ਗੁਜਰਾਤ ''ਚ ਔਰਤ ਨੇ 2 ਬੱਚਿਆਂ ਨਾਲ ਖੂਹ ''ਚ ਛਾਲ ਮਾਰ ਕੀਤੀ ਖ਼ੁਦਕੁਸ਼ੀ

Monday, Apr 04, 2022 - 01:02 PM (IST)

ਗੁਜਰਾਤ ''ਚ ਔਰਤ ਨੇ 2 ਬੱਚਿਆਂ ਨਾਲ ਖੂਹ ''ਚ ਛਾਲ ਮਾਰ ਕੀਤੀ ਖ਼ੁਦਕੁਸ਼ੀ

ਪੋਰਬੰਦਰ (ਭਾਸ਼ਾ)- ਗੁਜਰਾਤ ਦੇ ਪੋਰਬੰਦਰ ਜ਼ਿਲ੍ਹੇ 'ਚ ਦੇਵੜਾ ਪਿੰਡ 'ਚ ਇਕ ਔਰਤ ਨੇ ਆਪਣੇ ਪੁੱਤਰ ਅਤੇ ਨਵਜਨਮੀ ਬੱਚੀ ਨਾਲ ਖੂਹ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲੀਲੂਬੇਨ ਮੋਰੀ (27) ਨੇ ਸ਼ਾਇਦ ਘਰੇਲੂ ਕਲੇਸ਼ ਕਾਰਨ ਸ਼ਨੀਵਾਰ ਰਾਤ ਇਹ ਕਦਮ ਚੁਕਿਆ ਹੈ।

ਕੁਟਿਆਨਾ ਪੁਲਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਔਰਤ, ਉਸ ਦੇ 2 ਸਾਲਾ ਬੇਟੇ ਅਤੇ 45 ਦਿਨ ਦੀ ਧੀ ਦੀਆਂ ਲਾਸ਼ਾਂ ਐਤਵਾਰ ਸ਼ਾਮ ਖੂਹ 'ਚੋਂ ਕੱਢੀਆਂ ਗਈਆਂ। ਉਨ੍ਹਾਂ ਦੱਸਿਆ,''ਪੁਲਸ ਨੂੰ ਐਤਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਬਚਾਅ ਕਰਮੀਆਂ ਦਾ ਇਕ ਦਲ ਲਾਸ਼ਾਂ ਨੂੰ ਕੱਢਣ ਲਈ ਪਹੁੰਚਿਆ। ਪਹਿਲੀ ਨਜ਼ਰ ਘਰੇਲੂ ਕਲੇਸ਼ ਇਸ ਘਟਨਾ ਦੇ ਪਿੱਛੇ ਦਾ ਕਾਰਨ ਲੱਗ ਰਿਹਾ ਹੈ, ਫਿਲਹਾਲ ਜਾਂਚ ਜਾਰੀ ਹੈ।''


author

DIsha

Content Editor

Related News