ਰੋਹਤਕ ''ਚ ਸਨਸਨੀਖੇਜ਼ ਵਾਰਦਾਤ, ਘਰ ਅੰਦਰੋਂ ਮ੍ਰਿਤਕ ਮਿਲੀਆਂ ਮਾਂ ਅਤੇ 2 ਧੀਆਂ
Monday, Nov 07, 2022 - 04:42 PM (IST)

ਰੋਹਤਕ (ਭਾਸ਼ਾ)- ਹਰਿਆਣਾ ਦੇ ਰੋਹਤਕ ਜ਼ਿਲ੍ਹੇ 'ਚ 31 ਸਾਲਾ ਔਰਤ ਅਤੇ ਉਸ ਦੀਆਂ 2 ਧੀਆਂ ਘਰ 'ਚ ਮ੍ਰਿਤਕ ਮਿਲੀਆਂ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਅਜਿਹਾ ਸ਼ੱਕ ਹੈ ਕਿ ਰਿੰਪੀ ਅਤੇ ਉਸ ਦੀ 8 ਅਤੇ 6 ਸਾਲ ਦੀਆਂ 2 ਧੀਆਂ ਦਾ ਗਲ਼ਾ ਘੁੱਟ ਕੇ ਕਤਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸਕੂਲ 'ਚ ਸਜ਼ਾ ਮਿਲਣ ਤੋਂ ਬਾਅਦ 9 ਸਾਲਾ ਬੱਚੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਸਿਲਸਿਲੇ 'ਚ ਔਰਤ ਦੇ ਪਤੀ ਦੇਵੇਂਦਰ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਸ ਅਧਿਕਾਰੀ ਅਨੁਸਾਰ ਦੇਵੇਂਦਰ ਦਾ 3 ਸਾਲ ਪਹਿਲਾਂ ਹੀ ਗੋਹਾਨਾ ਤੋਂ ਰੋਹਤਕ ਟਰਾਂਸਫਰ ਹੋਇਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ