ਨੇਪਾਲ ਦੀ ਜੇਲ੍ਹ ''ਚੋਂ ਫਰਾਰ ਹੋਈ ਪਾਕਿਸਤਾਨੀ ਔਰਤ, ਤ੍ਰਿਪੁਰਾ ਦੇ ਰੇਲਵੇ ਸਟੇਸ਼ਨ ''ਤੇ ਹੋਈ ਗ੍ਰਿਫ਼ਤਾਰ
Monday, Oct 13, 2025 - 07:55 AM (IST)

ਨੈਸ਼ਨਲ ਡੈਸਕ- ਦੱਖਣੀ ਤ੍ਰਿਪੁਰਾ ਦੇ ਸਬਰੂਮ ਰੇਲਵੇ ਸਟੇਸ਼ਨ ’ਤੇ ਰੇਲਵੇ ਪੁਲਸ ਨੇ ਕਥਿਤ ਤੌਰ ’ਤੇ ਨੇਪਾਲ ਜੇਲ ’ਚੋਂ ਭੱਜੀ ਹੋਈ ਪਾਕਿਸਤਾਨੀ ਮੂਲ ਦੀ 50 ਸਾਲਾ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਸ ਨੇ ਕਿਹਾ ਕਿ ਇਹ ਔਰਤ ਨੇਪਾਲ ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਦੀ ਸੀ। ਉਸ ਨੂੰ ਕੋਲਕਾਤਾ ਤੋਂ ਕੰਚਨਜੰਗਾ ਐਕਸਪ੍ਰੈੱਸ ਰਾਹੀਂ ਰੇਲਵੇ ਸਟੇਸ਼ਨ ਪਹੁੰਚਣ ’ਤੇ ਸ਼ੱਕੀ ਵਿਹਾਰ ਕਰਨ ਤੋਂ ਬਾਅਦ ਹਿਰਾਸਤ ’ਚ ਲਿਆ ਗਿਆ।
ਸ਼ੁਰੂਆਤ ਵਿਚ ਉਸ ਨੇ ਆਪਣੀ ਪਛਾਣ ਦਿੱਲੀ ਦੀ ਪੁਰਾਣੀ ਬਸਤੀ ਦੀ ਸ਼ਾਹੀਨਾ ਪ੍ਰਵੀਨ ਦੱਸੀ ਪਰ ਕੋਈ ਜਾਇਜ਼ ਪਛਾਣ ਪੱਤਰ ਮੁਹੱਈਆ ਨਾ ਕਰਾ ਸਕੀ। ਬਾਅਦ ਵਿਚ ਪੁਲਸ ਨੇ ਉਸ ਦੇ ਕੋਲ ਮੌਜੂਦ ਸਾਮਾਨ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਪਾਕਿਸਤਾਨ ਦੇ ਕਈ ਨੰਬਰ ਮਿਲੇ। ਉਹ ਬੰਗਲਾਦੇਸ਼ ਹੁੰਦੇ ਹੋਏ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਉਸ ਨੇ ਆਪਣੀ ਅਸਲੀ ਪਛਾਣ ਲੂਈਸ ਨਿਗਹਤ ਅਖਤਰ ਬਾਨੋ ਦੱਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e