ਸਰਦ ਰੁੱਤ ਸੈਸ਼ਨ ''ਚ ਲੋਕ ਸਭਾ ਦਾ ਕੰਮ 115 ਫੀਸਦੀ ਵਧਿਆ : ਓਮ ਬਿਰਲਾ

12/13/2019 2:48:57 PM

ਨਵੀਂ ਦਿੱਲੀ— ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਹੈ ਕਿ ਸਦਨ 'ਚ ਸਰਦ ਰੁੱਤ ਸੈਸ਼ਨ 'ਚ ਕੁੱਲ 20 ਬੈਠਕਾਂ 'ਚ ਨਾਗਰਿਕਤਾ ਸੋਧ ਬਿੱਲ 2019 ਅਤੇ ਵਿਸ਼ੇਸ਼ ਸੁਰੱਖਿਆ ਸਮੂਹ (ਐੱਸ.ਪੀ.ਜੀ.) ਸਮੇਤ ਕੁੱਲ 14 ਬਿੱਲ ਪਾਸ ਕਰਵਾਏ ਗਏ ਅਤੇ ਸਦਨ 'ਚ ਕੰਮਕਾਜ 'ਚ 115 ਫੀਸਦੀ ਵਾਧਾ ਹੋਇਆ ਹੈ। ਬਿਰਲਾ ਨੇ ਸ਼ੁੱਕਰਵਾਰ ਨੂੰ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਮਿਆਦ 'ਚ 18 ਸਰਕਾਰੀ ਬਿੱਲ ਪੇਸ਼ ਕੀਤੇ ਗਏ ਅਤੇ ਮੈਂਬਰਾਂ ਨੇ 28 ਗੈਰ-ਸਰਕਾਰੀ ਬਿੱਲ ਮੁੜ ਸਥਾਪਤ ਕੀਤੇ। ਸੈਸ਼ਨ ਦੌਰਾਨ ਵੱਖ-ਵੱਖ ਮਹੱਤਵਪੂਰਨ ਮੁੱਦਿਆਂ 'ਤੇ 28 ਘੰਟੇ 43 ਮਿੰਟ ਚਰਚਾ ਚੱਲੀ।

ਉਨ੍ਹਾਂ ਨੇ ਕਿਹਾ ਕਿ ਇਸ ਸੈਸ਼ਨ 'ਚ ਮੈਂਬਰਾਂ ਦੀ ਸਮਰੱਥਾ ਨਿਰਮਾਣ ਦੀ ਨਵੀਂ ਪਹਿਲ ਕੀਤੀ ਗਈ, ਜਿਸ ਦੇ ਅਧੀਨ ਮੈਂਬਰਾਂ ਲਈ ਵਿਧਾਈ (ਵਿਧਾਨਕ) ਕੰਮਾਂ ਨੂੰ ਲੈ ਕੇ 9 ਬ੍ਰੀਫਿੰਗ ਸੈਸ਼ਨ ਆਯੋਜਿਤ ਕੀਤੇ ਗਏ। ਇਸ ਦਾ ਮਕਸਦ ਸਭਾ ਦੇ ਸਾਹਮਣੇ ਮਹੱਤਵਪੂਰਨ ਵਿਧਾਈ ਕੰਮਾਂ 'ਤੇ ਮੁੱਦਿਆਂ ਅਤੇ ਬਿੱਲ ਦੇ ਸੰਬੰਧ 'ਚ ਮੈਂਬਰਾਂ ਨੂੰ ਜਾਣਕਾਰੀ ਦੇਣਾ ਹੁੰਦਾ ਹੈ। ਇਸ ਦੌਰਾਨ ਸੰਬੰਧਤ ਮੰਤਰਾਲੇ ਅਤੇ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਰਹਿੰਦੇ ਹਨ। ਸਪੀਕਰ ਨੇ ਕਿਹਾ ਕਿ ਸੈਸ਼ਨ ਦੌਰਾਨ 140 ਸਟਾਰਡ ਪ੍ਰਸ਼ਨਾਂ ਦੇ ਮੌਖਿਕ ਉੱਤਰ ਦਿੱਤੇ ਗਏ ਅਤੇ ਔਸਤਨ ਪ੍ਰਤੀਦਿਨ 7.36 ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ। ਇਸ ਤੋਂ ਇਲਾਵਾ ਪ੍ਰਤੀਦਿਨ ਔਸਤਨ 20.42 ਪੂਰਕ ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ ਅਤੇ 27 ਨਵੰਬਰ ਨੂੰ ਸਾਰੇ ਸਟਾਰਡ 20 ਪ੍ਰਸ਼ਨ ਸਦਨ 'ਚ ਲਏ ਗਏ।


DIsha

Content Editor

Related News