ਅੱਤਵਾਦੀ ਸੰਗਠਨ ਦੀ ਧਮਕੀ, 'ਜਿਸ ਨੇ ਦਿੱਤਾ ਭਾਜਪਾ ਦਾ ਸਾਥ, ਉਸ ਦਾ ਹੋਵੇਗਾ ਵਸੀਮ ਵਰਗਾ ਹਾਲ'
Saturday, Jul 11, 2020 - 10:38 PM (IST)

ਸ਼੍ਰੀਨਗਰ : ਬਾਂਡੀਪੋਰ 'ਚ ਭਾਜਪਾ ਨੇਤਾ ਵਸੀਮ ਬਾਰੀ, ਪਿਤਾ ਅਤੇ ਭਰਾ ਦੀ ਹੱਤਿਆ ਤੋਂ ਬਾਅਦ ਅੱਤਵਾਦੀ ਸੰਗਠਨ ਤਹਿਰੀਕ-ਉਲ-ਮੁਜਾਹਿਦੀਨ ਵੱਲੋਂ ਕਈ ਇਲਾਕਿਆਂ 'ਚ ਲਗਾਏ ਗਏ ਧਮਕੀ ਭਰੇ ਪੋਸਟਰਾਂ ਨੇ ਲੋਕਾਂ 'ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਅੱਤਵਾਦੀ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਜਿਸ ਨੇ ਵੀ ਭਾਜਪਾ ਦਾ ਸਾਥ ਦਿੱਤਾ ਉਸ ਦਾ ਵੀ ਵਸੀਮ ਬਾਰੀ ਵਰਗਾ ਹੀ ਹਾਲ ਹੋਵੇਗਾ।