ਤੁਹਾਡੇ ਚਾਲਾਨ ਦੇ 1000 ਰੁਪਏ ਬਕਾਇਆ...! ਤੇ ਫੇਰ ਕੱਟੇ ਗਏ 4 ਲੱਖ, ਨਾ ਕਰਿਓ ਅਜਿਹੀ ਗਲਤੀ

Wednesday, Feb 04, 2026 - 04:34 PM (IST)

ਤੁਹਾਡੇ ਚਾਲਾਨ ਦੇ 1000 ਰੁਪਏ ਬਕਾਇਆ...! ਤੇ ਫੇਰ ਕੱਟੇ ਗਏ 4 ਲੱਖ, ਨਾ ਕਰਿਓ ਅਜਿਹੀ ਗਲਤੀ

ਨਵੀਂ ਦਿੱਲੀ: ਅੱਜ ਦੇ ਡਿਜੀਟਲ ਯੁੱਗ 'ਚ ਸਾਈਬਰ ਅਪਰਾਧੀ ਇੰਨੇ ਸ਼ਾਤਰ ਹੋ ਗਏ ਹਨ ਕਿ ਉਹ ਪੜ੍ਹੇ-ਲਿਖੇ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੇ ਹਨ। ਦਿੱਲੀ ਦੇ ਇੱਕ ਵਿਅਕਤੀ ਨਾਲ ਵਾਪਰੀ ਤਾਜ਼ਾ ਘਟਨਾ ਇਸ ਦੀ ਵੱਡੀ ਮਿਸਾਲ ਹੈ, ਜਿੱਥੇ ਸਿਰਫ ਇੱਕ ਵ੍ਹਟਸਐਪ (WhatsApp) ਮੈਸੇਜ ਨੇ ਉਸ ਦੀ ਜਮ੍ਹਾਂ ਪੁੰਜੀ 'ਤੇ ਡਾਕਾ ਮਾਰ ਦਿੱਤਾ।

ਇਸ ਤਰ੍ਹਾਂ ਦਿੱਤਾ ਠੱਗੀ ਨੂੰ ਅੰਜਾਮ
ਪੀੜਤ ਨੂੰ ਇੱਕ ਅਣਪਛਾਤੇ ਨੰਬਰ ਤੋਂ ਮੈਸੇਜ ਆਇਆ ਕਿ ਉਸ ਦਾ 1000 ਰੁਪਏ ਦਾ ਟ੍ਰੈਫਿਕ ਚਲਾਨ ਬਾਕੀ ਹੈ। ਠੱਗਾਂ ਨੇ ਇਸ ਦੌਰਾਨ ਇੰਨੀ ਚਲਾਕੀ ਵਰਤੀ ਕਿ ਇਸ ਵਿੱਚ 'mParivahan' ਅਤੇ ਪਰਿਵਹਨ ਵਿਭਾਗ ਦੇ ਨਾਂ ਦੀ ਵਰਤੋਂ ਕੀਤੀ ਗਈ ਸੀ, ਤਾਂ ਜੋ ਕੋਈ ਸ਼ੱਕ ਨਾ ਕਰ ਸਕੇ। ਮੈਸੇਜ ਦੇ ਨਾਲ ਇੱਕ ਲਿੰਕ ਦਿੱਤਾ ਗਿਆ ਸੀ। ਜਿਵੇਂ ਹੀ ਵਿਅਕਤੀ ਨੇ ਉਸ ਲਿੰਕ 'ਤੇ ਕਲਿੱਕ ਕੀਤਾ, ਉਸ ਦੇ ਫੋਨ ਵਿੱਚ ਇੱਕ ਮਾਲਵੇਅਰ (ਵਾਇਰਸ) ਐਪ ਡਾਊਨਲੋਡ ਹੋ ਗਈ।

ਮਿੰਟਾਂ 'ਚ ਖਾਲੀ ਹੋਇਆ ਖਾਤਾ
ਜਿਵੇਂ ਹੀ ਐਪ ਇੰਸਟਾਲ ਹੋਈ, ਠੱਗਾਂ ਨੇ ਪੀੜਤ ਦੇ ਫੋਨ ਅਤੇ ਬੈਂਕਿੰਗ ਜਾਣਕਾਰੀ 'ਤੇ ਕਬਜ਼ਾ ਕਰ ਲਿਆ। ਕੁਝ ਹੀ ਸਮੇਂ ਵਿੱਚ ਪੀੜਤ ਦੇ Amazon E-Wallet ਅਤੇ ਈਮੇਲ ਆਈਡੀ ਦੇ ਪਾਸਵਰਡ ਬਦਲ ਦਿੱਤੇ ਗਏ। ਬਿਨਾਂ ਕਿਸੇ ਓ.ਟੀ.ਪੀ. (OTP) ਦੇ ਕ੍ਰੈਡਿਟ ਕਾਰਡ ਰਾਹੀਂ ਪੰਜ ਵਾਰ ਵਿੱਚ ਕੁੱਲ 4.05 ਲੱਖ ਰੁਪਏ ਕੱਢ ਲਏ ਗਏ।

ਪੈਸੇ ਵਾਪਸ ਮਿਲਣੇ ਕਿਉਂ ਹਨ ਮੁਸ਼ਕਿਲ?
ਸਾਈਬਰ ਠੱਗਾਂ ਨੇ ਚੋਰੀ ਕੀਤੇ ਪੈਸਿਆਂ ਨਾਲ ਸਿੱਧਾ ਕੈਸ਼ ਕਢਵਾਉਣ ਦੀ ਬਜਾਏ ਆਨਲਾਈਨ ਸ਼ਾਪਿੰਗ ਸਾਈਟਾਂ ਤੋਂ 'ਈ-ਗਿਫਟ ਕਾਰਡ' ਖਰੀਦ ਲਏ। ਇਹ ਗਿਫਟ ਕਾਰਡ ਤੁਰੰਤ ਵਰਤੇ ਜਾ ਸਕਦੇ ਹਨ, ਜਿਸ ਕਾਰਨ ਪੈਸਿਆਂ ਨੂੰ ਟ੍ਰੈਕ ਕਰਨਾ ਅਤੇ ਵਾਪਸ ਪਾਉਣਾ ਬਹੁਤ ਔਖਾ ਹੋ ਜਾਂਦਾ ਹੈ। ਫਿਲਹਾਲ ਪੀੜਤ ਨੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News