ਵਿਸ਼ੇਸ਼ ਤੱਤਾਂ ਨਾਲ ਭਰਪੂਰ ਕਣਕ ਦੀ ਨਵੀਂ ਕਿਸਮ ‘ਪੂਸਾ ਵਾਣੀ’, ਕੁਪੋਸ਼ਣ ਦਾ ਕਰੇਗੀ ਜੜ੍ਹ ਤੋਂ ਨਿਪਟਾਰਾ
Tuesday, Oct 27, 2020 - 01:57 PM (IST)
ਨਵੀਂ ਦਿੱਲੀ (ਬਿਊਰੋ) - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹਾਲ ਹੀ ਵਿੱਚ ਦੇਸ਼ ਨੂੰ 17 ਜੈਵ-ਕਾਸ਼ਤ ਵਾਲੀਆਂ ਫਸਲਾਂ ਸਮਰਪਿਤ ਕੀਤੀਆਂ ਗਈਆਂ ਹਨ। ਇਨ੍ਹਾਂ ਫ਼ਸਲਾਂ ਦੀਆਂ ਕਿਸਮਾਂ ਵਿੱਚੋਂ ਇਕ ਕਣਕ ਦੀ ਨਵੀਂ ਕਿਸਮ ‘ਪੂਸਾ ਵਾਨੀ’ ਵੀ ਸ਼ਾਮਲ ਹੈ। ਇਸ ਸਬੰਧ ’ਚ ਖ਼ੇਤੀਬਾੜੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਕਣਕ ਦੀ ਇਹ ਸੁਧਾਰੀ ਕਿਸਮ ਕਿਸਾਨਾਂ ਦੀ ਆਮਦਨੀ ਵਧਾਉਣ ਦੇ ਨਾਲ-ਨਾਲ ਕੁਪੋਸ਼ਣ ਵਿਰੁੱਧ ਚੱਲ ਰਹੇ ਵਿਸ਼ੇਸ਼ ਯੁੱਧ ਵਿਚ ਵੀ ਮਦਦ ਕਰੇਗੀ। ਇਸ ’ਚ ਪ੍ਰੋਟੀਨ, ਆਇਰਨ ਅਤੇ ਜ਼ਿੰਕ ਦੀ ਭਰਪੂਰ ਮਾਤਰਾ ਪਾਇਆ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੂਸਾ ਵਾਣੀ ਨੂੰ ਭਾਰਤੀ ਖ਼ੇਤੀਬਾੜੀ ਰਿਸਰਚ ਇੰਸਟੀਚਿਊਟ (ਆਈ.ਏ.ਆਰ.ਆਈ.) ਇੰਦੋਰ ਸਥਿਤ ਖੇਤਰੀ ਕੇਂਦਰ ਦੇ ਵਿਗਿਆਨੀਆਂ ਨੇ 12 ਸਾਲਾਂ ਦੀ ਸਖਤ ਮਿਹਨਤ ਨਾਲ ਵਿਕਸਤ ਕੀਤਾ ਹੈ।
ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ
ਇਸ ਕੇਂਦਰ ਦੇ ਮੁੱਖੀ ਡਾ.ਐੱਸ.ਵੀ ਸਾਈ ਪ੍ਰਸਾਦ ਨੇ ਦੱਸਿਆ ਕਿ ਪੂਸਾ ਵਾਣੀ (ਐੱਚ.ਆਈ 1633) ’ਚ ਕਣਕ ਦੀ ਪੁਰਾਣੀ ਕਿਸਮਾਂ ਦੇ ਮੁਕਾਬਲੇ ਵੱਧ ਮਾਤਰਾ ’ਚ ਪ੍ਰੋਟੀਨ (12.4 ਫੀਸਦੀ), ਆਇਰਨ (41.6) ਪੀ.ਪੀ.ਐੱਮ) ਅਤੇ ਜ਼ਿੰਕ (41.1 ਪੀ.ਪੀ.ਐੱਮ) ਵਰਗੇ ਪੌਸ਼ਕ ਤੱਤ ਪਾਏ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪੂਸਾ ਵਾਣੀ ਤੋਂ ਚੰਗੀ ਕੁਆਲਿਟੀ ਦੀਆਂ ਰੋਟੀਆਂ ਅਤੇ ਬਿਸਕੁਟ ਵੀ ਤਿਆਰ ਕੀਤੇ ਜਾ ਸਕਦੇ ਹਨ, ਜਿਸ ਤੋਂ ਕਿਸਾਨਾਂ ਨੂੰ ਇਸ ਦਾ ਵਧੀਆ ਮੁੱਲ ਮਿਲਣ ਦੀ ਉਮੀਦ ਹੈ। ਸਾਈ ਪ੍ਰਸ਼ਾਦ ਨੇ ਕਿਹਾ ਕਿ ਹਾਲਾਂਕਿ ਪੂਸਾ ਵਾਣੀ ਦੀ ਪਛਾਣ ਮਹਾਂਰਾਸ਼ਟਰ ਅਤੇ ਕਰਨਾਟਕ ਦੇ ਪ੍ਰਾਇਦੀਪ ਖ਼ੇਤਰਾਂ ਅਤੇ ਤਾਮਿਲਨਾਡੂ ਦੇ ਮੈਦਾਨੀ ਇਲਾਕਿਆਂ ਲਈ ਕੀਤੀ ਗਈ ਹੈ, ਪਰ ਇਸ ਦੀ ਕਾਸ਼ਤ ਦੇਸ਼ ਦੇ ਵਿਚਕਾਰਲੇ ਹਿੱਸਿਆਂ ਵਿੱਚ ਵੀ ਕੀਤੀ ਜਾ ਸਕਦੀ ਹੈ।
ਪੜ੍ਹੋ ਇਹ ਵੀ ਖਬਰ - Health tips : ਤੁਸੀਂ ਵੀ ਹੋ ਪਿੱਠ ਦਰਦ ਤੋਂ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ, ਦਰਦ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ
ਉਨ੍ਹਾਂ ਨੇ ਕਿਹਾ ਕਿ ਪੂਸਾ ਵਾਣੀ ਦੀ ਔਸਤਨ ਉਤਪਾਦਨ ਸਮਰੱਥਾ 41.7 ਕੁਇੰਟਲ ਪ੍ਰਤੀ ਹੈਕਟੇਅਰ ਹੈ, ਜਦੋਂਕਿ ਇਸ ਤੋਂ 65.8 ਕੁਇੰਟਲ ਪ੍ਰਤੀ ਹੈਕਟੇਅਰ ਤੋਂ ਵੱਧ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਸਾਈ ਪ੍ਰਸ਼ਾਦ ਨੇ ਦੱਸਿਆ ਕਿ ਹਾੜੀ ਦੇ ਸੀਜ਼ਨ ਮੌਕੇ ਕਣਕ ਦੀ ਖ਼ੇਤੀ ਦੀ ਦੇਰੀ ਨਾਲ ਕੀਤੀ ਬੀਜਾਈ ਅਤੇ ਸਿੰਚਾਈ ਕਰਕੇ ਪੂਸਾ ਵਾਣੀ ਦੀ ਪਛਾਣ ਕੀਤੀ ਗਈ ਹੈ।
ਪੜ੍ਹੋ ਇਹ ਵੀ ਖਬਰ - ਖ਼ੁਸ਼ਖ਼ਬਰੀ : ਕੈਨੇਡਾ ਦੇ ਅਟਲਾਂਟਿਕ ਸੂਬਿਆਂ ‘ਚ ਪੜ੍ਹਾਈ ਤੋਂ ਬਾਅਦ PR ਲਈ ਨਹੀਂ ਤਜਰਬੇ ਦੀ ਲੋੜ