PM ਮੋਦੀ ਦੇ ਐਲਾਨ ਮਗਰੋਂ ਇਕ ਮਹੀਨੇ ਦੌਰਾਨ ਹੀ PSU ਸੈਕਟਰ ’ਚ ਨਿਵੇਸ਼ ਕਰਨ ਵਾਲੇ ਹੋਏ ਮਾਲਾਮਾਲ

Saturday, Sep 09, 2023 - 02:35 PM (IST)

PM ਮੋਦੀ ਦੇ ਐਲਾਨ ਮਗਰੋਂ ਇਕ ਮਹੀਨੇ ਦੌਰਾਨ ਹੀ PSU ਸੈਕਟਰ ’ਚ ਨਿਵੇਸ਼ ਕਰਨ ਵਾਲੇ ਹੋਏ ਮਾਲਾਮਾਲ

ਨਵੀਂ ਦਿੱਲੀ (ਵਿਸ਼ੇਸ਼)– 10 ਅਗਸਤ ਨੂੰ ਸੰਸਦ ’ਚ ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਵੇਸ਼ਕਾਂ ਨੂੰ ਜਨਤਕ ਖੇਤਰ ਦੀਆਂ ਕੰਪਨੀਆਂ ਵਿੱਚ ਨਿਵੇਸ਼ ਕਰਨ ਦਾ ਮੰਤਰ ਦਿੱਤਾ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਅਪੀਲ ਤੋਂ ਬਾਅਦ ਜਨਤਕ ਖੇਤਰ ਦੀਆਂ ਕੰਪਨੀਆਂ ਨੇ ਨਿਵੇਸ਼ਕਾਂ ਨੂੰ ਮਾਲਾਮਾਲ ਕਰ ਦਿੱਤਾ ਹੈ। ਨੈਸ਼ਨਲ ਸਟਾਕ ਐਕਸਚੇਂਜ ਅਤੇ ਬੰਬੇ ਸਟਾਕ ਐਕਸਚੇਂਜ ਵਿੱਚ ਲਿਸਟਿਡ 55 ਪਬਲਿਕ ਸੈਕਟਰ ਅੰਡਰਟੇਕਿੰਗ ਕੰਪਨੀਆਂ ’ਚੋਂ 80 ਫ਼ੀਸਦੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਨਿਵੇਸ਼ ’ਤੇ ਇਕ ਮਹੀਨੇ ਦੇ ਅੰਦਰ ਹੀ 85 ਫ਼ੀਸਦੀ ਤੱਕ ਦਾ ਰਿਟਰਨ ਦਿੱਤਾ ਹੈ। ਇਨ੍ਹਾਂ ’ਚ ਸਭ ਤੋਂ ਵੱਧ ਤੇਜ਼ੀ ਕੋਚੀ ਸ਼ਿਪਯਾਰਡ ਦੇ ਸ਼ੇਅਰ ’ਚ ਆਈ ਹੈ ਅਤੇ ਇਹ ਸ਼ੇਅਰ ਪਿਛਲੇ ਇਕ ਮਹੀਨੇ ’ਚ ਹੀ ਕਰੀਬ 84 ਫ਼ੀਸਦੀ ਵਧ ਚੁੱਕਾ ਹੈ।

ਇਹ ਵੀ ਪੜ੍ਹੋ : ਜੀ-20 ਸੰਮੇਲਨ: ਰਾਜਧਾਨੀ ਨੂੰ ਸਜਾਉਣ ਲਈ ਸਰਕਾਰ ਨੇ ਖ਼ਰਚੇ ਕਰੋੜਾਂ ਰੁਪਏ, ਜਾਣੋ ਕਿੱਥੋਂ ਆਇਆ ਇਹ ਪੈਸਾ?

ਸਰਕਾਰੀ ਸੈਕਟਰ ਦੇ ਬੈਂਕਾਂ ’ਚ ਵੀ ਆਈ ਤੇਜ਼ੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਐਲਾਨ ਤੋਂ ਬਾਅਦ ਜਨਤਕ ਖੇਤਰ ਦੀਆਂ ਹੋਰ ਕੰਪਨੀਆਂ ਨਾਲ ਪਬਲਿਕ ਸੈਕਟਰ ਦੇ ਬੈਂਕਾਂ ’ਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ ਅਤੇ ਸੈਂਟਰਲ ਬੈਂਕ ਆਫ ਇੰਡੀਆ, ਪੰਜਾਬ ਐਂਡ ਸਿੰਧ ਬੈਂਕ ਅਤੇ ਜੰਮੂ-ਕਸ਼ਮੀਰ ਬੈਂਕ ਦੇ ਨਿਵੇਸ਼ਕਾਂ ਨੂੰ ਪਿਛਲੇ ਇਕ ਮਹੀਨੇ ਵਿੱਚ ਕਰੀਬ 20 ਫ਼ੀਸਦੀ ਤੋਂ ਵੱਧ ਰਿਟਰਨ ਮਿਲਿਆ ਹੈ।

ਇਹ ਵੀ ਪੜ੍ਹੋ : ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ

ਪੀ. ਐੱਸ. ਯੂ.              9 ਅਗਸਤ ਦਾ ਰੇਟ    8 ਸਤੰਬਰ ਦਾ ਰੇਟ     ਤੇਜ਼ੀ ਫੀਸਦੀ ’ਚ
ਕੋਚੀਨ ਸ਼ਿਪਯਾਰਡ                           659.50                               1,214.10                   84.0
ਐੱਮ. ਐੱਮ. ਟੀ. ਸੀ.                          38.15                                  65.00                      70.38
ਆਈ. ਆਰ. ਐੱਫ. ਸੀ.                      48.95                                 77.40                       58.12
ਜੀ. ਐੱਮ. ਡੀ. ਸੀ.                            170.70                               257.50                      50.85
ਐੱਸ. ਟੀ. ਸੀ.                                  91.55                                135.50                     48.01
ਭੇਲ                                             101.25                              144.80                      43.01
ਰੇਲ ਵਿਕਾਸ ਨਿਗਮ ਲਿਮਟਿਡ            127.15                               162.75                     28.00
ਇਰਕਾਨ ਇੰਟਰਨੈਸ਼ਨਲ                    106.45                              133.50                      25.41
ਆਰ. ਈ. ਸੀ. ਲਿਮਟਿਡ                    217.85                              269.90                     23.89
ਰਾਈਟਸ ਲਿਮਟਿਡ                          470.65                               549.00                    16.65
ਪੀ. ਐੱਫ. ਸੀ. ਐੱਲ.                         270.05                               306.40                     13.46
ਆਈ. ਆਰ. ਸੀ. ਟੀ. ਸੀ.                  648.65                               724.90                     11.76
ਐੱਨ. ਟੀ. ਪੀ. ਸੀ.                            218.70                               240.50                      9.97

ਇਹ ਵੀ ਪੜ੍ਹੋ : G-20 ਸੰਮੇਲਨ ਮੌਕੇ ਦੁਲਹਨ ਵਾਂਗ ਸਜਾਈ ਦਿੱਲੀ, ਮਹਿਮਾਨਾਂ ਨੂੰ ਗੀਤਾ ਦਾ ਗਿਆਨ ਦੇਵੇਗੀ ਇਹ ਖ਼ਾਸ ਐਪ

ਕੀ ਸੀ ਨਿਵੇਸ਼ਕਾਂ ਲਈ ਮੋਦੀ ਦਾ ਗੁਰੂਮੰਤਰ
ਸ਼ੇਅਰ ਬਾਜ਼ਾਰ 'ਚ ਰੁਚੀ ਰੱਖਣ ਵਾਲੇ ਨਿਵੇਸ਼ਕਾਂ ਨੂੰ ਮੇਰਾ ਇਹ ਗੁਰੂ ਮੰਤਰ ਹੈ ਕਿ ਐੱਲ.ਆਈ.ਸੀ ਅਤੇ ਐੱਚ.ਏ.ਐੱਲ ਵਰਗੀਆਂ ਸਰਕਾਰੀ ਕੰਪਨੀਆਂ ਨੂੰ ਕੋਈ ਵੀ ਵਿਰੋਧੀ ਗਾਲ ਕੱਢੇ ਤਾਂ ਵੀ ਇਸ 'ਚ ਨਿਵੇਸ਼ ਕਰੋ। ਤੁਹਾਨੂੰ ਇਸ ਦਾ ਫ਼ਾਇਦਾ ਹੋਵੇਗਾ।

ਇਹ ਵੀ ਪੜ੍ਹੋ : G-20 ਸੰਮੇਲਨ ਮੌਕੇ ਦੁਲਹਨ ਵਾਂਗ ਸਜਾਈ ਦਿੱਲੀ, ਮਹਿਮਾਨਾਂ ਨੂੰ ਗੀਤਾ ਦਾ ਗਿਆਨ ਦੇਵੇਗੀ ਇਹ ਖ਼ਾਸ ਐਪ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News