ਦੀਵਾਲੀ ਦੀ ਰਾਤ ਝਗੜੇ ਮਗਰੋਂ ਪਤੀ ਨੇ ਪਤਨੀ ''ਤੇ ਢਾਹਿਆ ਤਸ਼ੱਦਦ, ਚਾਕੂ ਨਾਲ ਕੀਤੇ ਵਾਰ

Tuesday, Nov 14, 2023 - 04:30 PM (IST)

ਦੀਵਾਲੀ ਦੀ ਰਾਤ ਝਗੜੇ ਮਗਰੋਂ ਪਤੀ ਨੇ ਪਤਨੀ ''ਤੇ ਢਾਹਿਆ ਤਸ਼ੱਦਦ, ਚਾਕੂ ਨਾਲ ਕੀਤੇ ਵਾਰ

ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ਦੀ ਓਮ ਨਗਰ ਕਾਲੋਨੀ 'ਚ ਦੀਵਾਲੀ ਦੀ ਰਾਤ ਝਗੜੇ ਮਗਰੋਂ ਇਕ ਔਰਤ ਨੂੰ ਉਸ ਦੇ ਪਤੀ ਨੇ ਚਾਕੂ ਮਾਰ ਦਿੱਤਾ। ਪੁਲਸ ਨੇ ਦੱਸਿਆ ਕਿ ਰੂਕਮਣੀ ਨਾਂ ਦੀ ਜ਼ਖ਼ਮੀ ਔਰਤ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਗੰਭੀਰ ਹਾਲਤ 'ਚ ਦਿੱਲੀ ਦੇ ਸਫਦਰਜੰਗ ਹਸਪਤਾਲ ਰੈਫਰ ਕੀਤਾ ਗਿਆ।

ਇਹ ਵੀ ਪੜ੍ਹੋ- ਮੁੱਖ ਸਕੱਤਰ ਨਰੇਸ਼ ਨੇ ਪੁੱਤਰ ਨੂੰ ਪਹੁੰਚਾਇਆ 850 ਕਰੋੜ ਦਾ ਫਾਇਦਾ, ਆਤਿਸ਼ੀ ਨੇ CM ਕੇਜਰੀਵਾਲ ਨੂੰ ਸੌਂਪੀ ਰਿਪੋਰਟ

ਮਕਾਨ ਮਾਲਕਣ ਸੁਮਿੱਤਰਾ ਵਲੋਂ ਦਰਜ ਸ਼ਿਕਾਇਤ ਮੁਤਾਬਕ 12 ਨਵੰਬਰ ਦੀ ਰਾਤ ਕਰੀਬ 9 ਵਜੇ ਰੂਕਮਣੀ ਦਾ ਪੁੱਤਰ ਉਨ੍ਹਾਂ ਦੇ ਘਰ ਆਇਆ ਅਤੇ ਦੱਸਿਆ ਕਿ ਉਸ ਦੇ ਪਿਤਾ ਅਰਵਿੰਦ ਪ੍ਰਸਾਦ ਨੇ ਉਸ ਦੀ ਮਾਂ ਨਾਲ ਕੁੱਟਮਾਰ ਕੀਤੀ ਹੈ। ਸੁਮਿੱਤਰਾ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਜਦੋਂ ਮੈਂ ਰੂਕਮਣੀ ਦੇ ਪੁੱਤਰ ਨਾਲ ਉਸ ਦੇ ਘਰ ਪਹੁੰਚੀ ਤਾਂ ਵੇਖਿਆ ਕਿ ਔਰਤ ਦੀ ਗਰਦਨ 'ਤੇ ਚਾਕੂ ਨਾਲ ਵਾਰ ਕੀਤੇ ਗਏ ਸੀ ਅਤੇ ਉਸ ਦੇ ਗਲ਼ ਤੋਂ ਖੂਨ ਵਹਿ ਰਿਹਾ ਸੀ।

ਇਹ ਵੀ ਪੜ੍ਹੋ-  8 ਸਾਲ ਦੀ ਮਾਸੂਮ ਨਾਲ ਹੈਵਾਨੀਅਤ; ਕੇਲੇ ਦੇ ਪੱਤੇ ਕੱਟਣ ਗਈ ਸੀ ਬੱਚੀ, ਫਿਰ ਹੋਇਆ ਘਿਨੌਣਾ ਕਾਂਡ

ਅਰਵਿੰਦ ਉੱਥੋਂ ਦੌੜ ਗਿਆ ਅਤੇ ਹੋਰ ਕਿਰਾਏਦਾਰਾਂ ਦੀ ਮਦਦ ਨਾਲ ਅਸੀਂ ਰੂਕਮਣੀ ਨੂੰ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਨੇ ਦੱਸਿਆ ਕਿ ਦੋਸ਼ੀ ਅਰਵਿੰਦ ਪ੍ਰਸਾਦ ਖਿਲਾਫ਼ ਸ਼ਿਵਾਜੀ ਨਗਰ ਪੁਲਸ ਥਾਣੇ ਵਿਚ ਆਈ. ਪੀ. ਸੀ. ਦੀ ਧਾਰਾ- 323 (ਸੱਟ ਪਹੁੰਚਾਉਣਾ), 324 (ਖ਼ਤਰਨਾਕ ਹਥਿਆਰ ਨਾਲ ਸੱਟ ਪਹੁੰਚਾਉਣਾ) ਅਤੇ 506 (ਅਪਰਾਧਕ ਧਮਕੀ) ਤਹਿਤ FIR ਦਰਜ ਕੀਤੀ ਗਈ ਹੈ। ਜ਼ਖਮੀ ਔਰਤ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਜੇਰੇ ਇਲਾਜ ਹੈ। ਦੋਸ਼ੀ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News