ਜਜ਼ਬੇ ਨੂੰ ਸਲਾਮ! ਨੌਕਰੀ ਲਈ ਸਾੜ੍ਹੀ ''ਚ ਨੰਗੇ ਪੈਰੀਂ ਦੌੜੀ ਵਿਧਵਾ ਮਾਂ, ਪੂਰੀ ਕੀਤੀ ਭਰਤੀ ਦੀ ਰੇਸ (Video)
Tuesday, Oct 06, 2026 - 05:26 PM (IST)
ਨੈਸ਼ਨਲ ਡੈਸਕ : ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਦੇ ਸੋਸੋ ਪਿੰਡ ਦੀ ਰਹਿਣ ਵਾਲੀ 27 ਸਾਲਾ ਵਿਧਵਾ ਮਾਂ ਕਵਿਤਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਗਰੀਬੀ ਤੇ ਮਜਬੂਰੀ ਦੇ ਬਾਵਜੂਦ ਕਵਿਤਾ ਨੇ ਹੋਮਗਾਰਡ ਭਰਤੀ ਦੇ ਟ੍ਰਾਇਲ ਲਈ ਰਵਾਇਤੀ ਸਾੜ੍ਹੀ ਪਹਿਨ ਕੇ ਤੇ ਨੰਗੇ ਪੈਰ 1600 ਮੀਟਰ ਦੀ ਔਖੀ ਦੌੜ ਸਫ਼ਲਤਾਪੂਰਵਕ ਪੂਰੀ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਕਵਿਤਾ ਦੇ ਘਰ ਦੀ ਮਾਲੀ ਹਾਲਤ ਬਹੁਤ ਖਰਾਬ ਹੈ ਤੇ ਉਸ ਕੋਲ ਟ੍ਰੈਕ ਸੂਟ ਜਾਂ ਜੁੱਤੇ ਖਰੀਦਣ ਲਈ ਵੀ ਪੈਸੇ ਨਹੀਂ ਸਨ। ਇਸ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਤਪਦੀ ਧੁੱਪ ਵਿੱਚ ਖਾਲੀ ਪੈਰੀਂ ਹੀ ਮੈਦਾਨ ਵਿੱਚ ਉੱਤਰ ਗਈ। ਜਿੱਥੇ ਇਸ ਟ੍ਰਾਇਲ ਦੌੜ ਨੂੰ ਪੂਰਾ ਕਰਨ ਲਈ ਉਮੀਦਵਾਰਾਂ ਨੂੰ 10 ਮਿੰਟ ਦਾ ਸਮਾਂ ਦਿੱਤਾ ਗਿਆ ਸੀ, ਉੱਥੇ ਕਵਿਤਾ ਨੇ ਆਪਣੇ ਦੋ ਛੋਟੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ 10 ਮਿੰਟ ਦੀ ਦੂਰੀ ਨੂੰ ਮਹਿਜ਼ 6 ਮਿੰਟਾਂ ਵਿੱਚ ਹੀ ਪੂਰਾ ਕਰ ਲਿਆ।
ਕਵਿਤਾ ਦੇ ਪਤੀ ਦੀਪਕ ਮਹਤੋ ਦੀ ਲਗਭਗ ਤਿੰਨ ਸਾਲ ਪਹਿਲਾਂ ਲੰਬੀ ਬੀਮਾਰੀ ਤੋਂ ਬਾਅਦ ਮੌਤ ਹੋ ਗਈ ਸੀ। ਪਤੀ ਦੇ ਦਿਹਾਂਤ ਤੋਂ ਬਾਅਦ ਦੋ ਬੱਚਿਆਂ ਅਤੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਕਵਿਤਾ ਦੇ ਮੋਢਿਆਂ 'ਤੇ ਆ ਗਈ। ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਉਸ ਨੇ ਕੁਝ ਸਮਾਂ ਸਿਕਿਓਰਿਟੀ ਗਾਰਡ ਦੇ ਰੂਪ ਵਿੱਚ ਵੀ ਨੌਕਰੀ ਕੀਤੀ।
यह सुंदर तस्वीर झारखंड के रामगढ़ की है होमगार्ड बनने की उम्मीद में साड़ी पहनकर नंगे पांव दौड़ी महिला….! #jharkhand #homeguard #womenspower https://t.co/Yryuhwoelh
— Mukesh singh (@Mukesh_Journo) October 6, 2026
ਆਪਣੇ ਬੱਚਿਆਂ ਨੂੰ ਚੰਗੀ ਜ਼ਿੰਦਗੀ ਦੇਣ ਲਈ ਕਵਿਤਾ ਰੋਜ਼ਾਨਾ ਸਵੇਰੇ 4 ਵਜੇ ਉੱਠ ਕੇ ਦੋ ਘੰਟੇ ਦੌੜ ਲਗਾ ਕੇ ਪੁਲਿਸ ਅਤੇ ਹੋਮਗਾਰਡ ਭਰਤੀ ਦੀ ਤਿਆਰੀ ਕਰਦੀ ਹੈ। ਇੱਕ ਨਿੱਜੀ ਟ੍ਰੇਨਿੰਗ ਸੈਂਟਰ ਵੱਲੋਂ ਕਰਵਾਏ ਗਏ ਟ੍ਰਾਇਲ ਵਿੱਚ ਉਸ ਨੇ ਸਾੜ੍ਹੀ ਅਤੇ ਨੰਗੇ ਪੈਰੀਂ ਦੌੜ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਸ ਦੇ ਇਸ ਜਜ਼ਬੇ ਨੂੰ ਦੇਖ ਕੇ ਅੰਕਿਤ ਰਨਰ ਅਕੈਡਮੀ ਨੇ ਉਸ ਦੇ ਘਰ ਪਹੁੰਚ ਕੇ ਉਸ ਦਾ ਸਨਮਾਨ ਵੀ ਕੀਤਾ। ਰਾਮਗੜ੍ਹ ਜ਼ਿਲ੍ਹੇ ਵਿੱਚ ਹੋਮਗਾਰਡ ਦੀਆਂ 284 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਇਸ ਭਰਤੀ ਵਿੱਚ ਔਰਤਾਂ ਲਈ 50 ਫੀਸਦੀ ਸੀਟਾਂ ਰਿਜ਼ਰਵਡ ਹਨ, ਜਦਕਿ ਕਵਿਤਾ ਵਰਗੀਆਂ ਵਿਧਵਾ ਅਤੇ ਤਲਾਕਸ਼ੁਦਾ ਔਰਤਾਂ ਲਈ 5 ਫੀਸਦੀ ਵਾਧੂ ਰਾਖਵੇਂਕਰਨ ਦੀ ਵਿਸ਼ੇਸ਼ ਵਿਵਸਥਾ ਹੈ ਜੋ ਸਰਕਾਰੀ ਨੌਕਰੀ ਪਾਉਣ ਵਿੱਚ ਮਦਦਗਾਰ ਸਾਬਿਤ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
