''ਨੀਂਦ ਦੀਆਂ ਗੋਲ਼ੀਆਂ ਖੁਆ ਕੇ ਅੱਧੀ ਰਾਤੀਂ ਕਮਰੇ 'ਚ...'', ਨੂੰਹ ਨਾਲ ਦੁਸ਼ਮਣੀ 'ਚ ਇਸ ਹੱਦ ਤੱਕ ਉਤਰੀ ਸੱਸ

Thursday, May 29, 2025 - 04:25 PM (IST)

''ਨੀਂਦ ਦੀਆਂ ਗੋਲ਼ੀਆਂ ਖੁਆ ਕੇ ਅੱਧੀ ਰਾਤੀਂ ਕਮਰੇ 'ਚ...'', ਨੂੰਹ ਨਾਲ ਦੁਸ਼ਮਣੀ 'ਚ ਇਸ ਹੱਦ ਤੱਕ ਉਤਰੀ ਸੱਸ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸਹਾਰਨਪੁਰ ਜ਼ਿਲ੍ਹੇ ਦੇ ਗਗਲਹੇੜੀ ਥਾਣਾ ਖੇਤਰ ਦੇ ਪਿੰਡ ਕੁਤੁਬਪੁਰ ਕੁਸੇਨੀ ਵਿੱਚ, ਇਕ ਔਰਤ ਨੇ ਆਪਣੇ ਪਤੀ ਅਤੇ ਧੀ ਨਾਲ ਮਿਲ ਕੇ ਆਪਣੀ ਨੂੰਹ ਨੂੰ ਸਬਕ ਸਿਖਾਉਣ ਲਈ ਆਪਣੀ ਪੰਜ ਮਹੀਨੇ ਦੀ ਪੋਤੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਰੂਹ ਕੰਬਾ ਦੇਣ ਵਾਲੀ ਘਟਨਾ ਮਗਰੋਂ ਮ੍ਰਿਤਕ ਮਾਸੂਮ ਬੱਚੀ ਦੀ ਦਾਦੀ, ਦਾਦਾ ਅਤੇ ਭੂਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਔਰਤ ਤੇ ਉਸ ਦੀ ਨੂੰਹ ਵਿਚਕਾਰ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਅਤੇ ਔਰਤ ਆਪਣੀ ਨੂੰਹ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ। ਪੁਲਸ ਨੇ ਦੱਸਿਆ ਕਿ ਇਸੇ ਦੁਸ਼ਮਣੀ ਕਾਰਨ ਸੱਸ ਨੇ ਆਪਣੇ ਪਤੀ ਅਤੇ ਧੀ ਨਾਲ ਮਿਲ ਕੇ ਬੁੱਧਵਾਰ ਨੂੰ ਇਹ ਕਾਂਡ ਕੀਤਾ ਤੇ ਮਾਸੂਮ ਦੀ ਜਾਨ ਲੈ ਲਈ। 

ਸਹਾਰਨਪੁਰ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਰੋਹਿਤ ਸਜਵਾਨ ਨੇ ਦੱਸਿਆ ਕਿ ਪਿੰਡ ਕੁਤੁਬਪੁਰ ਕੁਸੇਨੀ ਵਿੱਚ, ਪੰਜ ਮਹੀਨੇ ਦੀ ਇਸ਼ੀਕਾ ਆਪਣੇ ਘਰ 'ਚ ਮਾਂ ਸ਼ਿਵਾਨੀ ਨਾਲ ਸੌਂ ਰਹੀ ਸੀ ਤਾਂ ਉਸ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਸ਼ਿਵਾਨੀ ਸਵੇਰੇ ਉੱਠੀ ਤਾਂ ਉਸ ਨੇ ਕੁੜੀ ਨੂੰ ਖੂਨ ਨਾਲ ਲੱਥਪੱਥ ਪਾਇਆ, ਜਿਸ ਤੋਂ ਬਾਅਦ ਪਰਿਵਾਰ ਉਸ ਨੂੰ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। 

ਇਹ ਵੀ ਪੜ੍ਹੋ- 'ਵਿੱਦਿਆ ਦੇ ਮੰਦਰ' 'ਚ ਬੈਠਾ ਟੀਚਰ ਬਣਿਆ 'ਹੈਵਾਨ' ! ਸਰਟੀਫਿਕੇਟ ਲੈਣ ਆਈ ਵਿਦਿਆਰਥਣ ਨਾਲ...

ਸਜਵਾਨ ਨੇ ਕਿਹਾ ਕਿ ਸ਼ਿਵਾਨੀ ਦਾ ਪਤੀ ਕੇਰਲ ਵਿੱਚ ਇੱਕ ਸੈਲੂਨ ਚਲਾਉਂਦਾ ਹੈ ਅਤੇ ਉੱਥੇ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪਰਿਵਾਰਕ ਮੈਂਬਰਾਂ 'ਤੇ ਪੁਲਸ ਨੂੰ ਸ਼ੱਕ ਹੋਇਆ ਕਿਉਂਕਿ 14 ਲੋਕਾਂ ਦੇ ਪਰਿਵਾਰ ਵਿੱਚ ਕਿਸੇ ਬਾਹਰੀ ਵਿਅਕਤੀ ਦੇ ਆਉਣ ਅਤੇ ਅਜਿਹਾ ਕਾਂਡ ਕਰਨ ਦੀ ਕੋਈ ਸੰਭਾਵਨਾ ਨਹੀਂ ਸੀ। ਪੁਲਸ ਪੁੱਛਗਿੱਛ ਦੌਰਾਨ ਬੱਚੀ ਦੀ ਦਾਦੀ ਸਰਿਤਾ ਨੇ ਅਪਰਾਧ ਕਬੂਲ ਕਰ ਲਿਆ ਤੇ ਦੱਸਿਆ ਕਿ ਉਹ ਆਪਣੀ ਪੋਤੀ ਨੂੰ ਮਾਰ ਕੇ ਆਪਣੀ ਨੂੰਹ ਨੂੰ ਝੂਠੇ ਮਾਮਲੇ ਵਿੱਚ ਫਸਾਉਣਾ ਚਾਹੁੰਦੀ ਸੀ। 

ਐੱਸ.ਐੱਸ.ਪੀ .ਨੇ ਕਿਹਾ ਕਿ ਸਰਿਤਾ ਨੇ ਚਾਹ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਰਾਤ ਨੂੰ ਸ਼ਿਵਾਨੀ ਨੂੰ ਦਿੱਤੀਆਂ ਤਾਂ ਜੋ ਉਹ ਜਾਗ ਨਾ ਸਕੇ ਅਤੇ ਸਵੇਰੇ ਚਾਰ ਵਜੇ ਉਹ ਆਪਣੀ ਨੂੰਹ ਦੇ ਕਮਰੇ ਵਿੱਚ ਗਈ ਅਤੇ ਇਸ਼ਿਕਾ ਦਾ ਮੂੰਹ ਦਬਾ ਦਿੱਤਾ ਅਤੇ ਉਸ ਦੇ ਪਤੀ ਧਰਮਿੰਦਰ ਵੱਲੋਂ ਦਿੱਤੇ ਗਏ ਬਲੇਡ ਨਾਲ ਉਸ ਦਾ ਗਲਾ ਵੱਢ ਦਿੱਤਾ। 

ਐੱਸ.ਐੱਸ.ਪੀ. ਦੇ ਅਨੁਸਾਰ ਸ਼ਿਵਾਨੀ ਨੇ ਪੁਲਸ ਨੂੰ ਇੱਕ ਸ਼ਿਕਾਇਤ ਦਿੱਤੀ ਹੈ ਜਿਸ ਵਿੱਚ ਉਸ ਨੇ ਦੋਸ਼ ਲਗਾਇਆ ਹੈ ਕਿ ਉਸ ਨੇ ਆਪਣੀ ਸੱਸ ਨੂੰ ਕਿਸੇ ਹੋਰ ਆਦਮੀ ਨਾਲ ਇਤਰਾਜ਼ਯੋਗ ਹਾਲਤ ਵਿੱਚ ਦੇਖਿਆ ਸੀ, ਜਿਸ ਤੋਂ ਬਾਅਦ ਉਸ ਨੂੰ ਉਸ ਨਾਲ ਨਫ਼ਰਤ ਹੋ ਗਈ। ਸਜਵਾਨ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਦਾਦੀ ਸਰਿਤਾ, ਸਹੁਰਾ ਧਰਮਿੰਦਰ ਅਤੇ ਉਨ੍ਹਾਂ ਦੀ ਧੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਬੱਚੀ ਦੇ ਕਤਲ ਵਿੱਚ ਵਰਤਿਆ ਗਿਆ ਬਲੇਡ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- 'ਧੀਆਂ ਬਹੁਤ ਬਚਾ ਲਈਆਂ, ਹੁਣ ਪੁੱਤਾਂ ਨੂੰ ਸੰਭਾਲੋ...!', ਲੂੰ-ਕੰਡੇ ਖੜ੍ਹੇ ਕਰ ਦੇਵੇਗਾ ਇਹ ਮਾਮਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News