ਮਹਿਲਾ ਵਫ਼ਦ ਨੇ ਲੱਦਾਖ ਦੇ ਉੱਪ ਰਾਜਪਾਲ ਨਾਲ ਕੀਤੀ ਮੁਲਾਕਾਤ, 33 ਫੀਸਦੀ ਰਾਖਵਾਂਕਰਨ ਮੰਗਿਆ

07/29/2021 3:14:01 PM

ਲੇਹ- ਵੱਖ-ਵੱਖ ਧਾਰਮਿਕ ਸਮੂਹਾਂ ਦੀਆਂ ਬੀਬੀਆਂ ਦੇ ਇਕ ਸਾਂਝੇ ਵਫ਼ਦ ਨੇ ਇੱਥੇ ਲੱਦਾਖ ਦੇ ਰਾਜਪਾਲ ਆਰ. ਕੇ. ਮਾਥੁਰ ਨਾਲ ਮੁਲਾਕਾਤ ਕੀਤੀ ਅਤੇ ਲੇਹ ਤੇ ਕਾਰਗਿਲ ਦੀ ਲੱਦਾਖ ਆਟੋਨੋਮਸ ਪਰਬਤੀ ਵਿਕਾਸ ਪ੍ਰੀਸ਼ਦਾਂ 'ਚ ਜਨਾਨੀਆਂ ਲਈ 33 ਫੀਸਦੀ ਰਾਖਵਾਂਕਰਨ ਸਮੇਤ ਵੱਖ-ਵੱਖ ਮੰਗਾਂ ਚੁੱਕੀਆਂ। ਇਕ ਅਧਿਕਾਰਤ ਬੁਲਾਰੇ ਨੇ ਵੀਰਵਾਰ ਨੂੰ ਕਿਹਾ ਕਿ ਵਫ਼ਦ 'ਚ ਲੱਦਾਖ ਬੁੱਧਿਸਟ ਐਸੋਸੀਏਸ਼ਨ ਦੀ ਮਹਿਲਾ ਇਕਾਈ, ਅੰਜੁਮਨ ਇਮਾਮੀਆ, ਅੰਜੁਮਨ ਮੋਈਨ-ਉਲ-ਇਸਲਾਮ ਅਤੇ ਕ੍ਰਿਸ਼ਚੀਅਨ ਐਸੋਸੀਏਸ਼ਨ ਦੀ ਪ੍ਰਤੀਨਿਧੀ ਸ਼ਾਮਲ ਸੀ। ਵੱਖ-ਵੱਖ ਪੱਧਰਾਂ 'ਤੇ ਜਨਾਨੀਆਂ ਦੇ ਉੱਚਿਤ ਪ੍ਰਤੀਨਿਧੀਤੱਵ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਵਫ਼ਦ ਨੇ ਉੱਪ ਰਾਜਪਾਲ ਤੋਂ ਲੇਹ ਅਤੇ ਕਾਰਗਿਲ ਪਰਬਤੀ ਪ੍ਰੀਸ਼ਦਾਂ 'ਚ ਜਨਾਨੀਆਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ਦੀ ਅਪੀਲ ਕੀਤੀ ਅਤੇ ਨਾਲ ਹੀ ਵੱਖ-ਵੱਖ ਜ਼ਿਲ੍ਹਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੱਧਰ ਦੀਆਂ ਕਮੇਟੀਆਂ ਅਤੇ ਸੰਗਠਨਾਂ 'ਚ ਉਨ੍ਹਾਂ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ।

PunjabKesari

ਉਨ੍ਹਾਂ ਨੇ ਉੱਪ ਰਾਜਪਾਲ ਨੂੰ ਘਰੇਲੂ  ਹਿੰਸਾ ਦੀਆਂ ਪੀੜਤਾਂ ਲਈ ਮਹਿਲਾ ਹੋਸਟਲ ਜਾਂ ਗ੍ਰਹਿ ਬਣਾਉਣ ਦੀ ਜ਼ਰੂਰਤ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਕਦਮ ਨਾਲ ਜਨਾਨੀਆਂ ਨੂੰ ਸਾਹਮਣੇ ਆਉਣ ਅਤੇ ਪਰੇਸ਼ਾਨੀ ਸਾਂਝੀ ਕਰਨ ਦੀ ਹਿੰਮਤ ਮਿਲੇਗੀ। ਬੁਲਾਰੇ ਨੇ ਕਿਹਾ ਕਿ ਉੱਪ ਰਾਜਪਾਲ ਨੇ ਮਹਿਲਾ ਸਸ਼ਕਤੀਕਰਣ ਦੇ ਵਿਸ਼ੇ 'ਤੇ ਪੂਰਾ ਪ੍ਰਸਤਾਵ ਅਤੇ ਜਨਾਨੀਆਂ ਦੇ ਸਾਹਮਣੇ ਆਉਣ ਵਾਲੇ ਸੰਵੇਦਨਸ਼ੀਲ ਮੁੱਦਿਆਂ ਨਾਲ ਨਜਿੱਠਣ ਲਈ ਵਫ਼ਦ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਉੱਚਿਤ ਕਦਮ ਚੁੱਕਣ ਦਾ ਭਰੋਸਾ ਦਿੱਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News