ਰਾਤੋ-ਰਾਤ ਕਰੋੜਪਤੀ ਬਣ ਗਈ ਔਰਤ ! ਖਾਤੇ ''ਚ ਅਚਾਨਕ ਆਏ 10 ਕਰੋੜ ਰੁਪਏ ਦੇਖ ਉੱਡੇ ਹੋਸ਼, ਫਿਰ...
Saturday, Mar 28, 2026 - 06:11 PM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਦੇ ਪਿੰਡ ਦੇਵਗੰਜ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਸਾਧਾਰਨ ਪਰਿਵਾਰ ਦੀ ਕਿਸਮਤ ਇਕ ਪਲ ਵਿੱਚ ਬਦਲਦੀ ਨਜ਼ਰ ਆਈ। ਇੱਥੋਂ ਦੇ ਬਿਛਵਾ ਥਾਣਾ ਖੇਤਰ ਦੇ ਪਿੰਡ ਦੇਵਗੰਜ ਦੀ ਰਹਿਣ ਵਾਲੀ ਇਕ ਮਹਿਲਾ ਦੇ ਬੈਂਕ ਖਾਤੇ ਵਿੱਚ ਅਚਾਨਕ ਕਰੋੜਾਂ ਰੁਪਏ ਜਮ੍ਹਾ ਹੋ ਗਏ। ਜਿਸ ਖਾਤੇ ਵਿੱਚ ਪਹਿਲਾਂ ਸਿਰਫ਼ 45 ਹਜ਼ਾਰ ਰੁਪਏ ਸਨ, ਉਸ ਵਿੱਚ ਰਾਤੋ-ਰਾਤ 9 ਕਰੋੜ 99 ਲੱਖ 49 ਹਜ਼ਾਰ 586 ਰੁਪਏ ਦਿਖਾਈ ਦੇਣ ਲੱਗੇ।
ਇਸ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਮਹਿਲਾ ਦੇ ਬੇਟੇ ਨੇ ਏਟੀਐਮ ਜਾ ਕੇ ਖਾਤੇ ਦਾ ਬੈਲੇਂਸ ਚੈੱਕ ਕੀਤਾ। ਸਕਰੀਨ 'ਤੇ ਇੰਨੀ ਵੱਡੀ ਰਕਮ ਦੇਖ ਕੇ ਉਹ ਦੰਗ ਰਹਿ ਗਿਆ। ਉਸ ਨੇ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਾ ਹੋਣ ਕਾਰਨ ਏਟੀਐਮ ਸਕਰੀਨ ਦੀ ਵੀਡੀਓ ਵੀ ਬਣਾ ਲਈ, ਜੋ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਖਾਤੇ ਵਿੱਚ ਕਰੋੜਾਂ ਰੁਪਏ ਹੋਣ ਦੇ ਬਾਵਜੂਦ ਮਹਿਲਾ ਅਤੇ ਉਸ ਦੇ ਪਰਿਵਾਰ ਨੇ ਬੇਮਿਸਾਲ ਇਮਾਨਦਾਰੀ ਦਿਖਾਈ। ਪਰਿਵਾਰ ਦਾ ਕਹਿਣਾ ਹੈ ਕਿ ਇਹ ਪੈਸਾ ਉਨ੍ਹਾਂ ਦਾ ਨਹੀਂ ਹੈ ਅਤੇ ਉਨ੍ਹਾਂ ਨੇ ਇਕ ਰੁਪਿਆ ਵੀ ਕੱਢਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਤੁਰੰਤ ਬੈਂਕ ਨੂੰ ਇਸ ਦੀ ਜਾਣਕਾਰੀ ਦੇਣ ਦਾ ਫੈਸਲਾ ਕੀਤਾ। ਲੋਕਾਂ ਵੱਲੋਂ ਪਰਿਵਾਰ ਦੇ ਇਸ ਕਦਮ ਦੀ ਜੰਮ ਕੇ ਸ਼ਲਾਘਾ ਕੀਤੀ ਜਾ ਰਹੀ ਹੈ।
ਬੈਂਕ ਨੇ ਦੱਸਿਆ ਤਕਨੀਕੀ ਨੁਕਸ
ਜਦੋਂ ਇਹ ਮਾਮਲਾ ਬੈਂਕ ਆਫ ਇੰਡੀਆ (Bank of India) ਦੀ ਸੁਲਤਾਨਗੰਜ ਸ਼ਾਖਾ ਦੇ ਅਧਿਕਾਰੀਆਂ ਕੋਲ ਪਹੁੰਚਿਆ, ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹ ਸਭ ਇੱਕ ਤਕਨੀਕੀ ਗੜਬੜੀ (Technical Error) ਕਾਰਨ ਹੋਇਆ ਹੈ। ਬੈਂਕ ਮੈਨੇਜਰ ਅਨੁਸਾਰ ਸਿਸਟਮ ਵਿੱਚ ਖਰਾਬੀ ਕਾਰਨ ਖਾਤੇ ਵਿੱਚ ਇੰਨੀ ਵੱਡੀ ਰਕਮ ਦਿਖਾਈ ਦੇਣ ਲੱਗੀ ਸੀ, ਜਿਸ ਨੂੰ ਮਹਿਲਾ ਦੇ ਬੈਂਕ ਆਉਣ 'ਤੇ ਜਲਦੀ ਹੀ ਠੀਕ ਕਰ ਦਿੱਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
