ਹਾਥਰਸ ਦੀ ਦੁਖਦ ਘਟਨਾ ਦਾ ਜ਼ਿੰਮੇਵਾਰ ਕੌਣ: ਪ੍ਰਿਅੰਕਾ ਗਾਂਧੀ

07/03/2024 5:27:47 PM

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਭਾਜੜ ਦੀ ਘਟਨਾ ਵਿਚ 122 ਲੋਕਾਂ ਦੇ ਮਾਰੇ ਜਾਣ 'ਤੇ ਬੁੱਧਵਾਰ ਨੂੰ ਦੁੱਖ ਜਤਾਇਆ ਅਤੇ ਸਵਾਲ ਕੀਤਾ ਕਿ ਇਸ ਦੁਖਦ ਘਟਨਾ ਦਾ ਜ਼ਿੰਮੇਵਾਰ ਕੌਣ ਹੈ? ਉਨ੍ਹਾਂ ਨੇ ਇਹ ਵੀ ਕਿਹਾ ਕਿ ਲੀਪਾਪੋਤੀ ਕਰਨ ਦੀ ਬਜਾਏ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਕਾਰਵਾਈ ਕਰੇ ਅਤੇ ਅਜਿਹੇ ਹਾਦਸਿਆਂ ਨੂੰ ਰੋਕਣ ਦੀ ਯੋਜਨਾ ਤਿਆਰ ਕਰੇ ਪਰ ਅਜਿਹਾ ਨਹੀਂ ਹੋ ਰਿਹਾ ਹੈ। ਹਾਥਰਸ ਵਿਚ ਮੰਗਲਵਾਰ ਨੂੰ ਇਕ ਸਤਿਸੰਗ ਪ੍ਰੋਗਰਾਮ ਦੌਰਾਨ ਮਚੀ ਭਾਜੜ ਦੀ ਇਸ ਘਟਨਾ 'ਚ 122 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।

ਪ੍ਰਿਅੰਕਾ ਨੇ 'ਐਕਸ' 'ਤੇ ਪੋਸਟ ਕੀਤਾ ਕਿ ਇਜਾਜ਼ਤ ਤੋਂ ਤਿੰਨ ਗੁਣਾ ਜ਼ਿਆਦਾ ਭੀੜ, ਮੌਕੇ 'ਤੇ ਪ੍ਰਸ਼ਾਸਨ ਨਹੀਂ, ਭੀੜ ਮੈਨੇਜਮੈਂਟ ਦਾ ਇੰਤਜ਼ਾਮ ਨਹੀਂ। ਭਿਆਨਕ ਹਾਦਸੇ ਤੋਂ ਬਚਣ ਦਾ ਕੋਈ ਉਪਾਅ ਨਹੀਂ, ਕੋਈ ਮੈਡੀਲ ਟੀਮ ਨਹੀਂ, ਘਟਨਾ ਤੋਂ ਬਾਅਦ ਐਂਬੂਲੈਂਸ ਨਹੀਂ, ਮਦਦ ਲਈ ਫੋਰਸ ਨਹੀਂ, ਹਸਪਤਾਲ ਵਿਚ ਡਾਕਟਰ ਅਤੇ ਸਹੂਲਤਾਂ ਨਹੀਂ। ਲਾਪ੍ਰਵਾਹੀਆਂ ਦੀ ਇੰਨੀ ਲੰਬੀ ਲਿਸਟ ਪਰ ਕਿਸੇ ਦੀ ਕੋਈ ਜਵਾਬਦੇਹੀ ਨਹੀਂ। ਉਨ੍ਹਾਂ ਨੇ ਸਵਾਲ ਕੀਤਾ ਕਿ ਹਾਥਰਸ ਵਿਚ ਜੋ ਦੁਖਦ ਘਟਨਾ ਵਾਪਰੀ, ਉਸ ਦਾ ਜ਼ਿੰਮੇਵਾਰ ਕੌਣ ਹੈ? 

ਪ੍ਰਿਅੰਕਾ ਨੇ ਕਿਹਾ ਕਿ ਕਦੇ ਪੁਲ ਡਿੱਗਣ ਨਾਲ, ਕਦੇ ਟਰੇਨ ਹਾਦਸਿਆਂ ਕਾਰਨ, ਕਦੇ ਭਾਜੜ ਤੋਂ ਸੈਂਕੜੇ ਮੌਤਾਂ ਹੁੰਦੀਆਂ ਹਨ। ਲੀਪਾਪੋਤੀ ਕਰਨ ਦੀ ਬਜਾਏ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਕਾਰਵਾਈ ਕਰੇ ਅਤੇ ਅਜਿਹੇ ਹਾਦਸਿਆਂ ਨੂੰ ਰੋਕਣ ਦੀ ਯੋਜਨਾ ਤਿਆਰ ਕਰੇ ਪਰ ਜਵਾਬਦੇਹੀ ਤੈਅ ਹੁੰਦੀ ਨਹੀਂ ਹੈ ਅਤੇ ਅਜਿਹੇ ਹਾਦਸੇ ਹੁੰਦੇ ਰਹਿੰਦੇ ਹਨ। ਇਹ ਬਹੁਤ ਦੁਖ਼ਦ ਸਥਿਤੀ ਹੈ। 


Tanu

Content Editor

Related News