ਦੀਵਾਲੀ ਤੋਂ ਬਾਅਦ ਇਨ੍ਹਾਂ ਸਮਾਰਟਫੋਨਜ਼ ’ਚ ਨਹੀਂ ਚੱਲੇਗਾ Whatsapp, ਕਿਤੇ ਤੁਹਾਡਾ ਫੋਨ ਵੀ ਤਾਂ ਨਹੀਂ ਸ਼ਾਮਿਲ
Sunday, Oct 23, 2022 - 07:00 PM (IST)
ਗੈਜੇਟ ਡੈਸਕ– ਜੇਕਰ ਤੁਸੀਂ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਬੁਰੀ ਖ਼ਬਰ ਹੈ। ਦਰਅਸਲ, 24 ਅਕਤੂਬਰ ਤੋਂ ਬਾਅਦ ਵਟਸਐਪ ਕਈ ਸਮਾਰਟਫੋਨਜ਼ ’ਚ ਕੰਮ ਕਰਨਾ ਬੰਦ ਕਰ ਦੇਵੇਗਾ। ਜੇਕਰ ਤੁਹਾਡਾ ਫੋਨ ਆਊਟਡੇਟਿਡ ਆਪਰੇਟਿੰਗ ਸਿਸਮਟ ’ਤੇ ਚੱਲ ਰਿਹਾ ਹੈ ਤਾਂ ਇਸ ਵਿਚ ਵਟਸਐਪ ਚਲਣਾ ਬੰਦ ਹੋ ਸਕਦਾ ਹੈ। ਇਨ੍ਹਾਂ ਫੋਨ ’ਚ ਐਪਲ ਵਰਗੀ ਵੱਡੀ ਕੰਪਨੀ ਵੀ ਸ਼ਾਮਿਲ ਹੈ।
ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 16 ਖ਼ਤਰਨਾਕ Apps, ਫੋਨ ਦੀ ਬੈਟਰੀ ਤੇ ਡਾਟਾ ਕਰ ਰਹੇ ਸਨ ਖ਼ਤਮ
ਦਰਅਸਲ, ਹਰ ਸਾਲ ਵਟਸਐਪ ਕਈ ਸਾਰੇ ਪੁਰਾਣੇ ਆਪਰੇਟਿੰਗ ਸਿਸਟਮ ਲਈ ਆਪਣਾ ਸਪੋਰਟ ਬੰਦ ਕਰਦਾ ਹੈ। ਸਪੋਰਟ ਬੰਦ ਕਰਨ ਦਾ ਮਤਲਬ ਇਹ ਹੈ ਕਿ ਕੁਝ ਡਿਵਾਈਸ ਲਈ ਵਟਸਐਪ ਦੀ ਨਵੀਂ ਅਪਡੇਟ ਜਾਰੀ ਨਹੀਂ ਕੀਤੀ ਜਾਂਦੀ। ਪਹਿਲਾਂ ਤੋਂ ਇੰਸਟਾਲ ਐਪ ਕੰਮ ਕਰਦਾ ਰਹਿੰਦਾ ਹੈ ਪਰ ਅਪਡੇਟ ਨਾ ਮਿਲਣ ਕਾਰਨ ਐਪ ਨੂੰ ਨਵੇਂ ਫੀਚਰਜ਼ ਨਹੀਂ ਮਿਲ ਪਾਉਂਦੇ ਅਤੇ ਸਕਿਓਰਿਟੀ ਦਾ ਖ਼ਤਰਾ ਰਹਿੰਦਾ ਹੈ। ਇਸ ਲਾ ਵੀ ਕਈ ਸਾਰੇ ਵਟਸਐਪ ਲਈ 25 ਅਕਤੂਬਰ ਤੋਂ ਸਪੋਰਟ ਬੰਦ ਹੋ ਰਿਹਾ ਹੈ।
ਇਨ੍ਹਾਂ ਫੋਨਾਂ ’ਚ ਨਹੀਂ ਚੱਲੇਗਾ ਵਟਸਐਪ
ਇਹ ਵੀ ਪੜ੍ਹੋ– 10 ਰੁਪਏ ਲੈ ਕੇ ਨੰਗੇ ਪੈਰੀਂ ਬਰਗਰ ਕਿੰਗ ਪਹੁੰਚੀ ਬੱਚੀ, ਅੱਗਿਓਂ ਕਰਮਚਾਰੀ ਦੇ ਰਵੱਈਏ ਨੇ ਜਿੱਤਿਆ ਸਭ ਦਾ ਦਿਲ
ਜੇਕਰ ਤੁਹਾਡੇ ਕੋਲ iOS 10, iOS 11, iPhone 5 ਅਤੇ iPhone 5C ਹੈ ਤਾਂ ਤੁਹਾਡੇ ਫੋਨ ’ਚ 25 ਅਕਤੂਬਰ ਤੋਂ ਵਟਸਐਪ ਸਪੋਰਟ ਨਹੀਂ ਕਰੇਗਾ। ਹਾਲਾਂਕਿ, ਇਸਨੂੰ ਅਪਡੇਟ ਕਰਕੇ ਤੁਸੀਂ ਵਟਸਐਪ ਦਾ ਇਸਤੇਮਾਲ ਕਰ ਸਕੋਗੇ। ਇਸਨੂੰ ਲੈ ਕੇ ਐਪਲ ਨੇ ਵੀ ਕਿਹਾ ਹੈ ਕਿ iOS 10, iOS 11 ’ਤੇ ਚੱਲਣ ਵਾਲੇ ਆਈਫੋਨਜ਼ ’ਤੇ ਵਟਸਐਪ ਦਾ ਸਪੋਰਟ ਬੰਦ ਕੀਤਾ ਜਾਵੇਗਾ। ਯਾਨੀ iOS 12 ਅਤੇ ਇਸਤੋਂ ਬਾਅਦ ਦੇ ਸਾਰੇ ਆਪਰੇਟਿੰਗ ਸਿਸਮਟ ਦੇ ਨਾਲ ਵਟਸਐਪ ਚਲਾਇਆ ਜਾ ਸਕੇਗਾ। ਜੇਕਰ ਤੁਸੀਂ iOS 11 ਇਸਤੇਮਾਲ ਕਰ ਰਹੇ ਹੋ ਅਤੇ ਵਟਸਐਪ ਚਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਨਵੇਂ iOS ’ਚ ਅਪਡੇਟ ਕਰਨਾ ਹੋਵੇਗਾ।
ਇਹ ਵੀ ਪੜ੍ਹੋ– ਦੀਵਾਲੀ ਤੋਂ ਪਹਿਲਾਂ Apple ਨੇ ਦਿੱਤਾ ਝਟਕਾ, ਮਹਿੰਗੇ ਕੀਤੇ ਪੁਰਾਣੇ iPad
ਉੱਥੇ ਹੀ ਐਂਡਰਾਇਡ ਸਮਾਰਟਫੋਨ ਦੀ ਗੱਲ ਕਰੀਏ ਤਾਂ ਐਂਡਰਾਇਡ 4.1 ਅਤੇ ਇਸ ਤੋਂ ਉੱਪਰ ਦੇ ਵਰਜ਼ਨ ਦੇ ਸਾਰੇ ਐਂਡਰਾਇਡ ਸਮਾਰਟਫੋਨ ਯੂਜ਼ਰਜ਼ ਵਟਸਐਪ ਦਾ ਇਸਤੇਮਾਲ ਕਰ ਸਕਦੇ ਹਨ। ਐਂਡਰਾਇਡ 4.1 ਤੋਂ ਹੇਠਾਂ ਦੇ ਵਰਜ਼ਨ ਵਾਲੇ ਸਾਰੇ ਫੋਨ ਵਾਲੇ ਯੂਜ਼ਰਜ਼ ਵਟਸਐਪ ਦਾ ਇਸਤੇਮਾਲ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ– ਜੀਓ ਦਾ ਦੀਵਾਲੀ ਧਮਾਕਾ! ਬਜਟ ਫੋਨ ਨਾਲੋਂ ਵੀ ਸਸਤਾ ਲੈਪਟਾਪ ਕੀਤਾ ਲਾਂਚ