ਕੋਰੋਨਾ ਜਾਂਚ ਦੀ ਲਾਈਨ ''ਚ ਖੜ੍ਹੀ ਜਨਾਨੀ ਨੇ ਦਿੱਤਾ ਬੱਚੇ ਨੂੰ ਜਨਮ

Tuesday, Jul 07, 2020 - 12:49 AM (IST)

ਕੋਰੋਨਾ ਜਾਂਚ ਦੀ ਲਾਈਨ ''ਚ ਖੜ੍ਹੀ ਜਨਾਨੀ ਨੇ ਦਿੱਤਾ ਬੱਚੇ ਨੂੰ ਜਨਮ

ਲਖਨਊ - ਲਖਨਊ 'ਚ ਇੱਕ ਗਰਭਵਤੀ ਜਨਾਨੀ ਨੇ ਕੋਵਿਡ ਜਾਂਚ ਦੌਰਾਨ ਲਾਈਨ 'ਚ ਲੱਗੀ ਦੂਜੀ ਜਨਾਨੀ ਦੀ ਡਿਲੀਵਰੀ ਕਰਵਾਈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਭਾਜੜ 'ਚ ਹਸਪਤਾਲ ਪ੍ਰਸ਼ਾਸਨ ਨੇ ਜਨਾਨੀ ਅਤੇ ਬੱਚੇ ਨੂੰ ਜੱਚਾ-ਬੱਚਾ ਵਿਭਾਗ 'ਚ ਪਹੁੰਚਾਇਆ, ਜਿੱਥੇ ਬੱਚੇ ਨੂੰ ਸੁਰੱਖਿਅਤ ਤਰੀਕੇ ਨਾਲ ਰੱਖਿਆ ਗਿਆ ਹੈ ਹੁਣ ਸਵਾਲ ਉੱਠ ਰਹੇ ਹਨ ਕਿ ਕਿਸੇ ਗਰਭਵਤੀ ਜਨਾਨੀ ਨੂੰ ਲਾਈਨ 'ਚ ਖੜ੍ਹੇ ਹੋਣ ਦੌਰਾਨ ਡਿਲੀਵਰੀ ਦੀ ਨੌਬਤ ਕਿਉਂ ਆਈ ਅਤੇ ਉਹ ਵੀ ਕਿਸੇ ਦੂਜੀ ਜਨਾਨੀ ਦੀ ਮਦਦ ਨਾਲ। ਇਸ ਮਾਮਲੇ 'ਚ ਹਸਪਤਾਲ ਪ੍ਰਸ਼ਾਸਨ ਅਤੇ ਸਿਹਤ ਵਿਵਸਥਾ ਦਾ ਮਾੜਾ ਹਾਲ ਸਾਹਮਣੇ ਆਇਆ ਹੈ। ਹਾਲਾਂਕਿ ਕਾਰਵਾਈ ਕਰਦੇ ਹੋਏ 3 ਡਾਕਟਰਾਂ ਨੂੰ ਡਿਊਟੀ ਆਫ ਕਰ ਦਿੱਤਾ ਗਿਆ ਹੈ ਜਦੋਂ ਕਿ ਹਸਪਤਾਲ ਦੇ ਹੈਡ ਆਫ ਡਿਪਾਰਟਮੈਂਟ ਤੋਂ ਰਿਪੋਰਟ ਤਲਬ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ, ਲਖਨਊ ਦੇ ਰਾਮ ਮਨੋਹਰ ਲੋਹੀਆ ਸੰਸਥਾਨ 'ਚ ਇੰਦਰਾ ਨਗਰ ਲਖਨਊ ਦੀ ਰਹਿਣ ਵਾਲੀ ਜਨਾਨੀ ਬੱਚੇ ਦੀ ਡਿਲੀਵਰੀ ਲਈ ਹਸਪਤਾਲ ਪਹੁੰਚੀ ਸੀ। ਇਸ ਦੌਰਾਨ ਜਨਾਨੀ ਨੂੰ ਕੋਰੋਨਾ ਜਾਂਚ ਲਈ ਭੇਜਿਆ ਗਿਆ ਅਤੇ ਜਨਾਨੀ ਨੂੰ ਲਾਈਨ 'ਚ ਖੜ੍ਹਾ ਕਰ ਦਿੱਤਾ ਗਿਆ। ਇਸ ਦੌਰਾਨ ਜਨਾਨੀ ਨੂੰ ਕਾਫ਼ੀ ਤੇਜ਼ ਦਰਦ ਹੋਇਆ ਅਤੇ ਉਸ ਨੇ ਲਾਈਨ 'ਚ ਖੜ੍ਹੇ-ਖੜ੍ਹੇ ਹੀ ਬੱਚੇ ਨੂੰ ਜਨਮ ਦੇ ਦਿੱਤਾ। ਇਸ ਘਟਨਾ ਤੋਂ ਬਾਅਦ ਭਾਜੜ ਮੱਚ ਗਈ। ਉੱਥੇ ਭੱਜ ਕੇ ਪੁੱਜੇ ਡਾਕਟਰ ਅਤੇ ਸਟਾਫ ਨੇ ਜਨਾਨੀ ਅਤੇ ਉਸ ਦੇ ਬੱਚੇ ਨੂੰ ਜੱਚਾ-ਬੱਚਾ ਵਿਭਾਗ 'ਚ ਦਾਖਲ ਕਰਵਾਇਆ।

ਇਸ ਪੂਰੇ ਮਾਮਲੇ 'ਚ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਸਾਹਮਣੇ ਆਈ ਹੈ। ਹਾਲਾਂਕਿ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ ਪਰ ਇਸ ਪੂਰੇ ਮਾਮਲੇ 'ਚ ਲਾਪਰਵਾਹੀ ਬਰਤਣ 'ਤੇ ਤਿੰਨ ਡਾਕਟਰਾਂ ਨੂੰ ਡਿਊਟੀ ਆਫ ਕਰ ਦਿੱਤਾ ਗਿਆ ਹੈ। ਨਾਲ ਹੀ ਹੈੱਡ ਆਫ ਡਿਪਾਰਟਮੈਂਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।


author

Inder Prajapati

Content Editor

Related News