ਜਦੋਂ ਲੋਕਾਂ ਨੇ ਪਾਈ ਪੀ.ਐੱਮ. ਨੂੰ ਅਨਾਰ ਅਤੇ ਅਮਰੂਦ ਦੀ ਮਾਲਾ, ਲੱਗੇ ਹਰ-ਹਰ ਮੋਦੀ ਦੇ ਨਾਅਰੇ (ਤਸਵੀਰਾਂ)

05/23/2017 10:03:11 AM

ਭੁਜ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਨ੍ਹਾਂ ਦੇ ਗ੍ਰਹਿ ਰਾਜ ਗੁਜਰਾਤ ਦੇ ਸਰਹੱਦੀ ਜ਼ਿਲੇ ਕੱਛ ਦੇ ਦੌਰੇ ਦੌਰਾਨ ਸੋਮਵਾਰ ਨੂੰ ਸਵਾਗਤ ਕੀਤਾ ਗਿਆ ਅਤੇ ਕੰਡਲਾ ਹਵਾਈ ਅੱਡੇ ਤੋਂ ਗਾਂਧੀਧਾਮ ਤੱਕ ਜਾਣ ਵਾਲੇ ਉਨ੍ਹਾਂ ਦੇ ਕਾਫਲੇ ਦੀ ਇਕ ਝਲਕ ਲਈ ਹਜ਼ਾਰਾਂ ਲੋਕ ਸੜਕਾਂ ਦੇ ਕਿਨਾਰੇ ਖੜ੍ਹੇ ਹੋ ਗਏ। ਮੋਦੀ ਨੇ ਵੀ ਭੀੜ ਦੇ ਸਵਾਗਤ ਨਾਲ ਜੋਸ਼ ''ਚ ਆ ਕੇ ਅਚਾਨਕ ਆਪਣੀ ਗੱਡੀ ਦਾ ਦਰਵਾਜ਼ਾ ਖੁੱਲ੍ਹਵਾ ਦਿੱਤਾ ਅਤੇ ਲੋਕਾਂ ਦਾ ਧੰਨਵਾਦ ਕੀਤਾ। ਲੋਕ ਹਰ-ਹਰ ਮੋਦੀ ਅਤੇ ਘਰ-ਘਰ ਮੋਦੀ ਦਾ ਨਾਅਰਾ ਲਾ ਰਹੇ ਸਨ। ਬਾਅਦ ''ਚ ਕੰਡਲਾ ਪੋਰਟ ਟਰੱਸਟ ਦੇ ਇਕ ਪ੍ਰੋਗਰਾਮ ''ਚ ਉਨ੍ਹਾਂ ਨੇ ਇਸ ਸਵਾਗਤ ਲਈ ਲੋਕਾਂ ਦੇ ਪ੍ਰਤੀ ਆਭਾਰ ਪ੍ਰਗਟ ਕੀਤਾ। ਇਸ ਤੋਂ ਬਾਅਦ ਉਹ ਜਦੋਂ ਹੈਲੀਕਾਪਟਰ ਤੋਂ ਇਸੇ ਜ਼ਿਲੇ ਦੇ ਭਚਾਊ ''ਚ ਇਕ ਸਭਾ ਨੂੰ ਸੰਬੋਧਨ ਕਰਨ ਪੁੱਜੇ ਤਾਂ ਉੱਥੇ ਹਜ਼ਾਰਾਂ ਪਿੰਡ ਵਾਸੀਆਂ ਦੀ ਭੀੜ ਜੁਟ ਗਈ ਅਤੇ ਉਨ੍ਹਾਂ ਦਾ ਸਵਾਗਤ ਕੱਛ ਦੇ ਰਿਵਾਇਤੀ ਰੰਗ-ਬਿਰੰਗੇ ਕੱਪੜੇ ਪਾਉਣ ਦੇ ਨਾਲ ਹੀ ਅਨਾਰ ਅਤੇ ਅਮਰੂਦ ਨਾਲ ਬਣੀ ਮਾਲਾ ਪਾ ਕੇ ਕੀਤਾ ਗਿਆ। 
ਇਸ ਮੌਕੇ ''ਤੇ ਮੌਜੂਦ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੂੰ ਲੋਕ ੰਨੇ ਅੰਬ ਦੀ ਬਣੀ ਮਾਲਾ ਪਾਈ। ਜ਼ਿਕਰਯੋਗ ਹੈ ਕਿ ਮੋਦੀ ਨੇ ਪਾਣੀ ਦੀ ਕਮੀ ਲਈ ਕੱਛ ਜ਼ਿਲੇ ''ਚ ਨਰਮਦਾ ਦਾ ਪਾਣੀ ਪਹੁੰਚਾਉਣ ਅਤੇ ਇਸ ਦੇ ਵਿਕਾਸ ''ਚ ਖਾਸੀ ਭੂਮਿਕਾ ਨਿਭਾਈ ਹੈ। ਸਥਾਨਕ ਲੋਕਾਂ ਨੇ ਇਸ ਰੇਗਿਸਤਾਨ ਸਰੀਖੇ ਖੇਤਰ ''ਚ ਪਾਣੀ ਲਿਆ ਕੇ ਇਸ ਨੂੰ ਕਾਫੀ ਹੱਦ ਤੱਕ ਹਰਾ-ਭਰਿਆ ਕਰਨ ਲਈ ਉਨ੍ਹਾਂ ਦਾ ਸਵਾਗਤ ਫਲਾਂ ਦੀ ਮਾਲਾ ਨਾਲ ਕੀਤਾ। ਇਸ ਸਾਲ ਗੁਜਰਾਤ ''ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਲੰਬੇ ਸਮੇਂ ਤੱਕ ਰਾਜ ''ਚ ਨਹੀਂ ਆ ਸਕੇ। ਮੋਦੀ ਨੇ ਪਿਛਲੇ ਸਿਰਫ 9 ਮਹੀਨਿਆਂ ''ਚ 10 ਵਾਰ ਗੁਜਰਾਤ ਦਾ ਦੌਰਾ ਕੀਤਾ ਹੈ। ਇਸ ਸਾਲ ਉਨ੍ਹਾਂ ਦਾ ਇਹ ਕੁੱਲ ਮਿਲਾ ਕੇ ਤੀਜਾ ਦੌਰਾ ਹੈ।

 


Disha

News Editor

Related News