ਦਿੱਲੀ ਹਾਈਕੋਰਟ ਦਾ ਫੈਸਲਾ : ਨਹੀਂ ਬੰਦ ਹੋਣਗੇ ਮਾਤਾ ਵੈਸ਼ਨੋ ਦੇਵੀ ''ਤੇ ਜਾਰੀ ਸਿੱਕੇ
Thursday, Jan 11, 2018 - 06:13 PM (IST)

ਨਵੀਂ ਦਿੱਲੀ— ਦਿੱਲੀ ਹਾਈਕੋਰਟ ਨੇ ਧਾਰਮਿਕ ਚਿਨ੍ਹਾਂ ਨਾਲ ਯੁਕਤ ਸਿੱਕਿਆਂ ਨੂੰ ਵਾਪਸ ਲੈਣ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਖਾਰਿਜ ਕਰਦੇ ਹੋਏ ਅੱਜ ਕਿਹਾ ਹੈ ਕਿ ਦੇਸ਼ ਦੇ ਧਰਮ-ਨਿਰਪੱਖ ਤਾਨੇਬਾਣੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਹੈ। ਦਿੱਲੀ ਦੇ ਦੋ ਨਿਵਾਸੀ ਨਫੀਸ ਕਾਜੀ ਅਤੇ ਅਬੁ ਸਈਦ ਨੇ ਜਨਹਿਤ ਪਟੀਸ਼ਨ ਦਾਇਰ ਕਰਕੇ ਕਰਮਵਾਰ : ਸਾਲ 2010 ਅਤੇ ਸਾਲ 2013 'ਚ ਬ੍ਰਹਿਦੇਸ਼ਵਰ ਮੰਦਿਰ ਅਤੇ ਮਾਤਾ ਵੈਸ਼ਨੋ ਦੇਵੀ 'ਤੇ ਜਾਰੀ ਸਿੱਕੇ ਵਾਪਸ ਲੈਣ ਦਾ ਹੁਕਮ ਭਾਰਤੀ ਰਿਜਰਵ ਬੈਂਕ ਅਤੇ ਵਿੱਤ ਮੰਤਰਾਲੇ ਨੂੰ ਬੇਨਤੀ ਕੀਤੀ ਸੀ। ਪਟੀਸ਼ਨ ਖਾਰਿਜ ਕਰਦੇ ਹੋਏ ਕਾਰਜਕਾਰੀ ਜੱਜ ਗੀਤਾ ਮਿੱਤਲ ਅਤੇ ਜੱਜ ਸੀ. ਹਰੀਸ਼ੰਕਰ ਦੇ ਬੈਂਚ ਨੇ ਕਿਹਾ, 'ਇਹ ਦੇਸ਼ ਦੇ ਧਰਮ-ਨਿਰਪੱਖ ਤਾਨੇਬਾਨੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਹੈ ਅਤੇ ਧਰਮਨਿਰਪੱਖਤਾ ਕਿਸੇ ਸਮਾਰੋਹ ਦੇ ਮੌਕੇ 'ਤੇ ਸਿੱਕੇ ਜਾਰੀ ਕਰਨ ਲਈ ਨਹੀਂ ਰੋਕਦੀ ਹੈ।''
ਅਦਾਲਤ ਨੇ ਕਿਹਾ ਹੈ ਕਿ ਪਟੀਸ਼ਨ ਦਾਇਰ ਕਰਨ ਵਾਲੇ ਆਪਣੀ ਦਲੀਲ ਸਾਬਿਤ ਨਹੀਂ ਕਰ ਸਕੇ ਹਨ ਕਿ ਧਾਰਮਿਕ ਚਿੰਨ ਨਾਲ ਜਾਰੀ ਸਿੱਕੇ ਧਰਮ-ਪਾਲਣਾ ਨੂੰ ਪ੍ਰਭਾਵਿਤ ਕਰ ਰਹੇ ਹਨ। ਅਦਾਲਤ ਨੇ ਕਿਹਾ, ''ਕਿਸੇ ਮੌਕੇ 'ਤੇ ਸਿੱਕੇ ਜਾਰੀ ਕਰਨਾ ਸਿੱਕਾਕਰਨ ਐਕਟ, 2011 ਤਹਿਤ ਪੂਰਨਤਾ ਸਰਕਾਰ ਦੇ ਅਧਿਕਾਰ ਇਲਾਕੇ 'ਚ ਆਉਂਦਾ ਹੈ।'' ਪਟੀਸ਼ਨ ਦਾਇਰ ਕਰਨ ਵਾਲਿਆਂ ਨੂੰ ਅਦਾਲਤ ਨੇ ਪੁੱਛਿਆ ਕਿ ਇਹ ਕਿਸ ਪ੍ਰਕਾਰ ਨਾਲ ਧਰਮ ਨਿਰਪੱਖ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਬੈਂਚ ਨੇ ਕਿਹਾ ਕਿ ਕਲ੍ਹ ਕਿਸੇ ਹੋਰ ਧਰਮ ਲਈ ਸਮਾਰਕ ਸਿੱਕੇ ਜਾਰੀ ਕੀਤੇ ਜਾ ਸਕਦੇ ਹਨ। ਧਰਮ-ਨਿਰਪੱਖਤਾ ਦਾ ਭਾਵ ਹੈ ਕਿ ਸਾਰੇ ਧਰਮਾਂ ਦਾ ਬਰਾਬਰ ਸੰਮਾਨ, ਇਹ ਕਿਸੇ ਧਰਮ ਨਾਲ ਭੇਦ-ਭਾਵ ਨਹੀਂ ਹਨ।