ਤਲਾਕ ਪਟੀਸ਼ਨ ਪੈਂਡਿੰਗ ਰਹਿਣ ਦੌਰਾਨ ਪਤਨੀ ਸਹੁਰਾ-ਘਰ ਵਰਗੀਆਂ ਸਹੂਲਤਾਂ ਦੀ ਹੱਕਦਾਰ : ਅਦਾਲਤ
Thursday, Nov 21, 2024 - 12:31 AM (IST)

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਕਿਹਾ ਕਿ ਤਲਾਕ ਦੀ ਪਟੀਸ਼ਨ ਪੈਂਡਿੰਗ ਰਹਿਣ ਦੌਰਾਨ ਪਤਨੀ ਨੂੰ ਉਸੇ ਤਰ੍ਹਾਂ ਦੀਆਂ ਸਹੂਲਤਾਂ ਪਾਉਣ ਦਾ ਅਧਿਕਾਰ ਹੈ, ਜੋ ਉਸ ਨੂੰ ਸਹੁਰੇ ਘਰ ’ਚ ਮਿਲਦੀਆਂ ਹਨ।
ਜਸਟਿਸ ਵਿਕਰਮਨਾਥ ਅਤੇ ਜਸਟਿਸ ਪੀ. ਬੀ. ਵਰਾਲੇ ਦੀ ਬੈਂਚ ਨੇ ਕੇਰਲ ਦੇ ਇਕ ਡਾਕਟਰ ਤੋਂ ਵੱਖ ਰਹਿ ਰਹੀ ਉਨ੍ਹਾਂ ਦੀ ਪਤਨੀ ਨੂੰ ਦਿੱਤੇ ਜਾਣ ਵਾਲਾ ਅੰਤ੍ਰਿਮ ਗੁਜਾਰਾ ਭੱਤਾ ਵਧਾ ਕੇ 1.75 ਲੱਖ ਰੁਪਏ ਪ੍ਰਤੀ ਮਹੀਨਾ ਕਰ ਦਿੱਤਾ। ਹਾਈ ਕੋਰਟ ਨੇ ਅੰਤ੍ਰਿਮ ਗੁਜਾਰਾ ਭੱਤਾ ਘੱਟ ਕਰ ਦਿੱਤਾ ਸੀ।
ਫੈਮਲੀ ਕੋਰਟ ਨੇ ਡਾਕਟਰ ਦੀ ਪਤਨੀ ਨੂੰ 1.75 ਲੱਖ ਰੁਪਏ ਅੰਤ੍ਰਿਮ ਗੁਜਾਰਾ ਭੱਤਾ ਦੇਣ ਦਾ ਹੁਕਮ ਦਿੱਤਾ ਸੀ, ਉੱਥੇ ਹੀ ਮਦਰਾਸ ਹਾਈ ਕੋਰਟ ਨੇ ਇਸ ਰਾਸ਼ੀ ਨੂੰ ਘਟਾ ਕੇ 80,000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਸੀ।