ਮੈਟਰੋ ’ਚ ਕਰ ਰਹੇ ਸੀ ਅਸ਼ਲੀਲ ਹਰਕਤਾਂ, ਅੰਮਾ ਨੇ ਦਿੱਤੀ ਕੁੱਟਣ ਦੀ ਧਮਕੀ

Sunday, Nov 17, 2019 - 08:08 PM (IST)

ਮੈਟਰੋ ’ਚ ਕਰ ਰਹੇ ਸੀ ਅਸ਼ਲੀਲ ਹਰਕਤਾਂ, ਅੰਮਾ ਨੇ ਦਿੱਤੀ ਕੁੱਟਣ ਦੀ ਧਮਕੀ

ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ ’ਚ ਆਏ ਦਿਨ ਮੈਟਰੋ ’ਚ ਨੌਜਵਾਨ ਜੋੜਿਆਂ ਦੇ ਅਸ਼ਲੀਲ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ ਪਰ ਇਸ ਵਾਰ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਇਕ ਅੰਮਾ ਕਥਿਤ ਤੌਰ ’ਤੇ ਅਸ਼ਲੀਲ ਹਰਕਤ ਕਰਨ ਵਾਲੇ ਇਕ ਨੌਜਵਾਨ ਜੋੜੇ ’ਤੇ ਵਰ੍ਹ ਰਹੀ ਹੈ। ਪ੍ਰੇਮੀ ਜੋੜੇ ਨੂੰ ਮੈਟਰੋ ’ਚ ਲੋਕਾਂ ਵਿਚਾਲੇ ਇਤਰਾਜ਼ਯੋਗ ਹਰਕਤ ਕਰਦੇ ਦੇਖ ਕੇ ਇਕ ਬਜ਼ੁਰਗ ਔਰਤ ਨੂੰ ਉਨ੍ਹਾਂ ’ਤੇ ਗੁੱਸਾ ਆ ਗਿਆ ਤੇ ਉਸ ਨੇ ਭੀੜ ’ਚ ਉਨ੍ਹਾਂ ਨੂੰ ਝਿੜਕਣਾ ਸ਼ੁਰੂ ਕਰ ਦਿੱਤਾ। ਪ੍ਰੇਮੀ ਜੋੜੇ ਨੇ ਜਦ ਇਸ ’ਤੇ ਇਤਰਾਜ਼ ਕੀਤੇ ਤਾਂ ਗੁੱਸੇ ’ਚ ਉਸ ਔਰਤ ਨੇ ਉਨ੍ਹਾਂ ਨੂੰ ਥੱਪੜ ਮਾਰਨ ਦੀ ਧਮਕੀ ਵੀ ਦਿੱਤੀ। ਜਦ ਜੋੜੇ ਨੇ ਖੁਦ ਦੇ ਬਾਲਗ ਹੋਣ ਦੀ ਗੱਲ ਕਹੀ ਤਾਂ ਔਰਤ ਹੋਰ ਜ਼ਿਆਦਾ ਭੜਕ ਉੱਠੀ। ਲੜਕੀ ਨੂੰ ਤਾਂ ਉਸ ਨੇ ਕੁੱਟਣ ਤੱਕ ਦੀ ਧਮਕੀ ਦੇ ਦਿੱਤੀ। ਵਿਵਾਦ ਵਧਦਾ ਦੇਖ ਕੇ ਉਥੇ ਮੌਜੂਦ ਲੋਕਾਂ ਨੇ ਔਰਤ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਗੁੱਸਾ ਘੱਟ ਨਹੀਂ ਹੋਇਆ। ਅੰਮਾ ਨੇ ਤਾਂ ਲੜਕੇ ਨੂੰ ਆਵਾਰਾ ਤੇ ਨਾਲਾਇਕ ਤੱਕ ਵੀ ਕਹਿ ਦਿੱਤਾ। ਉਂਝ ਲੋਕ ਸੋਸ਼ਲ ਮੀਡੀਆ ’ਤੇ ਉਸ ਔਰਤ ਦੀ ਤਾਰੀਫ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਜਨਤਕ ਸਥਾਨਾਂ ’ਤੇ ਅਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ।


author

Inder Prajapati

Content Editor

Related News