''ਆਪ'' ਦਾ ਐਲਾਨ, ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਪੂਰੀ ਤਾਕਤ ਨਾਲ ਲੜਾਂਗੇ

Tuesday, Jan 24, 2023 - 10:09 AM (IST)

''ਆਪ'' ਦਾ ਐਲਾਨ, ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਪੂਰੀ ਤਾਕਤ ਨਾਲ ਲੜਾਂਗੇ

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਜਦੋਂ ਵੀ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਹੋਣਗੀਆਂ ਤਾਂ ਉਹ ਪੂਰੀ ਤਾਕਤ ਅਤੇ ਸਿਆਸੀ ਸ਼ਕਤੀ ਨਾਲ ਲੜਨਗੇ। 'ਆਪ' ਦੇ ਰਾਸ਼ਟਰੀ ਜਨਰਲ ਸਕੱਤਰ ਸੰਦੀਪ ਪਾਠਕ ਦੀ ਪ੍ਰਧਾਨਗੀ 'ਚ ਹੋਈ ਪਾਰਟੀ ਦੀ ਇਕ ਬੈਠਕ ਵਿਚ ਇਹ ਫ਼ੈਸਲਾ ਕੀਤਾ ਗਿਆ। ਪਾਠਕ ਪਾਰਟੀ ਦੇ ਚੁਣਾਵੀ ਰਣਨੀਤੀਕਾਰ ਵੀ ਹਨ। ਬੈਠਕ 'ਚ 'ਆਪ' ਦੀ ਜੰਮੂ-ਕਸ਼ਮੀਰ ਇਕਾਈ ਦੇ ਇੰਚਾਰਜ ਇਮਰਾਨ ਹੁਸੈਨ ਅਤੇ ਅਹੁਦਾ ਅਧਿਕਾਰੀ ਸ਼ਾਮਲ ਹੋਏ।

ਇਹ ਵੀ ਪੜ੍ਹੋ- ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਦੁਨੀਆ ਦੇ ਸਭ ਤੋਂ ਵਧੀਆ ਸਕੂਲ ਬਣਾਉਣਾ ਚਾਹੁੰਦੇ ਹਾਂ : ਕੇਜਰੀਵਾਲ

ਬੈਠਕ ਨੂੰ ਸੰਬੋਧਿਤ ਕਰਦਿਆਂ ਪਾਠਕ ਨੇ ਕਿਹਾ ਕਿ 'ਆਪ' ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਅਤੇ ਪੰਚਾਇਤ ਚੋਣਾਂ ਲੜੇਗੀ। 'ਆਪ' ਨੇ ਬੈਠਕ ਦੌਰਾਨ ਪਾਠਕ ਦੇ ਹਵਾਲੇ ਤੋਂ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਵਿਚ ਵਿਧਾਨ ਸਭਾ ਅਤੇ ਪੰਚਾਇਤੀ ਚੋਣਾਂ ਪੂਰੀ ਤਾਕਤ ਅਤੇ ਸਿਆਸੀ ਸ਼ਕਤੀ ਨਾਲ ਲੜਾਂਗੇ। ਪਾਠਕ ਨੇ 'ਆਪ' ਦੇ ਜੰਮੂ-ਕਸ਼ਮੀਰ ਅਗਵਾਈ ਨਾਲ ਹਰੇਕ ਸ਼ਹਿਰ ਅਤੇ ਪਿੰਡ 'ਚ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਤੇਜ਼ ਕਰਨ ਨੂੰ ਕਿਹਾ।

ਇਹ ਵੀ ਪੜ੍ਹੋ-  'ਭਾਰਤ ਜੋੜੋ ਯਾਤਰਾ' 'ਚ ਰਾਹੁਲ ਦਾ ਹਮਸ਼ਕਲ ਬਣਿਆ ਖਿੱਚ ਦਾ ਕੇਂਦਰ, ਟੀ-ਸ਼ਰਟ ਪਹਿਨੇ ਹੋਏ ਆਇਆ ਨਜ਼ਰ

ਉਨ੍ਹਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ 'ਆਪ' ਦੇ ਕੰਮ ਅਤੇ ਸੰਰਚਨਾਤਮਕ ਵਿਕਾਸ ਦੀ ਵੀ ਸਮੀਖਿਆ ਕੀਤੀ। ਇਕ ਬਿਆਨ ਮੁਤਾਬਕ ਇਸ ਬੈਠਕ 'ਚ 'ਆਪ' ਦੀਆਂ ਵੱਖ-ਵੱਖ ਕਮੇਟੀਆਂ ਦੇ ਪ੍ਰਧਾਨ ਅਤੇ ਸਹਿ-ਪ੍ਰਧਾਨ ਅਤੇ ਜੰਮੂ-ਕਸ਼ਮੀਰ ਇਕਾਈ ਦੇ ਸਾਰੇ ਜ਼ਿਲ੍ਹਾ ਪ੍ਰਧਾਨ ਸ਼ਾਮਲ ਹੋਏ। 


author

Tanu

Content Editor

Related News