WHO ਨੇ ਨਰਿੰਦਰ ਮੋਦੀ ਦੇ ''ਫਿਟਨੈੱਸ ਦਾ ਡੋਜ਼, ਅੱਧਾ ਘੰਟਾ ਰੋਜ਼'' ਅਭਿਆਨ ਦੀ ਕੀਤੀ ਸ਼ਲਾਘਾ

12/12/2020 11:03:26 AM

ਨਵੀਂ ਦਿੱਲੀ (ਭਾਸ਼ਾ) : ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਫਿਟਨੈੱਸ ਦਾ ਡੋਜ਼, ਅੱਧਾ ਘੰਟਾ ਰੋਜ਼' ਪ੍ਰੋਗਰਾਮ ਦੀ ਸ਼ਲਾਘਾ ਕੀਤੀ ਹੈ। ਇਸ ਅਭਿਆਨ ਤਹਿਤ ਸਾਰੇ ਭਾਰਤੀਆਂ ਵੱਲੋਂ ਬਿਹਤਰ ਜੀਵਨ ਲਈ ਰੋਜ਼ਾਨਾ ਅੱਧਾ ਘੰਟਾ ਆਪਣੀ ਫਿਟਨੈੱਸ ਨੂੰ ਦੇਣ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ: ਜਨਮਦਿਨ ਮੌਕੇ ਛਲਕਿਆ ਯੁਵਰਾਜ ਦਾ ਦਰਦ, ਕਿਹਾ- ਪਿਤਾ ਯੋਗਰਾਜ ਦੇ ਵਿਵਾਦਤ ਬਿਆਨ ਤੋਂ ਬੇਹੱਦ ਦੁਖ਼ੀ ਹਾਂ

ਡਬਲਯੂ.ਐੱਚ.ਓ. ਨੇ ਆਪਣੇ ਟਵੀਟ ਵਿਚ ਲਿਖਿਆ, 'ਡਬਲਯੂ.ਐੱਚ.ਓ. 'ਫਿਟਨੈੱਸ ਦਾ ਡੋਜ਼, ਅੱਧਾ ਘੰਟਾ ਰੋਜ਼' ਅਭਿਆਨ ਜ਼ਰੀਏ ਸਰੀਰਕ ਗਤੀਵਿਧੀ ਨੂੰ ਬੜਾਵਾ ਦੇਣ ਦੀ ਭਾਰਤ ਦੀ ਪਹਿਲ ਦੀ ਸ਼ਲਾਘਾ ਕਰਦਾ ਹੈ।' ਇਹ ਅਭਿਆਨ ਖੇਡ ਮੰਤਰੀ  ਕੀਰਨ ਰੀਜੀਜੂ ਨੇ ਦੇਸ਼-ਵਿਆਪੀ 'ਫਿੱਟ ਇੰਡੀਆ ਮੂਵਮੈਂਟ' ਤਹਿਤ 1 ਦਸੰਬਰ ਨੂੰ ਸ਼ੁਰੂ ਕੀਤਾ ਸੀ ਅਤੇ ਇਸ ਨੂੰ ਵੱਖ-ਵੱਖ ਖੇਤਰਾਂ ਤੋਂ ਜੁੜੇ ਲੋਕਾਂ ਜਿਵੇਂ ਬਾਲੀਵੁੱਡ, ਖਿਡਾਰੀਆਂ, ਲੇਖਕਾਂ, ਡਾਕਟਰਾਂ, ਫਿਟਨੈੱਸ ਨਾਲ ਜੁੜੇ ਲੋਕਾਂ ਆਦਿ ਦਾ ਸਮਰਥਨ ਮਿਲਿਆ ਹੈ।

ਇਹ ਵੀ ਪੜ੍ਹੋ: ਧੀ ਦੇ ਵਿਆਹ ਲਈ ਸਰਕਾਰ ਦੇ ਰਹੀ ਹੈ 10 ਗ੍ਰਾਮ ਸੋਨਾ, ਇੰਝ ਲੈ ਸਕਦੇ ਹੋ ਇਸ ਸਕੀਮ ਦਾ ਲਾਭ

ਉਨ੍ਹਾਂ ਨੇ ਭਾਰਤੀਆਂ ਨੂੰ ਰੋਜ਼ਾਨਾ ਅੱਧਾ ਘੰਟਾ ਆਪਣੀ ਫਿਟਨੈੱਸ ਨੂੰ ਦੇਣ ਦੀ ਅਪੀਲ ਕੀਤੀ। ਵਿਸ਼ਵ ਚੈਂਪੀਅਨ ਅਤੇ ਓਲੰਪਿਕ ਤਮਗਾ ਜੇਤੂ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਨੇ ਟਵੀਟ ਕੀਤਾ, 'ਫਿਟਨੈੱਸ ਮੇਰੀ ਜਿੰਦਗੀ ਦਾ ਅਹਿਮ ਹਿੱਸਾ ਹੈ ਅਤੇ ਇਹ ਸਾਰਿਆਂ ਲਈ ਇਕੱਠੇ ਅੱਗੇ ਆਉਣ ਅਤੇ ਇਸ ਸ਼ਾਨਦਾਰ ਅਭਿਆਨ ਲਈ ਇਕਜੁੱਟ ਹੋਣ ਦਾ ਮੌਕਾ ਹੈ।' ਨਿਸ਼ਾਨੇਬਾਜ ਅਪੂਰਵੀ ਚੰਦੇਲਾ ਨੇ ਵੀ ਸਿੰਧੂ ਦਾ ਸਮਰਥਨ ਕੀਤਾ। ਉਨ੍ਹਾਂ ਦੇ ਇਲਾਵਾ ਦੋ 2 ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ, ਓਲੰਪਿਕ ਕਾਂਸੀ ਤਮਗਾ ਜੇਤੂ ਨਿਸ਼ਾਨੇਬਾਜ਼ ਗਗਨ ਨਾਰੰਗ, ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ, ਪੈਰਾਓਲੰਪਿਕ ਦੀ ਚਾਂਦੀ ਤਮਗਾ ਜੇਤੂ ਦੀਪਾ ਮਲਿਕ, ਫਰਾਟਾ ਧਾਵਿਕਾ ਹਿਮਾ ਦਾਸ, ਰਾਸ਼ਟਰਮੰਡਲ ਖੇਡਾਂ ਦੀ ਸੋਨੇ ਦਾ ਤਮਗਾ ਜੇਤੂ ਟੇਬਲ ਟੈਨਿਸ ਖਿਡਾਰੀ ਮਨਿਕਾ ਬਤਰਾ ਆਦਿ ਨੇ ਵੀ ਲੋਕਾਂ ਨੂੰ ਇਸ ਅਭਿਆਨ ਦਾ ਹਿੱਸਾ ਬਨਣ ਦੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ:  ਕਿਸਾਨ ਅੰਦੋਲਨ ਦੇ ਹੱਕ 'ਚ ਆਏ ਧਰਮਿੰਦਰ, ਟਵੀਟ ਕਰਕੇ ਸਰਕਾਰ ਨੂੰ ਆਖੀ ਇਹ ਗੱਲ


cherry

Content Editor

Related News