4 ਪ੍ਰੇਮੀਆਂ ਨਾਲ ਮਿਲ ਕੇ ਪਤਨੀ ਨੇ ਕੀਤੇ ਪਤੀ ਦੇ 3 ਟੁਕੜੇ

Thursday, May 10, 2018 - 01:32 PM (IST)

ਗੋਆ— ਗੋਆ ਦੀ ਪੁਲਸ ਨੇ 30 ਸਾਲ ਦੀ ਕਲਪਨਾ ਨੂੰ ਗ੍ਰਿਫਤਾਰ ਕੀਤਾ ਹੈ। ਕਲਪਨਾ 'ਤੇ ਆਰੋਪ ਹੈ ਕਿ ਉਸ ਨੇ 4 ਪ੍ਰੇਮੀਆਂ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕੀਤਾ ਅਤੇ ਉਸ ਦੇ 3 ਟੁਕੜੇ ਕਰਵਾ ਕੇ ਵੱਖ-ਵੱਖ ਸਥਾਨਾਂ 'ਤੇ ਬੋਰੀ 'ਚ ਭਰ ਕੇ ਦਫਨਾ ਦਿੱਤੇ। ਇਨ੍ਹਾਂ ਚਾਰ ਪ੍ਰੇਮੀਆਂ ਦੀ ਪਛਾਣ ਰਾਜਸਥਾਨ ਦੇ ਪੰਕਜ ਪਵਾਰ, ਮਾਰੇਗਾਓ ਦੇ ਅਕੀਮ, ਆਦਿਤਿਆ ਗੁੱਜਰ ਅਤੇ ਅਬਦੁਲ ਸ਼ੇਖ ਦੇ ਤੌਰ 'ਤੇ ਹੋਈ ਹੈ। 
3 ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਆਦਿਤਿਆ ਹੁਣ ਤੱਕ ਫਰਾਰ ਹੈ। ਪੁਲਸ ਨੇ ਦੱਸਿਆ ਕਿ ਬਸਵਰਾਜ ਨਾਰਥ ਗੋਆ 'ਚ ਡਰਾਈਵਰ ਸਨ। ਉਸ ਦੀ ਪਤਨੀ ਦੇ 4 ਵਿਅਕਤੀਆਂ ਨਾਲ ਨਾਜਾਇਜ਼ ਸੰਬੰਧ ਸਨ। ਬਸਵਰਾਜ ਨੂੰ ਕਲਪਨਾ 'ਤੇ ਸ਼ੱਕ ਹੋ ਗਿਆ। 1 ਅਪ੍ਰੈਲ ਨੂੰ ਦੋਵਾਂ ਵਿਚਕਾਰ ਇਸ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ।
ਪੁਲਸ ਮੁਤਾਬਕ ਝਗੜੇ ਦੇ ਬਾਅਦ ਕਲਪਨਾ ਨੇ ਆਪਣੇ ਪ੍ਰੇਮੀਆਂ ਨਾਲ ਮਿਲ ਕੇ ਬਸਵਰਾਜ ਦੇ ਕਤਲ ਦੀ ਯੋਜਨਾ ਬਣਾਈ। ਉਸ ਨੇ ਆਪਣੇ ਚਾਰਾਂ ਪ੍ਰੇਮੀਆਂ ਨੂੰ ਬੁਲਾਇਆ। ਕਲਪਨਾ ਨੇ ਬਸਵਰਾਜ ਦੇ ਗਲੇ 'ਚ ਰੱਸੀ ਪਾ ਰੱਖੀ ਸੀ ਅਤੇ ਆਦਿਤਿਆ ਨੇ ਉਸ ਦੇ ਪੈਰ ਫੜ ਕੇ ਉਸ ਨੂੰ ਹੇਠਾਂ ਸੁੱਟ ਦਿੱਤਾ। ਬਾਕੀ ਤਿੰਨਾਂ ਨੇ ਮਿਲ ਕੇ ਬਸਵਰਾਜ ਦੇ 3 ਟੁਕੜੇ ਕਰ ਦਿੱਤੇ। ਪੰਜਾਂ ਨੇ ਮਿਲ ਕੇ ਲਾਸ਼ ਦੇ ਟੁਕੜੇ ਵੱਖ-ਵੱਖ ਬੈਗ 'ਚ ਭਰੇ ਅਤੇ ਉਸ ਨੂੰ ਅਨਮੋਡ ਘਾਟ ਕੋਲ ਲੈ ਗਏ। ਇੱਥੇ ਨੇ ਤਿੰਨ ਵੱਖ-ਵੱਖ ਸਥਾਨਾਂ 'ਤੇ ਇਹ ਬੈਗ ਦਫਨਾ ਦਿੱਤੇ। ਪੁਲਸ ਨੇ ਦੱਸਿਆ ਕਿ ਬਸਵਰਾਜ ਗੋਆ 'ਚ ਆਪਣੀ ਪਤਨੀ ਨਾਲ ਰਹਿ ਰਿਹਾ ਸੀ। ਇੱਥੇ ਉਸ ਦੇ ਪਰਿਵਾਰ ਦਾ ਕੋਈ ਹੋਰ ਮੈਬਰ ਜਾਂ ਰਿਸ਼ਤੇਦਾਰ ਨਹੀਂ ਰਹਿੰਦਾ ਸੀ। ਉਸ ਦੇ ਲਾਪਤਾ ਹੋਣ ਦੀ ਸੂਚਨਾ ਪੁਲਸ ਨੂੰ ਨਹੀਂ ਮਿਲੀ ਸੀ। ਪੁਲਸ ਇਸ ਕੇਸ ਤੋਂ ਅਣਜਾਣ ਸੀ। 
ਗੋਆ ਦੇ ਐਸ.ਪੀ ਅਰਵਿੰਦ ਗਵਾਸ ਨੇ ਦੱਸਿਆ ਕਿ ਕਲਪਨਾ ਦੇ ਪਤੀ ਮੁਹੱਲੇ ਵਾਸੀਆਂ ਨੂੰ ਨਜ਼ਰ ਨਹੀਂ ਆ ਰਿਹਾ ਸੀ। ਕਲਪਨਾ ਦੇ ਵਿਵਹਾਰ 'ਚ ਵੀ ਬਦਲਾਅ ਦਿੱਖ ਰਿਹਾ ਸੀ। ਕੁਝ ਗੁਆਂਢ ਦੇ ਲੋਕਾਂ ਨੇ ਪੁਲਸ ਨੂੰ ਫੋਨ ਕਰਕੇ ਕਲਪਨਾ 'ਤੇ ਸ਼ੱਕ ਜਤਾਇਆ। ਪੁਲਸ ਨੇ ਉਸ ਤੋਂ ਪੁੱਛਗਿਛ ਕੀਤੀ ਤਾਂ ਉਸ ਨੇ ਵਾਰਦਾਤ ਕਬੂਲ ਕਰ ਲਈ। ਪੁਲਸ ਨੇ ਦੋਸ਼ੀਆਂ ਖਿਲਾਫ ਆਈ.ਪੀ.ਸੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜੇਲ ਭੇਜ ਦਿੱਤਾ ਹੈ।


Related News