਪੜਾਅਵਾਰ ਸਕੀਮ 'ਚ ਸ਼ਾਮਲ ਕੀਤਾ ਜਾਵੇਗਾ। ਗ੍ਰਾਮ ਪੰਚਾਇਤ ਤੋਂ ਆਮਦਨ ਸਰਟੀਫ਼ਿਕੇਟ ਲਿਆਉਣ ਦੀ ਸ਼ਰਤ ਵੀ ਹਟਾ ਦਿੱਤੀ ਗਈ ਹੈ। ਮੌਜੂਦਾ ਸਮੇਂ 'ਚ ਵਿਧਵਾ, ਇਕੱਲੀਆਂ ਅਤੇ ਦਿਵਿਆਂਗ ਔਰਤਾਂ 1,000 ਰੁਪਏ ਅਤੇ 1,150 ਰੁਪਏ ਮਹੀਨਾਵਾਰ ਪੈਨਸ਼ਨ ਮਿਲ ਰਹੀ ਹੈ। 

ਦਿਵਿਆਂਗ ਪੈਨਸ਼ਨ ਤਹਿਤ ਕੁਝ ਔਰਤਾਂ ਦੀ ਉਮਰ 60 ਸਾਲ ਤੋਂ ਵੱਧ ਵੀ ਹੈ। ਪਹਿਲੇ ਪੜਾਅ 'ਚ ਸਰਕਾਰ ਨੇ ਨਾਰੀ ਸਨਮਾਨ ਰਾਸ਼ੀ ਦੇਣ ਲਈ 416 ਕਰੋੜ ਰੁਪਏ ਦੇ ਬਜਟ ਦੀ ਵਿਵਸਥਾ ਕੀਤੀ ਹੈ। ਦੂਜੇ ਪਾਸੇ ਵਿਭਾਗ ਨੇ ਲਾਹੌਲ-ਸਪੀਤੀ ਦੀਆਂ ਔਰਤਾਂ ਨੂੰ 1500 ਰੁਪਏ ਦੇਣ ਲਈ ਪ੍ਰਸਤਾਵ ਤਿਆਰ ਕਰਕੇ ਸਰਕਾਰ ਨੂੰ ਭੇਜ ਦਿੱਤਾ ਹੈ। ਦੱਸ ਦੇਈਏ ਕਿ ਹਿਮਾਚਲਦੀ ਸੁਖਵਿੰਦਰ ਸਿੰਘ ਸੁੱਖੂ ਦੀ ਸਰਕਾਰ ਵਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ।


Tanu

Content Editor

Related News