ਔਰਤਾਂ ਨੇ ਵੈਕਸੀਨੇਸ਼ਨ ਤੋਂ ਬਿਨ੍ਹਾਂ ਘਰ 'ਚ ਮਰਦਾਂ ਦੀ ਐਂਟਰੀ 'ਤੇ ਲਾਈ ਰੋਕ, 100 ਫ਼ੀਸਦੀ ਹੋਇਆ ਟੀਕਾਕਰਨ
Monday, Jul 05, 2021 - 02:56 AM (IST)
ਬਿਹਾਰ- ਇਥੇ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਬਨਕਟਵਾ ਪ੍ਰਖੰਡ ਨੇ ਵੈਕਸੀਨੇਸ਼ਨ ਕਰਵਾਉਣ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸਰਕਾਰ ਅਤੇ ਜ਼ਿਲ੍ਹਾ ਪ੍ਰਸਾਸ਼ਨ ਨੇ ਦਾਅਵਾ ਕੀਤਾ ਕਿ ਪ੍ਰਖੰਡ ਨੇ 100 ਫ਼ੀਸਦੀ ਵੈਕਸੀਨੇਸ਼ਨ ਦੇ ਟੀਚੇ ਨੂੰ ਪੂਰਾ ਕਰ ਦਿੱਤਾ ਹੈ। 10 ਪੰਚਾਇਤਾਂ ਵਾਲੇ ਇਸ ਪ੍ਰਖੰਡ 'ਚ ਤਕਰੀਬਨ 75 ਹਜ਼ਾਰ ਵੋਟਰ ਹਨ। ਇਨ੍ਹਾਂ 'ਚੋਂ 55 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਵੈਕਸੀਨੇਸ਼ਨ ਲਗਵਾ ਲਈ ਹੈ।
ਇਹ ਵੀ ਪੜ੍ਹੋ- ਰਾਹਤ ਭਰੀ ਖ਼ਬਰ : ਜੁਲਾਈ ਦੀ ਇਸ ਤਾਰੀਖ਼ ਤੋਂ ਪੰਜਾਬ ’ਚ ਆ ਸਕਦੈ ਮਾਨਸੂਨ
ਇਥੇ ਦੇ 15-17 ਹਜ਼ਾਰ ਲੋਕ ਨੇਪਾਲ ਜਾਂ ਹੋਰ ਪ੍ਰਦੇਸ਼ਾਂ 'ਚ ਹਨ, ਜਦੋਂਕਿ ਡੇਢ ਹਜ਼ਾਰ ਔਰਤਾਂ ਪੇਟ ਤੋਂ ਹਨ, ਜਿਨ੍ਹਾਂ ਨੇ ਟੀਕਾ ਨਹੀਂ ਲਗਵਾਇਆ। ਇਕ ਨਿੱਜੀ ਚੈਨਲ ਵਲੋਂ ਪ੍ਰਖੰਡ ਦੀ ਗਰਾਉਂਡ ਲੈਵਲ ਤੋਂ ਪੜਤਾਲ ਕੀਤੀ ਗਈ ਹੈ ਜਿਸ 'ਚ ਇਹ ਸਾਹਮਣੇ ਆਇਆ ਕਿ ਇਥੇ ਪ੍ਰਸ਼ਾਸਨਿਕ ਤਿਆਰੀ ਦੇ ਨਾਲ-ਨਾਲ ਔਰਤਾਂ ਦੀ ਜਾਗਰੂਕਤਾ ਸਦਕਾ ਇਹ ਟੀਚਾ ਪ੍ਰਾਪਤ ਹੋ ਸਕਿਆ ਹੈ। ਪੰਚਾਇਤਾਂ 'ਚ ਵੈਕਸੀਨੇਸ਼ਨ ਕੈਂਪ ਅਤੇ ਡੋਰ-ਟੂ-ਡੋਰ ਕੈਂਪੇਨ ਵੀ ਕਾਰਗਰ ਸਾਬਤ ਹੋਈ ਹੈ।
ਇਹ ਵੀ ਪੜ੍ਹੋ- ਸਿੰਧੂ ਨੇ ਜੁਰਮਾਨੇ ਸਮੇਤ ਭਰਿਆ 8.67 ਲੱਖ ਬਿਜਲੀ ਦਾ ਬਿੱਲ
ਯੂਨਿਸੇਫ ਨੇ ਪ੍ਰਖੰਡ ਦੀ ਬੀਜਬਨੀ ਦੱਖਣੀ ਪੰਚਾਇਤ ਨੂੰ ਸਭ ਤੋਂ ਪਹਿਲਾਂ ਪੂਰੀ ਤਰ੍ਹਾਂ ਵੈਕਸੀਨੇਟ ਕੀਤਾ। ਇਸ ਦੀ ਸਫਲਤਾ ਤੋਂ ਬਾਅਦ ਪ੍ਰਸ਼ਾਸਨ ਵਲੋਂ ਪ੍ਰਖੰਡ ਨੂੰ 100 ਫੀਸਦੀ ਵੈਕਸੀਨੇਟ ਕਰਵਾਉਣ ਦਾ ਫੈਸਲਾ ਲਿਆ ਗਿਆ। ਜੀਤਪੁਰ ਪੰਚਾਇਤ ਦੀ ਭਵਾਨੀਪੁਰ ਪਿੰਡ 'ਚ ਔਰਤਾਂ ਨੇ ਵੈਕਸੀਨੇਸ਼ਨ ਦੇ ਲਈ ਇਕ ਮੁਹਿੰਮ ਛੇੜ ਦਿੱਤੀ ਸੀ।
ਇਹ ਵੀ ਪੜ੍ਹੋ- ਨਵੀਆਂ ਨਿਯੁਕਤੀਆਂ ਨਾਲ SOI ਕਰੇਗੀ ਅਕਾਲੀ ਦਲ ਨੂੰ ਮਜਬੂਤ : ਰੌਬਿਨ ਬਰਾੜ
ਔਰਤਾਂ ਨੇ ਆਪਣੇ ਪਰਿਵਾਰ ਦੇ ਲੋਕਾਂ ਨੂੰ ਵੈਕਸੀਨ ਲਗਵਾਉਣ ਤੋਂ ਬਾਅਦ ਹੀ ਘਰ ਅੰਦਰ ਆਉਣ ਦੀ ਇਜ਼ਾਜਤ ਦਿੱਤੀ, ਜਿਸ ਕਾਰਨ ਇਹ 100 ਫੀਸਦੀ ਵੈਕਸੀਨੇਸ਼ਨ ਦਾ ਟੀਚਾ ਪੂਰਾ ਹੋ ਸਕਿਆ। ਜਿਸ ਦਿਨ ਪੰਚਾਇਤ 'ਚ ਕੈਂਪ ਲੱਗਿਆ ਉਸ ਦਿਨ ਪਿੰਡ ਦੀਆਂ ਸਾਰੀਆਂ ਔਰਤਾਂ ਵੈਕਸੀਨ ਲਗਵਾਉਣ ਲਈ ਚਲੀਆਂ ਗਈਆਂ ਜਿਸ ਨਾਲ ਪਿੰਡ 'ਚ ਤਿਉਹਾਰ ਵਰਗਾ ਮਹੌਲ ਬਣ ਗਿਆ।