ਭਾਰਤੀ ਔਰਤਾਂ ਨੇ 6 ਮਹੀਨਿਆਂ 'ਚ ਬਿਊਟੀ ਪ੍ਰੋਡਕਟਸ 'ਤੇ ਖ਼ਰਚੇ 5000 ਕਰੋੜ ਰੁਪਏ, 40% ਆਨਲਾਈਨ ਖ਼ਰੀਦਦਾਰੀ
Wednesday, Aug 02, 2023 - 05:50 PM (IST)
ਨਵੀਂ ਦਿੱਲੀ - ਭਾਰਤ ਦੇ ਲੋਕ ਪੈਸੇ ਖ਼ਰਚ ਕਰਨ ਦੇ ਮਾਮਲੇ ਵਿੱਚ ਕਿਸੇ ਤੋਂ ਘੱਟ ਨਹੀਂ ਹਨ। ਇਕ ਪਾਸੇ ਜਿਥੇ ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ, ਸਬਜ਼ੀਆਂ, ਮਸਾਲੇ ਆਦਿ ਦੀ ਕੀਮਤ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਉਥੇ ਹੀ ਔਰਤਾਂ ਆਪਣੇ ਸੁੰਦਰਤਾ ਦੇ ਉਤਪਾਦਾਂ ਦੇ ਧੱੜਾਧੜ ਪੈਸੇ ਖ਼ਰਚ ਕਰ ਰਹੀਆਂ ਹਨ। ਪਿਛਲੇ ਛੇ ਮਹੀਨਿਆਂ ਵਿੱਚ ਭਾਰਤ ਦੇ ਚੋਟੀ ਦੇ 10 ਸ਼ਹਿਰਾਂ ਵਿੱਚ ਲਿਪਸਟਿਕ, ਨੇਲ ਪਾਲਿਸ਼ ਅਤੇ ਆਈਲਾਈਨਰ ਸਮੇਤ 10 ਕਰੋੜ ਤੋਂ ਵੱਧ ਕਾਸਮੈਟਿਕ ਚੀਜ਼ਾਂ ਵੇਚੀਆਂ ਗਈਆਂ ਹਨ।
ਇਹ ਵੀ ਪੜ੍ਹੋ : ਇਕੱਠੇ 20 ਰੁਪਏ ਮਹਿੰਗਾ ਹੋਇਆ ਪੈਟਰੋਲ, ਗੁਆਂਢੀ ਮੁਲਕ 'ਚ ਮਚੀ ਹਾਹਾਕਾਰ
ਸੂਤਰਾਂ ਅਨੁਸਾਰ ਇਕ ਰਿਪੋਰਟ ਤੋਂ ਮਿਲੀ ਜਾਣਕਾਰੀ ਮੁਤਾਬਕ ਉਪਭੋਗਤਾਵਾਂ ਨੇ ਇਹਨਾਂ ਸੁੰਦਰਤਾ ਉਤਪਾਦਾਂ 'ਤੇ ਕਰੀਬ 5,000 ਕਰੋੜ ਰੁਪਏ ਤੋਂ ਵੱਧ ਦਾ ਖ਼ਰਚ ਕੀਤਾ ਹੈ। ਉਪਭੋਗਤਾਵਾਂ ਨੇ ਸੁੰਦਰਤਾ ਉਤਪਾਦਾਂ ਦੀ 40 ਫ਼ੀਸਦੀ ਖਰੀਦਦਾਰੀ ਆਨਲਾਈਨ ਕੀਤੀ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੁੰਦਰਤਾ ਉਤਪਾਦਾਂ ਦੀ ਜ਼ਿਆਦਾਤਰ ਖਰੀਦਦਾਰੀ ਕੰਮਕਾਜੀ ਔਰਤਾਂ ਵਲੋਂ ਆਨਲਾਈਨ ਅਤੇ ਆਫਲਾਈਨ ਕੀਤੀ ਗਈ ਹੈ। ਇਹ ਔਰਤਾਂ ਕਾਸਮੈਟਿਕ ਖਰੀਦਦਾਰਾਂ ਨਾਲੋਂ ਔਸਤਨ 1.6 ਗੁਣਾ ਖ਼ਰਚ ਕਰਦੀਆਂ ਹਨ। 36% ਕਾਸਮੈਟਿਕਸ ਉਤਪਾਦ ਦੁਕਾਨਦਾਰਾਂ ਦੀ ਸਿਫਾਰਸ਼ 'ਤੇ ਖਰੀਦੇ ਜਾਂਦੇ ਹਨ।
ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ
ਦੱਸ ਦੇਈਏ ਕਿ ਸੁੰਦਰਤਾ ਦੇ ਉਤਪਾਦਾਂ ਦੀ ਕੁੱਲ ਖਰੀਦਦਾਰੀ ਵਿੱਚ ਲਿਪਸਟਿਕਸ ਦੀ ਹਿੱਸੇਦਾਰੀ ਸਭ ਤੋਂ ਵੱਧ 38 ਫ਼ੀਸਦੀ ਰਹੀ ਹੈ। ਪਿਛਲੇ ਛੇ ਮਹੀਨਿਆਂ ਵਿੱਚ 3.1 ਕਰੋੜ ਲਿਪਸਟਿਕ, 2.6 ਕਰੋੜ ਨੇਲ ਪਾਲਿਸ਼, 2.3 ਕਰੋੜ ਅੱਖਾਂ ਨਾਲ ਜੂੜੇ ਉਤਪਾਦ ਅਤੇ 2.2 ਕਰੋੜ ਚਿਹਰੇ ਦੇ ਉਤਪਾਦ ਖਰੀਦੇ ਗਏ ਹਨ। ਭਾਰਤੀ ਲੋਕ ਹੁਣ ਕਾਜਲ ਅਤੇ ਲਿਪਸਟਿਕ ਵਰਗੇ ਪਰੰਪਰਾਗਤ ਉਤਪਾਦਾਂ ਤੋਂ ਦੂਰੀ ਬਣਾ ਕੇ ਪ੍ਰਾਈਮਰ, ਆਈ ਸ਼ੈਡੋ ਅਤੇ ਕੰਸੀਲਰ ਵਰਗੇ ਬਿਊਟੀ ਪ੍ਰੋਡਕਟਸ ਵੱਲ ਵਧ ਰਹੇ ਹਨ।
ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8