ਦਿੱਲੀ ਵਿਧਾਨ ਸਭਾ ਚੋਣਾਂ ਜਿੱਤੇ ਤਾਂ 600 ਯੂਨਿਟ ਬਿਜਲੀ ਦਿਆਂਗੇ ਮੁਫਤ : ਕਾਂਗਰਸ
Wednesday, Dec 25, 2019 - 11:20 PM (IST)

ਨਵੀਂ ਦਿੱਲੀ – ਕਾਂਗਰਸ ਨੇ ਕਿਹਾ ਹੈ ਕਿ ਜੇ ਅਸੀਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਗਏ ਤਾਂ 600 ਯੂਨਿਟ ਬਿਜਲੀ ਮੁਫਤ ਦਿਆਂਗੇ। ਦਿੱਲੀ ਦੇ ਵਜ਼ੀਰਪੁਰ ਇਲਾਕੇ ਵਿਚ ਕਾਂਗਰਸ ਵਲੋਂ ਆਯੋਜਿਤ ਇਕ ਜਲਸੇ ਵਿਚ ਬੋਲਦਿਆਂ ਦਿੱਲੀ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਭਾਸ਼ ਚੋਪੜਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਰਕਾਰ ਇਸ ਸਮੇਂ ਦਿੱਲੀ ਵਾਸੀਆਂ ਨੂੰ 200 ਯੂਨਿਟ ਬਿਜਲੀ ਮੁਫਤ ਦੇ ਰਹੀ ਹੈ। ਸਾਡੀ ਸਰਕਾਰ ਬਣੀ ਤਾਂ ਅਸੀਂ 600 ਯੂਨਿਟ ਬਿਜਲੀ ਮੁਫਤ ਦਿਆਂਗੇ। ਛੋਟੀਆਂ ਸਨਅਤਾਂ ਲਈ ਵੀ 200 ਯੂਨਿਟ ਮੁਫਤ ਬਿਜਲੀ ਦਿੱਤੀ ਜਾਏਗੀ। ਇਸ ਸਬੰਧੀ ਜ਼ਿਕਰ ਕਾਂਗਰਸ ਆਪਣੇ ਚੋਣ ਮੈਨੀਫੈਸਟੋ ਵਿਚ ਕਰੇਗੀ।