ਪੇਟ ਦਰਦ ਦੀ ਸ਼ਿਕਾਇਤ ''ਤੇ ਝੋਲਾਛਾਪ ਡਾਕਟਰ ਨੇ ਔਰਤ ਨੂੰ ਲਗਾਇਆ ਟੀਕਾ, ਹੋਈ ਮੌਤ

03/01/2024 4:21:22 PM

ਸ਼ਾਹਜਹਾਂਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਇਕ ਝੋਲਾਛਾਪ ਡਾਕਟਰ ਵਲੋਂ ਟੀਕਾ ਲਗਾਏ ਜਾਣ ਤੋਂ ਬਾਅਦ ਇਕ ਔਰਤ ਦੀ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਧੀਕ ਪੁਲਸ ਸੁਪਰਡੈਂਟ ਮਨੋਜ ਅਵਸਥੀ ਨੇ ਦੱਸਿਆ ਕਿ ਥਾਣਾ ਕਲਾਨ ਖੇਤਰ ਦੇ ਕਸਬੇ ਵਾਸੀ ਆਸਮਾ (32) ਨੂੰ ਪੇਟ ਦਰਦ ਦੀ ਸ਼ਿਕਾਇਤ ਕਾਰਨ ਪਰਿਵਾਰ ਵਾਲੇ ਵੀਰਵਾਰ ਨੂੰ ਸਥਾਨਕ ਕਲੀਨਿਕ ਲੈ ਗਏ ਸਨ। 

ਇਹ ਵੀ ਪੜ੍ਹੋ : ਪਹਿਲੀ ਵਾਰ ਕਿਸੇ ਟਰਾਂਸਜੈਂਡਰ ਨੂੰ ਫਾਂਸੀ ਦੀ ਸਜ਼ਾ, 3 ਮਹੀਨੇ ਦੀ ਬੱਚੀ ਨਾਲ ਰੇਪ ਤੋਂ ਬਾਅਦ ਕੀਤਾ ਸੀ ਕਤਲ

ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ਅਨੁਸਾਰ ਜਦੋਂ ਔਰਤ ਦਾ ਪੇਟ ਦਰਦ ਘੱਟ ਨਹੀਂ ਹੋਇਆ ਤਾਂ ਝੋਲਾਛਾਪ ਡਾਕਟਰ ਨੇ ਉਸ ਨੂੰ ਟੀਕਾ ਲਗਾ ਦਿੱਤਾ, ਜਿਸ ਤੋਂ ਬਾਅਦ ਉਸ ਦੀ ਹਾਲਤ ਹੋਰ ਵਿਗੜ ਗਈ ਅਤੇ ਕੁਝ ਸਮੇਂ ਬਾਅਦ ਉਸ ਨੇ ਦਮ ਤੋੜ ਦਿੱਤਾ। ਅਵਸਥੀ ਨੇ ਦੱਸਿਆ ਕਿ ਪੁਲਸ ਨੇ ਅਵਨੀਸ਼ ਅਤੇ ਉਸ ਦੀ ਸਹਿਯੋਗੀ ਪ੍ਰਿਯੰਕਾ ਅਤੇ ਅਜੇ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 304 ਏ (ਲਾਪਰਵਾਹੀ ਨਾਲ ਮੌਤ) ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


DIsha

Content Editor

Related News