ਜਾਣੋ ਕਿਉਂ ਔਰਤ ਨੇ CM ਜੈਰਾਮ ਠਾਕੁਰ ਦੇ ਸਾਹਮਣੇ ਦਿੱਤੀ ਆਤਮਦਾਹ ਦੀ ਧਮਕੀ
Sunday, Jan 30, 2022 - 06:29 PM (IST)
ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਮਹਾਤਮਾ ਗਾਂਧੀ ਦੇ ਸ਼ਹੀਦੀ ਦਿਵਸ 'ਤੇ ਆਯੋਜਿਤ ਸ਼ਰਧਾਂਜਲੀ ਪ੍ਰੋਗਰਾਮ ਦੌਰਾਨ ਅੱਜ ਯਾਨੀ ਐਤਵਾਰ ਨੂੰ ਇਕ ਔਰਤ ਨੇ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਸਾਹਮਣੇ ਆਤਮਦਾਹ ਦੀ ਧਮਕੀ ਦਿੱਤੀ। ਔਰਤ ਦਾ ਦੋਸ਼ ਸੀ ਕਿ ਢਲੀ ' ਉਸ ਦੀ 40 ਸਾਲ ਪੁਰਾਣੀ ਚਾਹ ਦੀ ਦੁਕਾਨ ਨਗਰ ਨਿਗਮ ਨੇ ਗੈਰ ਕਾਨੂੰਨੀ ਦੱਸ ਕੇ ਤੋੜ ਦਿੱਤੀ ਹੈ। ਪੁਲਸ ਨੇ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਗੱਲ ਮੁੱਖ ਮੰਤਰੀ ਦੇ ਸਾਹਮਣੇ ਰੱਖਣ 'ਤੇ ਅੜੀ ਰਹੀ।
ਇਹ ਵੀ ਪੜ੍ਹੋ : ਸਾਵਧਾਨ! ਚਮੜੀ 'ਤੇ 21 ਅਤੇ ਪਲਾਸਟਿਕ 'ਤੇ 8 ਘੰਟੇ ਜਿਊਂਦਾ ਰਹਿੰਦੈ ਓਮੀਕ੍ਰੋਨ
ਮੁੱਖ ਮੰਤਰੀ ਨੇ ਵੀ ਉਸ ਨਾਲ ਗੱਲ ਕੀਤੀ ਅਤੇ ਨਿਆਂ ਤੇ ਰਾਹਤ ਦਾ ਭਰੋਸਾ ਦਿੱਤਾ। ਔਰਤ ਦੇ ਬੇਟੇ ਪ੍ਰਦੀਪ ਠਾਕੁਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਸ਼ਿਮਲਾ ਨਗਰ ਨਿਗਮ ਨੇ ਦੁਕਾਨ ਖਾਲੀ ਕਰਨ ਦਾ ਕੋਈ ਨੋਟਿਸ ਨਹੀਂ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਸਹੁਰੇ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਉਹ ਲੋਕ ਗਏ ਹੋਏ ਸਨ, ਜਦੋਂ ਨਿਗਮ ਨੇ ਦੁਕਾਨ ਤੋੜਨ ਦੀ ਕਾਰਵਾਈ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਨਿਆਂ ਨਹੀਂ ਮਿਲਿਆ ਤਾਂ ਉਹ ਸੋਮਵਾਰ ਤੋਂ ਰਿਜ 'ਤੇ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਭੁੱਖ ਹੜਤਾਲ 'ਤੇ ਬੈਠਣਗੇ।
ਨੋਟ : ਇਸ ਖ਼ਬਰ ਸੰਬੰਧੀ ਕੀਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ