ਨੌਕਰੀ ਲਈ ਇੰਟਰਵਿਊ ਦੇ ਬਹਾਨੇ ਬੁਲਾ ਕੇ ਔਰਤ ਨਾਲ ਜਬਰ ਜ਼ਿਨਾਹ

Monday, Sep 30, 2024 - 12:24 PM (IST)

ਨੌਕਰੀ ਲਈ ਇੰਟਰਵਿਊ ਦੇ ਬਹਾਨੇ ਬੁਲਾ ਕੇ ਔਰਤ ਨਾਲ ਜਬਰ ਜ਼ਿਨਾਹ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਦਵਾਰਕਾ ਇਲਾਕੇ 'ਚ ਇਕ ਵਿਅਕਤੀ ਨੇ ਔਰਤ ਨੂੰ ਨੌਕਰੀ ਲਈ ਇੰਟਰਵਿਊ ਦੇ ਬਹਾਨੇ ਬੁਲਾ ਕੇ ਉਸ ਨਾਲ ਜਬਰ ਜ਼ਿਨਾਹ ਕੀਤਾ। ਔਰਤ ਵਿਅਕਤੀ ਨੂੰ ਪਹਿਲਾਂ ਤੋਂ ਜਾਣਦੀ ਸੀ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਕਾਰ ਹਾਦਸੇ ਦੌਰਾਨ ਏਅਰਬੈਗ ਖੁੱਲ੍ਹਣ ਦੇ ਬਾਵਜੂਦ 2 ਸਾਲਾ ਮਾਸੂਮ ਦੀ ਮੌਤ, ਜਾਣੋ ਪੂਰਾ ਮਾਮਲਾ

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਐਤਵਾਰ ਨੂੰ ਮੋਹਨ ਗਾਰਡਨ ਪੁਲਸ ਥਾਣੇ ਦੇ ਪੁਲਸ ਕੰਟਰੋਲ ਰੂਮ 'ਚ ਦੂਰਭਾਸ਼ ਦੇ ਮਾਧਿਅਣ ਨਾਲ ਜਬਰ ਜ਼ਿਨਾਹ ਦੇ ਸੰਬੰਧ 'ਚ ਇਕ ਸੂਚਨਾ ਮਿਲੀ ਸੀ।'' ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਰਿਸ਼ਤੇਦਾਰ ਵਿਅਕਤੀ ਨਾਲ ਫੋਨ 'ਤੇ ਗੱਲ ਕੀਤੀ ਸੀ ਅਤੇ ਉਸ ਨੇ ਉਸ ਨੂੰ ਐਤਵਾਰ ਨੂੰ ਨੌਕਰੀ ਲਈ ਇੰਟਰਵਿਊ ਦਿਵਾਉਣ ਦੇ ਬਹਾਨੇ ਮਿਲਣ ਲਈ ਬੁਲਾਇਆ। ਉਨ੍ਹਾਂ ਨੇ ਦੱਸਿਆ ਕਿ ਇਸ ਸੰਬੰਧ 'ਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News