ਕਰਨਾਲ: ਮਹਾਪੰਚਾਇਤ ’ਚ ਵੱਡੀ ਗਿਣਤੀ ’ਚ ਪੁੱਜੀਆਂ ਜਨਾਨੀਆਂ ਨੇ ਬੁਲੰਦ ਕੀਤੀ ਆਵਾਜ਼

Wednesday, Sep 08, 2021 - 01:40 PM (IST)

ਕਰਨਾਲ: ਮਹਾਪੰਚਾਇਤ ’ਚ ਵੱਡੀ ਗਿਣਤੀ ’ਚ ਪੁੱਜੀਆਂ ਜਨਾਨੀਆਂ ਨੇ ਬੁਲੰਦ ਕੀਤੀ ਆਵਾਜ਼

ਕਰਨਾਲ– 9 ਮਹੀਨਿਆਂ ਤੋਂ ਘਰ ਛੱਡ ਕੇ ਕਿਸਨਾਂ ਦੀ ਮਹਿਲਾ ਬ੍ਰਿਗੇਡ ਵੀ ਅੰਦੋਲਨ ਨੂੰ ਧਾਰ ਦੇਣ ’ਚ ਜੁਟੀ ਹੈ। ਇਹ ਨਾ ਸਿਰਫ ਖੁਦ ਅੰਦੋਲਨ ’ਚ ਭਾਗੀਦਾਰ ਰਹੀਆਂ ਹਨ ਸਗੋਂ ਪੰਚਾਇਤਾਂ ਦੇ ਪਿੰਡ-ਪਿੰਡ ’ਚ ਪਹੁੰਚ ਕੇ ਦੂਜੀਆਂ ਜਨਾਨੀਆਂ ਨੂੰ ਵੀ ਇਸ ਲਈ ਜਾਗਰੂਕ ਕਰ ਰਹੀਆਂ ਹਨ। ਮੰਗਲਵਾਰ ਨੂੰ ਕਰਨਾਲ ਮਹਾਪੰਚਾਇਤ ’ਚ ਵੀ ਇਸ ਦੀ ਬਾਨਗੀ ਦਿਸੀ। ਮੰਚ ਤੋਂ ਲੈ ਕੇ ਮੈਦਾਨ ਤਕ ਜਨਾਨੀਆਂ ਨੇ ਲਾਠੀਚਾਰਜ ਦੇ ਵਿਰੋਧ ’ਚ ਆਵਾਜ਼ ਬੁਲੰਦ ਕੀਤੀ। ਨਾਲ ਹੀ ਮੰਗਾਂ ਪੂਰੀਆਂ ਹੋਣ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।
ਕਰਨਾਲ ਮਹਾਪੰਚਾਇਤ ’ਚ ਹਰਿਆਣਾ ਦੇ ਨਾਲ ਹੀ ਪੰਜਾਬ ਅਤੇ ਯੂ.ਪੀ. ਦੀਆਂ ਜਨਾਨੀਆਂ ਨੇ ਵੀ ਵਧ-ਚੜ੍ਹ ਕੇ ਹਿੱਸਾ ਲਿਆ। ਹਰਿਆਣਾ ਦੇ ਕੈਥਲ ਜਿਲ੍ਹੇ ਦੇ ਗੁਲਹਾ-ਚੀਕਾ ਤੋਂ ਕਰਨਾਲ ਮਹਾਪੰਚਾਇਤ ’ਚ ਪੁੱਜੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਉਪ-ਪ੍ਰਧਾਨ ਚਰਨਜੀਤ ਕੌਰ ਨੇ ਕਿਹਾ ਕਿ 9 ਮਹੀਨਿਆਂ ਤੋਂ ਉਹ ਹੋਰ ਜਨਾਨੀਆਂ ਨਾਲ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਚੁੱਕ ਰਹੇ ਹਨ। 

26 ਨਵੰਬਰ ਨੂੰ ਕਿਸਾਨ ਅੰਦੋਲਨ ’ਚ ਹੋਰ ਕਿਸਾਨਾਂ ਨਾਲ ਉਨ੍ਹਾਂ ਅਤੇ ਕਈ ਹੋਰ ਜਨਾਨੀਆਂ ਖ਼ਿਲਾਫ਼ ਵੀ ਮੁਕਦਮੇ ਦਰਜ ਕੀਤੇ ਗਏ ਹਨ ਪਰ ਇਹ ਕੇਸ ਸਾਡੇ ਲਈ ਕਾਗਜ਼ ਦੇ ਪਰਚੇ ਤੋਂ ਜ਼ਿਆਦਾ ਕੁਝ ਵੀ ਨਹੀਂ ਹਨ। ਸਰਕਾਰ ਚਾਹੇ ਕਿੰਨਾ ਵੀ ਜ਼ੋਰ ਲਗਾ ਲਵੇ ਪਰ ਖੇਤੀ ਕਾਨੂੰਨ ਵਾਪਸ ਹੋਣ ਤਕ ਅਸੀਂ ਪਿੱਛੇ ਨਹੀਂ ਹਟਾਂਗੇ। ਉਨ੍ਹਾਂ ਕਿਹਾ ਕਿ ਕਰਨਾਲ ਮਹਾਪੰਚਾਇਤ ’ਚ ਉਹ ਲਾਠੀਚਾਰਜ ’ਚ ਜਾਨ ਗੁਆਉਣ ਵਾਲੇ ਕਿਸਾਨ ਸੁਸ਼ੀਲ ਕਾਜਲ ਨੂੰ ਨਿਆਂ ਦਿਵਾਉਣ ਆਏ ਹਨ। ਉਨ੍ਹਾਂ ਦੇ ਨਾਲ ਗੁਲਹਾ ਚੀਕਾ ਤੋਂ ਹੀ ਕਰਨਾਲ ਪੱਜੀ ਸ਼ਰਮਿਤ ਕੌਰ, ਬਲਵਿੰਦਰ ਕੌਰ, ਸੰਦੀਪ ਕੌਰ ਸਮੇਤ ਹੋਰ ਜਨਾਨੀਆਂ ਨੇ ਵੀ ਕਿਸਾਨ ਅੰਦੋਲਨ ’ਚ ਆਵਾਜ਼ ਬੁਲੰਦ ਕੀਤੀ। 


author

Rakesh

Content Editor

Related News