ਪਾਕਿਸਤਾਨ ਦਾ ਹੀ ਲਗਵਾ ਲਿਆ ਜਾਅਲੀ ਵੀਜ਼ਾ, ਟੱਪ ਗਈ ਸਰਹੱਦ, ਕਰਵਾ ਲਿਆ ਵਿਆਹ

Friday, Jul 26, 2024 - 03:22 PM (IST)

ਪਾਕਿਸਤਾਨ ਦਾ ਹੀ ਲਗਵਾ ਲਿਆ ਜਾਅਲੀ ਵੀਜ਼ਾ, ਟੱਪ ਗਈ ਸਰਹੱਦ, ਕਰਵਾ ਲਿਆ ਵਿਆਹ

ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ 'ਚ ਪੁਲਸ ਨੇ 24 ਸਾਲਾ ਔਰਤ ਨੂੰ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਫਰਜ਼ੀ ਵੀਜ਼ਾ ਹਾਸਲ ਕਰ ਕੇ ਗੁਆਂਢੀ ਦੇਸ਼ ਪਾਕਿਸਤਾਨ ਦੀ ਯਾਤਰਾ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਨਮ ਖਾਨ ਉਰਫ਼ ਨਗਮਾ ਨੂਰ ਮਕਸੂਦ ਨੂੰ ਵਰਤਕ ਨਗਰ ਪੁਲਸ ਨੇ ਤਿੰਨ ਦਿਨ ਦੀ ਪੁੱਛ-ਗਿੱਛ ਤੋਂ ਬਾਅਦ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 2 ਦਿਨ ਦੀ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ। ਪੁਲਸ ਅਨੁਸਾਰ ਖਾਨ ਨੇ ਪਾਕਿਸਤਾਨੀ ਵੀਜ਼ਾ ਪ੍ਰਾਪਤ ਕਰਨ ਲਈ ਸਨਮ ਖਾਨ ਦੇ ਨਾਂ ਨਾਲ ਫਰਜ਼ੀ ਪਛਾਣ ਦਾ ਇਸਤੇਮਾਲ ਕੀਤਾ। ਉਸ 'ਤੇ ਫਰਜ਼ੀ ਦਸਤਾਵੇਜ਼ਾਂ ਨਾਲ ਆਧਾਰ ਕਾਰਡ ਅਤੇ ਪੈਨ ਕਾਰਡ ਬਣਵਾਉਣ ਦਾ ਦੋਸ਼ ਹੈ। ਖਾਨ ਆਪਣੇ ਪਤੀ ਤੋਂ ਵੱਖ ਹੋ ਕੇ ਠਾਣੇ 'ਚ ਆਪਣੀ ਮਾਂ ਨਾਲ ਰਹਿੰਦੀ ਹੈ। 

ਇਕ ਅਧਿਕਾਰੀ ਨੇ ਪਹਿਲੇ ਦੱਸਿਆ ਸੀ ਕਿ ਖਾਨ ਦੀ ਦੋਸਤੀ ਸੋਸ਼ਲ ਮੀਡੀਆ 'ਤੇ ਪਾਕਿਸਤਾਨ ਦੇ ਇਕ ਵਿਅਕਤੀ ਨਾਲ ਹੋਈ ਸੀ, ਜਿਸ ਤੋਂ ਬਾਅਦ ਉਸ ਨੇ ਉਸ ਨੂੰ ਮਿਲਣ ਲਈ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ ਪਰ ਵਿਆਹ ਦੇ ਦਸਤਾਵੇਜ਼ ਨਾ ਹੋਣ ਕਾਰਨ ਸ਼ੁਰੂ 'ਚ ਉਹ ਅਸਫ਼ਲ ਰਹੀ। ਬਾਅਦ 'ਚ ਔਰਤ ਨੇ ਭਾਰਤ 'ਚ ਹੀ 'ਵਰਚੁਅਲ' ਮਾਧਿਅਮ ਨਾਲ ਉਸ ਵਿਅਕਤੀ ਨਾਲ ਵਿਆਹ ਕਰ ਲਿਆ ਅਤੇ ਜ਼ਰੂਰੀ ਦਸਤਾਵੇਜ਼ ਹਾਸਲ ਕਰ ਕੇ ਪਾਕਿਸਤਾਨ ਚਲੀ ਗਈ। ਉੱਥੇ ਉਨ੍ਹਾਂ ਦੋਹਾਂ ਨੇ ਮੁੜ ਵਿਆਹ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਠਾਣੇ ਪੁਲਸ ਨੇ ਇਹ ਜਾਣਕਾਰੀ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ, ਜਿਸ ਨੇ ਉਸ ਲਈ ਫਰਜ਼ੀ ਦਸਤਾਵੇਜ਼ ਤਿਆਰ ਕਰਨ 'ਚ ਮਦਦ ਕੀਤੀ ਸੀ। ਉਨ੍ਹਾਂ ਕਿਹਾ ਕਿ ਮਾਮਲੇ 'ਤੇ ਹੋਰ ਜਾਂਚ ਏਜੰਸੀਆਂ ਕੰਮ ਕਰ ਰਹੀਆਂ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News