ਹਸਪਤਾਲ ਦੀ 5ਵੀਂ ਮੰਜਿਲ ਤੋਂ ਛਾਲ ਮਾਰ ਕੇ ਜਨਾਨੀ ਨੇ ਕੀਤੀ ਖ਼ੁਦਕੁਸ਼ੀ

Monday, Jun 22, 2020 - 04:58 PM (IST)

ਹਸਪਤਾਲ ਦੀ 5ਵੀਂ ਮੰਜਿਲ ਤੋਂ ਛਾਲ ਮਾਰ ਕੇ ਜਨਾਨੀ ਨੇ ਕੀਤੀ ਖ਼ੁਦਕੁਸ਼ੀ

ਪੁਣੇ (ਭਾਸ਼ਾ)— ਮਹਾਰਾਸ਼ਟਰ ਦੇ ਪੁਣੇ ਵਿਚ ਸੋਮਵਾਰ ਭਾਵ ਅੱਜ ਇਕ 36 ਸਾਲ ਦੀ ਜਨਾਨੀ ਨੇ ਇਕ ਪ੍ਰਮੁੱਖ ਹਸਪਤਾਲ ਦੀ 5ਵੀਂ ਮੰਜਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸੇ ਹਸਪਤਾਲ ਵਿਚ ਉਸ ਦੇ ਪੁੱਤਰ ਦਾ ਇਲਾਜ ਚੱਲ ਰਿਹਾ ਹੈ। ਸਥਾਨਕ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੀਮਾ ਬਲਾਨੀ ਨਾਮੀ ਇਸ ਜਨਾਨੀ ਨੇ ਐਤਵਾਰ ਨੂੰ ਇੱਥੇ 13 ਸਾਲ ਦੇ ਪੁੱਤਰ ਨੂੰ ਭਰਤੀ ਕਰਾਇਆ ਸੀ, ਕਿਉਂਕਿ ਉਸ ਨੂੰ ਸ਼ੂਗਰ ਅਤੇ ਕਿਡਨੀ ਦੀ ਬੀਮਾਰੀ ਸੀ ਅਤੇ ਉਸ ਦੀ ਕੋਵਿਡ-19 ਜਾਂਚ ਦੀ ਰਿਪੋਰਟ ਦੀ ਉਡੀਕ ਹੈ। ਤਿੰਨ ਮਹੀਨੇ ਪਹਿਲਾਂ ਸੀਮਾ ਦੇ ਪਤੀ ਦੀ ਕੈਂਸਰ ਨਾਲ ਮੌਤ ਹੋ ਗਈ ਸੀ। ਅਧਿਕਾਰੀ ਮੁਤਾਬਕ ਸੀਮਾ ਨੇ ਹਸਪਤਾਲ ਦੀ 5ਵੀਂ ਮੰਜਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।

ਪੁਲਸ ਮੁਤਾਬਕ ਜਨਾਨੀ ਨੇ ਖ਼ੁਦਕੁਸ਼ੀ ਜਿਹਾ ਕਦਮ ਚੁੱਕਣ ਤੋਂ ਪਹਿਲਾਂ ਕਮਰੇ ਵਿਚ ਇਕ ਛੋਟਾ ਜਿਹਾ ਨੋਟ ਲਿਖ ਕੇ ਛੱਡਿਆ ਕਿ ਉਸ ਦੇ ਪੁੱਤਰ ਦੀ ਦੇਖਭਾਲ ਕੀਤੀ ਜਾਵੇ। ਉਸੇ ਕਮਰੇ ਵਿਚ ਉਸ ਦੇ ਬੱਚੇ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਮੈਕਾ ਵਿਚ ਰਹਿਣ ਵਾਲੀ ਜਨਾਨੀ ਆਪਣੇ ਪਤੀ ਦੇ ਇਲਾਜ ਲਈ ਆਪਣੇ ਪਰਿਵਾਰ ਨਾਲ ਭਾਰਤ ਆਈ ਸੀ। ਪਤੀ ਨੂੰ ਕੈਂਸਰ ਸੀ। ਅਧਿਕਾਰੀ ਨੇ ਕਿਹਾ ਕਿ ਉਸ ਦੇ ਪਤੀ ਦੇ 3 ਮਹੀਨੇ ਪਹਿਲਾਂ ਮੌਤ ਹੋ ਗਈ। ਅਜਿਹਾ ਲੱਗਦਾ ਹੈ ਕਿ ਜਨਾਨੀ ਆਪਣੇ ਪਤੀ ਦੀ ਮੌਤ ਅਤੇ ਪੁੱਤਰ ਦੀ ਬੀਮਾਰੀ ਤੋਂ ਪਰੇਸ਼ਾਨੀ 'ਚ ਸੀ। ਇਸ ਸੰਬੰਧ ਵਿਚ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News