ਨਾਰਾਜ਼ ਪਤਨੀ ਨੇ ਪੀ ਲਿਆ ਤੇਜ਼ਾਬ, ਮੌਤ

12/17/2017 5:45:34 PM

ਬਿਜ਼ਨੌਰ— ਉਤਰ ਪ੍ਰਦੇਸ਼ ਦੇ ਬਿਜ਼ਨੌਰ 'ਚ ਇਕ ਦਿਲ-ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਘਰ 'ਚ ਖਾਣਾ ਬਣਾਉਣ ਲਈ ਗੈਸ ਨਾ ਹੋਣ ਦੇ ਲਈ ਪਤੀ-ਪਤਨੀ 'ਚ ਝਗੜਾ ਹੋ ਗਿਆ। ਜਿਸ ਦੇ ਬਾਅਦ ਪਤਨੀ ਨੂੰ ਪਤੀ ਦੀ ਗੱਲ ਇੰਨੀ ਬੁਰੀ ਲੱਗੀ ਕਿ ਉਸ ਨੇ ਬੈਟਰੀ ਤੋਂ ਤੇਜ਼ਾਬ ਕੱਢ ਕੇ ਪੀ ਲਿਆ। ਤੇਜ਼ਾਬ ਪੀਂਦੇ ਹੀ ਉਸ ਦੀ ਹਾਲਤ ਖਰਾਬ ਹੋ ਗਈ। ਇਸ ਦੇ ਬਾਅਦ ਔਰਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਮਾਮਲਾ ਥਾਣਾ ਨਹਟੌਰ ਖੇਤਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁੱਹਲਾ ਝੀਲ ਕਾਲੋਨੀ ਦੇ ਰਹਿਣ ਵਾਲੇ ਰਾਜੂ ਅਤੇ ਉਸ ਦੀ ਪਤਨੀ ਨਿਰਦੇਸ਼ ਵਿਚਕਾਰ ਸ਼ਨੀਵਾਰ ਰਾਤੀ ਖਾਣਾ ਬਣਾਉਣ ਨੂੰ ਲੈ ਕੇ ਝਗੜਾ ਹੋ ਗਿਆ। ਝਗੜੇ ਦਾ ਕਾਰਨ ਘਰ 'ਚ ਗੈਸ ਨਾ ਹੋਣਾ ਦੱਸਿਆ ਜਾ ਰਿਹਾ ਹੈ। ਝਗੜੇ ਦੇ ਬਾਅਦ ਦੋਹੇਂ ਪਤੀ-ਪਤਨੀ ਵੱਖ ਕਮਰਿਆਂ 'ਚ ਸੌ ਗਏ। ਇਸ ਮਾਮਲੇ 'ਚ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨਿਰਦੇਸ਼ ਰਾਤੀ ਉਠੀ ਅਤੇ ਜਾ ਕੇ ਬੈਟਰੀ ਤੋਂ ਤੇਜ਼ਾਬ ਕੱਢ ਕੇ ਪੀ ਗਈ। ਤੇਜ਼ਾਬ ਪੀਂਦੇ ਹੀ ਉਸ ਦੀ ਹਾਲਤ ਵਿਗੜਨ ਲੱਗੀ। ਰਾਤ 'ਚ ਹੀ ਮੁੱਹਲੇ ਦੇ ਲੋਕਾਂ ਨੇ ਨਿਰਦੇਸ਼ ਨੂੰ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਜਿੱਥੇ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News