ਕੀ ‘ਆਪ’ ਨੂੰ 40 ਸੀਟਾਂ ਮਿਲਣਗੀਆਂ?

Wednesday, Feb 05, 2025 - 11:56 PM (IST)

ਕੀ ‘ਆਪ’ ਨੂੰ 40 ਸੀਟਾਂ ਮਿਲਣਗੀਆਂ?

ਨੈਸ਼ਨਲ ਡੈਸਕ- ‘ਆਪ’ ਭਾਵੇਂ ਹੈਟ੍ਰਿਕ ਦੀ ਉਮੀਦ ਕਰ ਰਹੀ ਹੋਵੇ ਪਰ ਉਸ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਮੰਨਿਆ ਹੈ ਕਿ 2025 ਵਿਚ 62 ਸੀਟਾਂ ਇਕ ਮ੍ਰਿਗਤ੍ਰਿਸ਼ਨਾ ਹੋਵੇਗੀ। ਉਨ੍ਹਾਂ ਦਾ ਦਾਅਵਾ ਹੈ ਕਿ ‘ਆਪ’ 55 ਸੀਟਾਂ ਜਿੱਤੇਗੀ ਭਾਵ 7 ਸੀਟਾਂ ਘੱਟ। ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਜਨਤਕ ਇਕਬਾਲੀਆ ਬਿਆਨ ਨਾਲ ‘ਆਪ’ ਦੀ ਇਮਾਨਦਾਰ ਰਾਜਨੀਤੀ ਦਾ ਇਕ ਹੋਰ ਸੰਦੇਸ਼ ਜਾਏਗਾ ਪਰ ਸੱਚਾਈ ਕੌੜੀ ਲੱਗਦੀ ਹੈ। 

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਵੱਡੀਆਂ ਰੈਲੀਆਂ ਤੇ ਆਪਣੇ ਵਿਸ਼ਾਲ ਚੋਣ ਤੰਤਰ ਦੀ ਜਲਦੀ ਸ਼ੁਰੂਆਤ ਦੇ ਜ਼ੋਰ ’ਤੇ ਭਾਜਪਾ ਬੇਸ਼ੱਕ ਇਸ ਵਾਰ ਜਿੱਤ ਦਾ ਦਾਅਵਾ ਕਰ ਰਹੀ ਹੈ ਪਰ ਅੰਦਰੂਨੀ ਤੌਰ ’ਤੇ ਭਾਜਪਾ ਲੀਡਰਸ਼ਿਪ ਬਹੁਤ ਖੁਸ਼ ਹੋਵੇਗੀ ਜੇਕਰ ‘ਆਪ’ ਨੂੰ 38 ਸੀਟਾਂ ਦੇ ਅੰਕੜਿਆਂ ਦੇ ਹੇਠਾਂ ਰੋਕ ਲਿਆ ਜਾਵੇ ਜਿਸ ਵਿਚ ਬਹੁਮਤ ਦਾ ਅੰਕੜਾ 36 ਸੀਟਾਂ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੇਕਰ ‘ਆਪ’ 40 ਸੀਟਾਂ ਦੇ ਅੰਕੜੇ ਛੂਹ ਲੈਂਦੀ ਹੈ, ਤਾਂ ਚੋਣਾਂ ਤੋਂ ਬਾਅਦ ਦਾ ਦ੍ਰਿਸ਼ ਦਿਲਚਸਪ ਹੋਵੇਗਾ ਅਤੇ ਭਾਜਪਾ ਬਾਅਦ ਵਿਚ ਇਸ ਦਾ ਲਾਭ ਉਠਾ ਸਕਦੀ ਹੈ।

ਭਾਜਪਾ ਦੇ ਅੰਦਰੂਨੀ ਸਰਵੇਖਣਾਂ ਤੋਂ ਸੰਕੇਤ ਮਿਲਿਆ ਹੈ ਕਿ ਭਗਵਾ ਪਾਰਟੀ ਆਪਣੇ ਜ਼ੋਰ ’ਤੇ ਬਹੁਮਤ ਪ੍ਰਾਪਤ ਨਹੀਂ ਕਰ ਸਕਦੀ ਹੈ। ਇਹ 25-28 ਸੀਟਾਂ ਦੇ ਵਿਚਕਾਰ ਕਿਤੇ ਵੀ ਪਹੁੰਚ ਸਕਦੀ ਹੈ ਕਿਉਂਕਿ 25 ਤੋਂ ਵੱਧ ਸੀਟਾਂ ’ਤੇ ਤਿਕੋਣੀ ਮੁਕਾਬਲਾ ਹੈ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਦਿੱਲੀ ਦੀ ਰਾਜਨੀਤੀ ਵਿਚ 10 ਸਾਲਾਂ ਤੱਕ ਹਾਸ਼ੀਏ ’ਤੇ ਰਹਿਣ ਤੋਂ ਬਾਅਦ ਵੀ ਕਾਂਗਰਸ ਵਾਪਸੀ ਦੀ ਉਮੀਦ ਕਰ ਰਹੀ ਹੈ ਪਰ ਉਸ ਨੂੰ ਘੱਟ ਗਿਣਤੀ ਵੋਟ ਨਹੀਂ ਮਿਲ ਸਕਦੇ, ਜਿਵੇਂ ਕਿ ਅੱਜ ਦੇ ਵੋਟਿੰਗ ਪੈਟਰਨ ਤੋਂ ਪਤਾ ਲੱਗਦਾ ਹੈ। 

ਅੰਦਰੂਨੀ ਸਰਵੇਖਣ ਨੇ ‘ਆਪ’ ਲੀਡਰਸ਼ਿਪ ਨੂੰ ਇਹ ਵੀ ਸੰਕੇਤ ਦਿੱਤਾ ਕਿ ‘ਸ਼ੀਸ਼ ਮਹਿਲ’ ਵਿਵਾਦ ਨੇ ਪਾਰਟੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਪਰ ਇਹ ਵੀ ਦੇਖਿਆ ਗਿਆ ਹੈ ਕਿ ਦਲਿਤ ਅਤੇ ਪੱਛੜੇ ਤਬਕੇ ਦੇ ਲੋਕ ‘ਆਪ’ ਨਾਲ ਬਣੇ ਹੋਏ ਹਨ। ਫਿਰ ਵੀ ‘ਆਪ’ ਲਈ 40 ਸੀਟਾਂ ਹਾਸਲ ਕਰਨਾ ਬਹੁਤ ਔਖਾ ਕੰਮ ਲਗਦਾ ਹੈ। ਕੇਂਦਰ ਵਿਚ ਸੱਤਾਧਾਰੀ ਪਾਰਟੀ ਉਪ ਰਾਜਪਾਲ ਵੀ. ਕੇ. ਸਕਸੈਨਾ ਤੋਂ ਵੀ ਖੁਸ਼ ਹੈ, ਜਿਨ੍ਹਾਂ ਨੇ ‘ਆਪ’ ਨੂੰ ਉਨ੍ਹਾਂ ਥਾਵਾਂ ’ਤੇ ਉਜਾਗਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ, ਜਿੱਥੇ ਭਾਜਪਾ 10 ਸਾਲ ਨਾਕਾਮ ਰਹੀ। ਨਤੀਜਿਆਂ ਦੇ ਬਾਵਜੂਦ ਸਕਸੈਨਾ ਦਾ ਭਵਿੱਖ ਉੱਜਵਲ ਹੈ।


author

Rakesh

Content Editor

Related News