ਪੰਜਾਬ ਅਤੇ ਹਰਿਆਣਾ 'ਚ ਠੰਡ ਨੇ ਠਾਰੇ ਲੋਕ, ਆਦਮਪੁਰ ਸਭ ਤੋਂ ਠੰਡਾ

Tuesday, Jan 08, 2019 - 04:01 PM (IST)

ਚੰਡੀਗੜ੍ਹ/ਹਰਿਆਣਾ— ਪੰਜਾਬ ਅਤੇ ਹਰਿਆਣਾ ਵਿਚ ਮੰਗਲਵਾਰ ਨੂੰ ਮੌਸਮ ਠੰਡਾ ਰਹਿਣ ਦੇ ਨਾਲ ਹੀ ਸਵੇਰੇ ਕਈ ਥਾਂਵਾਂ 'ਤੇ ਸੰਘਣੀ ਧੁੰਦ ਰਹੀ। ਪੰਜਾਬ ਦੇ ਲੁਧਿਆਣਾ, ਆਦਮਪੁਰ, ਹਲਵਾਰਾ, ਬਠਿੰਡਾ ਜਦਕਿ ਹਰਿਆਣਾ ਦੇ ਹਿਸਾਰ ਅਤੇ ਕਰਨਾਲ ਸਮੇਤ ਕਈ ਥਾਂਵਾਂ 'ਤੇ ਸੰਘਣੀ ਧੁੰਦ ਕਾਰਨ ਸੜਕਾਂ 'ਤੇ ਸਾਫ ਨਜ਼ਰ ਨਹੀਂ ਆ ਰਿਹਾ ਸੀ। ਮੌਸਮ ਵਿਗਿਆਨ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਲੰਧਰ ਦਾ ਆਦਮਪੁਰ ਦੋਹਾਂ ਸੂਬਿਆਂ ਦਾ ਸਭ ਤੋਂ ਠੰਡਾ ਸਥਾਨ ਰਿਹਾ, ਜਿੱਥੇ ਤਾਪਮਾਨ 5.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਦੇ ਗੁਰਦਾਸਪੁਰ ਵਿਚ ਘੱਟ ਤੋਂ ਘੱਟ ਤਾਪਮਾਨ 5.8 ਡਿਗਰੀ ਸੈਲਸੀਅਸ, ਬਠਿੰਡਾ 'ਚ 5.6 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿਚ 7, ਲੁਧਿਆਣਾ ਅਤੇ ਪਟਿਆਲਾ 'ਚ 9.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਹੀ ਚੰਡੀਗੜ੍ਹ ਵਿਚ ਤਾਪਮਾਨ 6.7 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਹਰਿਆਣਾ ਦੇ ਨਾਰਲੌਨ ਅਤੇ ਕਰਨਾਲ ਵਿਚ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਸੈਲਸੀਅਸ, ਹਿਸਾਰ ਵਿਚ 7.6 ਡਿਗਰੀ ਸੈਲਸੀਅਸ, ਭਿਵਾਨੀ ਅਤੇ ਸਿਰਸਾ ਵਿਚ 7.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


Tanu

Content Editor

Related News