ਕੜਾਕੇ ਦੀ ਠੰਡ ਲਈ ਹੋ ਜਾਓ ਤਿਆਰ, ਇਨ੍ਹਾਂ ਸੂਬਿਆਂ ''ਚ ਮੀਂਹ ਦਾ ਅਲਰਟ

Monday, Nov 18, 2024 - 06:18 PM (IST)

ਕੜਾਕੇ ਦੀ ਠੰਡ ਲਈ ਹੋ ਜਾਓ ਤਿਆਰ, ਇਨ੍ਹਾਂ ਸੂਬਿਆਂ ''ਚ ਮੀਂਹ ਦਾ ਅਲਰਟ

ਨਵੀਂ ਦਿੱਲੀ- ਭਾਰਤ 'ਚ ਠੰਡ ਨੇ ਦਸਤਕ ਦੇ ਦਿੱਤੀ ਹੈ। ਕਈ ਸੂਬਿਆਂ ਵਿਚ ਸਵੇਰੇ-ਸ਼ਾਮ ਸੰਘਣੀ ਧੁੰਦ ਨੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਹਾਲਾਂਕਿ ਦਿਨ ਦੇ ਸਮੇਂ ਧੁੱਪ ਨਿਕਲ ਰਹੀ ਹੈ। ਉੱਥੇ ਹੀ ਦੱਖਣੀ ਭਾਰਤ ਦੇ ਕੁਝ ਸੂਬਿਆਂ 'ਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ  (IMD) ਮੁਤਾਬਕ ਉੱਤਰ ਭਾਰਤ ਦੇ ਸੂਬਿਆਂ ਵਿਚ ਅਗਲੇ ਕੁਝ ਦਿਨਾਂ ਵਿਚ ਠੰਡ ਹੋਰ ਵੱਧਣ ਦੇ ਸੰਕੇਤ ਹਨ।

ਇਹ ਵੀ ਪੜ੍ਹੋ- ਕੈਲਾਸ਼ ਗਹਿਲੋਤ ਦੇ ਅਸਤੀਫ਼ੇ ਮਗਰੋਂ ਭਾਜਪਾ ਦੇ ਇਸ ਦਿੱਗਜ਼ ਆਗੂ ਨੇ ਫੜਿਆ 'ਆਪ' ਦਾ ਪੱਲਾ

ਧੁੰਦ ਦਾ ਕਹਿਰ

ਹਰਿਆਣਾ, ਚੰਡੀਗੜ੍ਹ, ਪੰਜਾਬ, ਉੱਤਰ ਰਾਜਸਥਾਨ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿਚ ਸੰਘਣੀ ਧੁੰਦ ਪਵੇਗੀ।
ਹਿਮਾਚਲ ਪ੍ਰਦੇਸ਼, ਸਿੱਕਮ, ਪੱਛਮੀ ਆਸਾਮ ਅਤੇ ਮੇਘਾਲਿਆ ਵਿਚ ਹੱਡ ਚੀਂਰਵੀ ਠੰਡ ਪਵੇਗੀ।
ਰਾਤਾਂ ਹੋਣਗੀਆਂ ਠੰਡੀਆਂ- ਇਨ੍ਹਾਂ ਖੇਤਰਾਂ ਵਿਚ ਘੱਟ ਤੋਂ ਘੱਟ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਔਰਤਾਂ ਦੇ ਖਾਤੇ 'ਚ ਆਉਣਗੇ 2100 ਰੁਪਏ

ਦੱਖਣੀ ਭਾਰਤ 'ਚ ਮੀਂਹ ਦਾ ਅਲਰਟ

ਦੱਖਣੀ ਭਾਰਤ ਵਿਚ ਮੀਂਹ ਦੀ ਸਥਿਤੀ ਬਣ ਰਹੀ ਹੈ ਅਤੇ ਕੁਝ ਇਲਾਕਿਆਂ ਵਿਚ ਭਾਰੀ ਮੀਂਹ ਪੈ ਸਕਦਾ ਹੈ। ਇਸ ਦਾ ਕਾਰਨ ਇਹ ਮਾਲਦੀਵ ਅਤੇ ਭੂ-ਮੱਧ ਹਿੰਦ ਮਹਾਸਾਗਰ 'ਚ ਚੱਕਰਵਾਤੀ ਚੱਕਰ ਦੇ ਕਾਰਨ ਹੈ। ਇਨ੍ਹਾਂ ਵਿਚ ਤਾਮਿਲਨਾਡੂ, ਪੁਡੂਚੇਰੀ, ਕੇਰਲ, ਅੰਡੇਮਾਨ ਅਤੇ ਨਿਕੋਬਾਰ ਟਾਪੂ ਸ਼ਾਮਲ ਹਨ। ਉੱਥੇ ਹੀ ਮਾਹੇ ਅਤੇ ਕਰਾਈਕਲ ਸਮੇਤ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਦੇ ਸੰਕੇਤ ਹਨ। ਤੁਹਾਨੂੰ ਦੱਸ ਦੇਈਏ ਕਿ ਪੂਰਬੀ ਅਰਬ ਸਾਗਰ, ਲਕਸ਼ਦੀਪ ਅਤੇ ਕੋਮੋਰਿਨ ਖੇਤਰ ਵਿਚ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਕਰ ਲਓ ਤੌਬਾ! ਜਵਾਕਾਂ ਹੱਥ ਵਾਹਨ ਫੜ੍ਹਾਉਣ ਵਾਲਿਆਂ ਨੂੰ 3 ਸਾਲ ਦੀ ਹੋਵੇਗੀ ਜੇਲ੍ਹ

ਅਗਲੇ 2 ਦਿਨਾਂ ਲਈ ਭਵਿੱਖਬਾਣੀ

ਉੱਤਰੀ ਭਾਰਤ: ਸਵੇਰ ਅਤੇ ਰਾਤ ਨੂੰ ਸੰਘਣੀ ਧੁੰਦ ਦੇ ਨਾਲ ਠੰਡ।
ਦੱਖਣੀ ਭਾਰਤ: ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਹਲਕਾ ਤੂਫ਼ਾਨ।
ਹਿਮਾਲੀਅਨ ਖੇਤਰ: ਗੰਭੀਰ ਠੰਡ ਅਤੇ ਬਰਫਬਾਰੀ ਵਾਲੇ ਹਾਲਾਤ।   

ਇਹ ਵੀ ਪੜ੍ਹੋ-  ਚਰਚਾ 'ਚ ਆਰਮੀ ਕੈਪਟਨ ਦਾ ਵਿਆਹ, ਸ਼ਗਨ 'ਚ ਲਿਆ ਇਕ ਰੁਪਇਆ

ਸਾਵਧਾਨੀਆਂ-

ਧੁੰਦ ਦੇ ਚੱਲਦੇ ਸੜਕ 'ਤੇ ਵਾਹਨ ਹੌਲੀ ਰਫ਼ਤਾਰ ਨਾਲ ਚਲਾਓ।
ਮੀਂਹ ਅਤੇ ਹਨ੍ਹੇਰੀ ਵਾਲੇ ਖੇਤਰਾਂ ਵਿਚ ਚੌਕਸ ਰਹੋ।
ਠੰਡ ਤੋਂ ਬਚਾਅ ਲਈ ਗਰਮ ਕੱਪੜੇ ਪਹਿਨੋ।


author

Tanu

Content Editor

Related News