ਹਨ੍ਹੇਰੀ-ਤੂਫਾਨ ਨੇ ਮਚਾਈ ਤਬਾਹੀ; ਬਿਜਲੀ ਤੇ ਪਾਣੀ ਦੀ ਸਪਲਾਈ ਪ੍ਰਭਾਵਿਤ

Thursday, Apr 17, 2025 - 10:42 AM (IST)

ਹਨ੍ਹੇਰੀ-ਤੂਫਾਨ ਨੇ ਮਚਾਈ ਤਬਾਹੀ; ਬਿਜਲੀ ਤੇ ਪਾਣੀ ਦੀ ਸਪਲਾਈ ਪ੍ਰਭਾਵਿਤ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ 'ਚ ਆਏ ਭਿਆਨਕ ਹਨ੍ਹੇਰੀ-ਤੂਫਾਨ ਨੇ ਭਾਰੀ ਤਬਾਹੀ ਮਚਾਈ ਅਤੇ ਵਿਆਪਕ ਰੁਕਾਵਟ ਪੈਦਾ ਕੀਤੀ। ਰਾਜ 'ਚ 50 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਗਤੀ ਨਾਲ ਚੱਲੀਆਂ ਹਵਾਵਾਂ, ਬਿਜਲੀ ਡਿੱਗਣ ਅਤੇ ਮੀਂਹ ਪੈਣ ਕਾਰਨ ਕਈ ਜ਼ਿਲ੍ਹਿਆਂ 'ਚ ਭਾਰੀ ਨੁਕਸਾਨ ਹੋਇਆ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ, ਵਿਸ਼ੇਸ਼ ਰੂਪ ਨਾਲ ਚੰਬਾ, ਡਲਹੌਜੀ, ਮੰਡੀ, ਕੁੱਲੂ, ਹਮੀਰਪੁਰ, ਬਿਲਾਸਪੁਰ, ਸੋਲਨ ਅਤੇ ਸ਼ਿਮਲਾ ਜ਼ਿਆਦਾ ਪ੍ਰਭਾਵਿਤ ਹੋਇਆ। ਇਸ ਭਿਆਨਕ ਮੌਸਮ ਲਈ ਜ਼ਿੰਮੇਵਾਰ ਤੂਫਾਨੀ ਰੇਖਾ ਦੀ ਲੰਬਾਈ 210 ਕਿਲੋਮੀਟਰ ਹੈ, ਜੋ ਉੱਤਰ-ਪੂਰਬ ਤੋਂ ਦੱਖਣ-ਪੱਛਮ ਤੱਕ ਫੈਲੀ ਹੈ ਅਤੇ ਰਾਜ ਦੇ ਜ਼ਿਆਦਾਤਰ ਹਿੱਸਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਬੀਤੀ ਦੇਰ ਰਾਤ ਆਏ ਤੂਫਾਨ ਨੇ ਦਰੱਖਤਾਂ ਨੂੰ ਉਖਾੜ ਦਿੱਤਾ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਨੁਕਸਾਨ ਪਹੁੰਚਾਇਆ, ਜਿਸ ਨਾਲ ਸੈਂਕੜੇ ਪਿੰਡ ਅਤੇ ਘਰ ਹਨ੍ਹੇਰੇ 'ਚ ਡੁੱਬ ਗਏ। ਤੂਫਾਨ ਦੇ ਬਾਅਦ ਤੋਂ ਕਾਂਗੜਾ, ਬੜਸਰ, ਸੁਜਾਨਪੁਰ, ਊਨਾ ਅਤੇ ਚੰਬਾ ਜ਼ਿਲ੍ਹਿਆਂ ਦੇ ਨਾਲ-ਨਾਲ ਸ਼ਿਮਲਾ ਸ਼ਹਿਰ ਦਾ ਅੱਧਾ ਹਿੱਸਾ ਬਿਜਲੀ ਰਹਿਤ ਹੈ। 

ਇਹ ਵੀ ਪੜ੍ਹੋ : 'ਇਹ ਕਿਚਨ 'ਚ, ਇਹ ਮੇਨ ਰੂਮ 'ਚ...' ਕੁੜੀ ਨੇ ਮੱਛਰ ਮਾਰ-ਮਾਰ ਭਰ ਲਈ ਕਾਪੀ, ਨਾਲ ਲਿਖ ਰੱਖੀ ਪੂਰੀ ਕੁੰਡਲੀ

ਮੈਦਾਨੀ ਇਲਾਕਿਆਂ 'ਚ ਕਣਕ ਦੀ ਫਸਲ, ਸ਼ਿਮਲਾ, ਕੁੱਲੂ, ਚੰਬਾ ਵਰਗੇ ਪਹਾੜੀ ਖੇਤਰਾਂ 'ਚ ਸੇਬ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਗੜੇਮਾਰੀ ਅਤੇ ਤੇਜ਼ ਹਵਾਵਾਂ ਕਾਰਨ, ਅੰਬ, ਬੇਰ, ਆੜੂ, ਫੁੱਲ ਗੋਭੀ ਅਤੇ ਮਟਰ ਦੀ ਫਸਲ ਵੀ ਨੁਕਸਾਨੀ ਗਈ ਹੈ। ਕਾਂਗੜਾ 'ਚ ਵਿਆਹ ਸਮਾਰੋਹਾਂ ਲਈ ਲਗਾਏ ਗਏ ਟੈਂਟ ਉੱਡ ਗਏ, ਜਿਸ ਨਾਲ ਸਥਾਨਕ ਲੋਕਾਂ 'ਚ ਰਾਤ ਇਕ ਵਜੇ ਤੱਕ ਡਰ ਦਾ ਮਾਹੌਲ ਰਿਹਾ। ਕੁਝ ਥਾਵਾਂ 'ਤੇ 85 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚਲੀਆਂ, ਜਿਸ ਨਾਲ ਪਲਾਸਟਿਕ ਦੀਆਂ ਪਾਣੀ ਦੀਆਂ ਟੈਂਕੀਆਂ, ਛੱਤਾਂ ਅਤੇ ਦਰੱਖਤ ਡਿੱਗ ਗਏ ਅਤੇ ਰਾਜ ਦੀ ਟਰਾਂਸਪੋਰਟ ਅਤੇ ਸੰਚਾਰ ਪ੍ਰਣਾਲੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਸ਼ਿਮਲਾ 'ਚ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਪਾਣੀ ਸਪਲਾਈ ਨਿਯਮਿਤ 42 ਐੱਮਐੱਲਡੀ ਤੋਂ ਘੱਟ ਕੇ 37.44 ਐੱਮਐੱਲਡੀ ਰਹਿ ਗਈ। ਹਾਲਾਂਕਿ, ਐੱਸਜੇਪੀਐੱਨਐੱਲ ਦੇ ਜਨਸੰਪਰਕ ਅਧਿਕਾਰੀ ਸਾਹਿਲ ਸ਼ਰਮਾ ਨੇ ਕਿਹਾ ਢਲੀ, ਸੰਜੌਲੀ ਅਤੇ ਰਿਜ ਟੈਂਕਾਂ 'ਚ ਪੂਰੇ ਭੰਡਾਰਨ ਕਾਰਨ ਨਿਯਮਿਤ ਪਾਣੀ ਦੀ ਸਪਲਾਈ ਪ੍ਰਭਾਵਿਤ ਨਹੀਂ ਹੋਈ ਹੈ। 

ਇਹ ਵੀ ਪੜ੍ਹੋ : ਵਿਆਹ ਤੋਂ ਇਨਕਾਰ ਕਰਨਾ ਨੌਜਵਾਨ ਨੂੰ ਪਿਆ ਭਾਰੀ, ਪ੍ਰੇਮਿਕਾ ਨੇ ਤੁੜਵਾਏ ਹੱਥ-ਪੈਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News