ਗਰੀਬਾਂ ਨੂੰ ਮੁਫ਼ਤ ਇਲਾਜ ਦੇਣ ਦਾ ਵਾਅਦਾ ਕਰਨ ਵਾਲੇ ਹਸਪਤਾਲ, ਇਲਾਜ ਸਮੇਂ ਮੂੰਹ ਕਿਉਂ ਮੋੜ ਲੈਂਦੇ ਹਨ : ਹਾਈਕੋਰਟ

Friday, Dec 15, 2017 - 01:18 PM (IST)

ਗਰੀਬਾਂ ਨੂੰ ਮੁਫ਼ਤ ਇਲਾਜ ਦੇਣ ਦਾ ਵਾਅਦਾ ਕਰਨ ਵਾਲੇ ਹਸਪਤਾਲ, ਇਲਾਜ ਸਮੇਂ ਮੂੰਹ ਕਿਉਂ ਮੋੜ ਲੈਂਦੇ ਹਨ : ਹਾਈਕੋਰਟ

ਚੰਡੀਗੜ੍ਹ — ਹੁੱਡਾ ਤੋਂ ਸਸਤੇ ਪਲਾਟ ਲੈ ਕੇ ਗਰੀਬਾਂ ਨੂੰ ਮੁਫਤ ਇਲਾਜ ਦੇਣ ਦਾ ਵਾਅਦਾ ਕਰਨ ਵਾਲੇ ਵੱਡੇ-ਵਡੇ ਹਸਪਤਾਲ ਬਾਅਦ 'ਚ ਗਰੀਬਾਂ ਦੇ ਇਲਾਜ ਤੋਂ ਮੂੰਹ ਕਿਉਂ ਮੋੜ ਲੈਂਦੇ ਹਨ? ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਹ ਟਿੱਪਣੀ ਗੁਰੂਗਰਾਮ ਨਿਵਾਸੀ ਅਸੀਮ ਤਕਯਾਰ ਵਲੋਂ ਦਾਖਲ ਪਟੀਸ਼ਨ 'ਤੇ ਸੁਣਵਾਈ ਦੇ ਦੌਰਾਨ ਕੀਤੀ। ਪਟੀਸ਼ਨ 'ਚ ਦੋਸ਼ ਲਗਾਇਆ ਗਿਆ ਹੈ ਕਿ ਵੱਡੇ ਹਸਪਤਾਲ ਸਸਤੀ ਜ਼ਮੀਨ ਲੈਣ ਦੇ ਸਮੇਂ ਜਿਹੜਾ ਐਗਰੀਮੈਂਟ ਸਾਈਨ ਕਰਦੇ ਹਨ ਉਨ੍ਹਾਂ ਸ਼ਰਤਾਂ ਦੀ ਪਾਲਣਾ ਕਿਉਂ ਨਹੀਂ ਕਰਦੇ। ਹਾਈਕੋਰਟ ਨੇ ਗੁਰੂਗਰਾਮ ਦੇ ਤਿੰਨ ਹਸਪਤਾਲ ਮੇਦਾਂਤਾ, ਆਰਟੋਮਿਸ ਮੈਡੀਕੇਅਰ ਸਰਵਸਿਜ਼ ਅਤੇ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਨੂੰ ਪੁੱਛਿਆ ਹੈ ਕਿ ਉਨ੍ਹਾਂ ਨੇ ਪਿਛਲੇ ਤਿੰਨ ਸਾਲਾ 'ਚ ਕਿੰਨੇ ਗਰੀਬਾਂ ਨੂੰ ਮੁਫਤ ਇਲਾਜ ਅਤੇ ਓਪੀਡੀ ਦੀ ਸੇਵਾ ਦਿੱਤੀ ਹੈ। ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਮੇਦÎਾਂਤਾ ਅਤੇ ਆਰਟੋਮਿਸ ਮੈਡੀਕੇਅਰ ਸਰਵਸਿਜ਼ ਨੇ ਪੂਰੀ ਜਾਣਕਾਰੀ ਕੋਰਟ ਨੂੰ ਦੇ ਦਿੱਤੀ ਹੈ ਪਰ ਫੋਰਟਿਸ ਮੈਮੋਰੀਅਲ ਨੇ ਕੁਝ ਹੋਰ ਸਮਾਂ ਮੰਗਿਆ ਹੈ। ਹਾਈਕੋਰਟ ਨੇ ਫੋਰਟਿਸ ਨੂੰ ਜਾਣਕਾਰੀ ਦੇਣ ਲਈ ਆਖਰੀ ਮੌਕਾ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਨੂੰ  ਆਦੇਸ਼ ਦਿੱਤੇ ਹਨ ਕਿ ਉਹ ਮੇਦਾਂਤਾ ਹਸਪਤਾਲ, ਆਰਟੋਮਿਸ ਹਸਪਤਾਲ ਦੀ ਸਰਵਸਿਜ਼ ਰਿਪੋਰਟ ਦੀ ਜਾਂਚ ਕਰਕੇ ਕੋਰਟ ਨੂੰ ਰਿਪੋਰਟ ਦੇਣ।


Related News